ਪੰਜਾਬਪਟਿਆਲਾ

ਕੈਪਟਨ ਨੂੰ ਹਾਰ ਮਿਲਦੀ ਵੇਖ ਕੇ ਦੋ ਥਾਵਾਂ ‘ਤੇ ਲੜ ਰਿਹਾ ਚੋਣ : ਡਾ. ਬਲਬੀਰ

ਆਪ ਉਮੀਦਵਾਰ ਬਲਬੀਰ ਸਿੰਘ ਦੇ ਹੱਕ ‘ਚ ਹੋਏ ਰੋਡ ਸ਼ੋਅ
ਪਟਿਆਲਾ, 17 ਜਨਵਰੀ, (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਵਲੋਂ ਨਾਮਾਂਕਨ ਭਰਨ ਤੋਂ ਪਹਿਲਾਂ ਰੋਡ ਸ਼ੋਅ ਕੱਢਿਆ ਗਿਆ।

ਇਹ ਰੋਡ ਸ਼ੋਅ ਛੋਟੀ ਬਾਰਾਂਦਰੀ ਪਟਿਆਲਾ ਤੋਂ ਸ਼ੁਰੂ ਹੋ ਕੇ ਅਨਾਰਦਾਣਾ ਚੌਕ, ਅਰਨਾ ਬਰਨਾ ਚੌਕ, ਤ੍ਰਿਵੈਣੀ ਚੌਕ, ਆਰੀਆ ਸਮਾਜ, ਲਾਹੌਰੀ ਗੇਟ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਹੁੰਦਾ ਹੋਇਆ ਪਟਿਆਲਾ ਦੇ ਮਿੰਨੀ ਸਕੱਤਰੇਤ ਪਹੁੰਚਿਆ। ਜਿਸ ਵਿਚ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਅਤੇ ਵਰਕਰਾਂ ਨੇ ਹਜ਼ਾਰਾਂ ਦੀ ਗਿਣਤੀ ਵਿਚ ਭਾਗ ਲਿਆ। ਇਸ ਰੋਡ ਸ਼ੋਅ ਵਿਚ ਵੱਡੀ ਗਿਣਤੀ ਮਹਿਲਾ ਵਰਕਰਾਂ ਨੇ ਵੀ ਭਾਗ ਲਿਆ। ਰੋਡ ਸ਼ੋਅ ਦੀ ਅਗਵਾਈ ਮੋਟਰਸਾਇਕਲਾਂ ‘ਤੇ ਸਵਾਰ ਨੌਜਵਾਨਾਂ ਵਲੋਂ ਕੀਤੀ ਗਈ। ਡਾ. ਸਿੰਘ ਦੇ ਹੱਕ ਵਿਚ ਕੀਤੇ ਗਏ ਰੋਡ ਸ਼ੋਅ ਵਿਚ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਸੰਜੇ ਸਿੰਘ ਨੇ ਬੋਲਦਿਆਂ ਕਿਹਾ ਕਿ ਲੋਕਾਂ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਡਾ. ਬਲਬੀਰ ਸਿੰਘ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ ਹਰਾ ਕੇ ਵੱਡੀ ਜਿੱਤ ਦਰਜ ਕਰਨਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਹਾਰ ਨਜ਼ਰ ਆ ਗਈ ਹੈ ਇਸ ਲਈ ਉਹ ਇਸ ਵਾਰ ਦੋ ਹਲਕਿਆਂ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ। ਅਕਾਲੀ ਦਲ ਇਸ ਵਾਰ ਮੁਕਾਬਲੇ ਵਿਚੋਂ ਪਹਿਲਾਂ ਹੀ ਬਾਹਰ ਹੋ ਚੁੱਕਾ ਹੈ ਤੇ ਕਾਂਗਰਸ ਨੂੰ ਲੋਕ ਪਹਿਲਾਂ ਹੀ ਨਾਕਾਰ ਚੁੱਕੇ ਹਨ।

Leave a Reply

Your email address will not be published. Required fields are marked *