ਪਟਿਆਲਾ

ਪਟਿਆਲਾ ਸ਼ਹਿਰ ਦੇ ਲੋਕ ਅਮਰਿੰਦਰ ਦੀਆਂ ਧੋਖੇਬਾਜ਼ ਗੱਲਾਂ ਦੇ ਬਹਿਕਾਵੇ ਵਿੱਚ ਨਹੀਂ ਆਉਣਗੇਂ : ਜੇ.ਜੇ. ਸਿੰਘ

ਅਮਰਿੰਦਰ ਨੂੰ ਹਰਾਉਣ ਲਈ ਵਾਰਡ ਨੰ: 34 ਵਿੱਚ ਜਨਰਲ ਜੇ. ਜੇ. ਸਿੰਘ ਜੁਟੇ ਡੋਰ ਟੂ ਡੋਰ ਪ੍ਰਚਾਰ ‘ਚ
ਪਟਿਆਲਾ, 18 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਪਟਿਆਲਾ ਸ਼ਹਿਰੀ ਤੋਂ ਸਾਂਝੇ ਉਮੀਦਵਾਰ ਜਨਰਲ ਜੇ. ਜੇ. ਸਿੰਘ ਨੇ ਆਖਿਆ ਹੈ ਕਿ ਸ਼ਹਿਰ ਪਟਿਆਲਾ ਦੇ ਲੋਕ ਅਮਰਿੰਦਰ ਦੀਆਂ ਧੋਖੇਬਾਜ਼ ਗੱਲਾਂ ਦੇ ਬਹਿਕਾਵੇ ਵਿੰਚ ਨਹੀਂ ਆਉਣਗੇਂ ਤੇ ਅਮਰਿੰਦਰ ਨੂੰ ਕਰਾਰੀ ਹਾਰ ਦੇਣਗੇਂ।

ਜੇ.ਜੇ. ਸਿੰਘ ਨੇ ਅੱਜ ਆਪਣੀ ਚੋਣ ਮਿਹੰਮ ਨੂੰ ਹੋਰ ਤੇਜ਼ ਕਰਦਿਆਂ ਡੋਰ ਟੂ ਡੋਰ ਲੋਕਾਂ ਨਾਲ ਰਾਬਤਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਜਨਰਲ ਜੇ.ਜੇ. ਸਿੰਘ ਅੱਜ ਇਥੇ ਵਾਰਡ ਨੰ: 34 ਵਿੱਚ ਪੂਰੀ ਤਰ੍ਹਾਂ ਡਟੇ ਰਹੇ, ਉਨ੍ਹਾਂ ਨੇ ਕਈ ਘੰਟੇ ਲੋਕਾਂ ਨਾਲ ਮਿਲ ਕੇ ਰਾਬਤਾ ਬਣਾਇਆ।
ਇਸ ਮੌਕੇ ਜਨਰਲ ਜੇ.ਜੇ. ਸਿੰਘ ਨੇ ਆਖਿਆ ਕਿ ਮੈਂ ਕੁੱਝ ਦਿਨਾਂ ਵਿੱਚ ਹੀ ਪਟਿਆਲਾ ਸ਼ਹਿਰ ਦੀਆਂ ਅੱਧੀਆ ਗਲੀਆਂ, ਮੁਹੱਲਿਆਂ ਵਿੱਚ ਲੋਕਾਂ ਕੋਲ ਪਹੁੰਚ ਚੁੱਕਿਆ ਹਾਂ ਪਰ ਕੈ. ਅਮਰਿੰਦਰ ਸਿੰਘ ਸ਼ਹਿਰ ਵਿੱਚ ਕਦੀ ਆਇਆ ਹੀ ਨਹੀਂ। ਉਨ੍ਹਾਂ ਆਖਿਆ ਕਿ ਜਿਹੜੇ ਅਮਰਿੰਦਰ ਸ਼ਹਿਰ ਵਿੱਚ ਹੀ ਕਦੀ ਨਹੀਂ ਆਇਆ, ਉਹ ਕਿਸ ਤਰ੍ਹਾਂ ਜਿੱਤ ਦੀ ਊਮੀਦ ਕਰਦਾ ਹੈ। ਜਨਰਲ ਜੇ.ਜੇ. ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਉਦੋਂ ਬਹੁਤ ਹੈਰਾਨੀ ਹੁੰਦੀ ਹੈ, ਜਦੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਅਮਰਿੰਦਰ ਕਦੀ ਵੀ ਪਟਿਆਲਾ ਸ਼ਹਿਰ ਦੇ ਕਿਸੀ ਮੁਹੱਲੇ ਵਿੱਚ ਗਿਆ ਅਤੇ ਨਾ ਹੀ ਉਸ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਜੇ.ਜੇ. ਸਿੰਘ ਨੇ ਆਖਿਆ ਕਿ ਹੁਣ ਪਟਿਆਲਾ ਦੇ ਲੋਕ ਪੂਰੀ ਤਰ੍ਹਾਂ ਸਮਝ ਚੁੱਕੇ ਹਨ ਕਿ ਅਮਰਿੰਦਰ ਧੋਖੇਬਾਜ਼ ਵਿਅਕਤੀ ਹੈ ਤੇ ਇਸ ਲਈ ਇਸ ਨੂੰ ਹਰਾਉਣਾ ਜ਼ਰੂਰੀ ਹੈ। ਜੇ.ਜੇ. ਸਿੰਘ ਨੇ ਆਖਿਆ ਸ਼ਹਿਰ ਦੇ ਲੋਕ ਉਨ੍ਹਾਂ ਦੀ ਮੁਹਿੰਮ ਨੂੰ ਪੂਰੀ ਤਰ੍ਹਾਂ ਗਰਮਾ ਰਹੇ ਹਨ ਤੇ ਪੂਰਾ ਸਹਿਯੋਗ ਦੇ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਦੀ ਵੱਡੀ ਜਿੱਤ ਹੋਵੇਗੀ ਤੇ ਅਮਰਿੰਦਰ ਨੂੰ ਕਰਾਰੀ ਹਾਰ ਮਿਲੇਗੀ। ਇਸ ਮੌਕੇ ਅਜੇ ਥਾਪਰ ਡਾਇਰੈਕਟਰ ਪੰਜਾਬ, ਮੁੱਸਾ ਖਾਨ ਸੀਨੀਅਰ ਮੁਸਲਿਮ ਨੇਤਾ, ਸ਼੍ਰੀ ਮਾਟਾ ਅਕਾਲੀ ਨੇਤਾ, ਚੇਅਰਮੈਨ ਨਰਦੇਵ ਸਿੰਘ ਆਕੜੀ, ਸੁਖਬੀਰ ਸਿੰਘ ਸਨੌਰ ਸੀਨੀਅਰ ਮੀਤ ਪ੍ਰਧਾਨ ਅਤੇ ਹੋਰ ਵੀ ਨੇਤਾ ਹਾਜ਼ਰ ਸਨ।

Leave a Reply

Your email address will not be published. Required fields are marked *