ਪਟਿਆਲਾ

ਬਾਦਲਾਂ ਤੋਂ ਉਨ੍ਹਾਂ ਨੇ ਗੁਨਾਹਾਂ ਦਾ ਹਿਸਾਬ ਲੈਣ ਲਈ ਕੈਪਟਨ ਅਮਰਿੰਦਰ ਵਚਨਬੱਧ: ਪਰਨੀਤ

ਪਟਿਆਲਾ, 18 ਜਨਵਰੀ (ਮਧੂਸਾਰ ਬਿਊਰੋ)
ਪਟਿਆਲਾ ਤੋਂ ਵਿਧਾਇਕ ਪਰਨੀਤ ਕੌਰ ਨੇ ਬੁੱਧਵਾਰ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸੂਬੇ ਦੀ ਸੱਤਾ ‘ਚ ਆਉਣ ਤੋਂ ਬਾਅਦ ਬਾਦਲਾਂ ਤੋਂ ਉਨ੍ਹਾਂ ਦੇ ਗੁਨਾਹਾਂ ਦਾ ਹਿਸਾਬ ਲੈਣ ਲਈ ਵਚਨਬੱਧ ਹਨ।

ਯੂਥ ਕਾਂਗਰਸ ਪਟਿਆਲਾ ਯੂਨਿਟ ਦੇ ਮੀਤ ਪ੍ਰਧਾਨ ਨਿਖਿਲ ਕੁਮਾਰ ਕਾਕ ਵੱਲੋਂ ਅਯੋਜਿਤ ਇਕ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਨੀਤ ਨੇ ਕਿਹਾ ਕਿ ਦੋਨਾਂ ਪਿਓ ਪੁੱਤ ਨੇ ਸੂਬੇ ਨੂੰ ਪੂਰੀ ਤਰ੍ਹਾਂ ਨਾਲ ਬਰਬਾਦੀ ‘ਚ ਧਕੇਲ ਦਿੱਤਾ ਹੈ ਤੇ ਇਨ੍ਹਾਂ ਦਾ ਇਕੋ ਇਕ ਟੀਚਾ ਆਪਣੇ ਪਰਿਵਾਰਿਕ ਬਿਜਨੇਸ ਨੂੰ ਵਾਧਾ ਦੇਣਾ ਹੈ। ਪਰਨੀਤ ਨੇ ਕਿਹਾ ਕਿ ਪਟਿਆਲਾ ਦੇ ਨਾਲ ਨਾਲ ਲੰਬੀ ਤੋਂ ਵੀ ਵਿਧਾਨ ਸਭਾ ਚੋਣ ਲੜ ਰਹੇ ਕੈਪਟਨ ਅਮਰਿੰਦਰ, ਬਾਦਲਾਂ ਨੂੰ ਉਨ੍ਹਾਂ ਦੇ ਗੁਨਾਹਾਂ ਲਈ ਨਹੀਂ ਬਖਸ਼ਣਗੇ।
ਪਰਨੀਤ ਨੇ ਸੂਬੇ ‘ਚ ਵੱਡੇ ਪੱਧਰ ‘ਤੇ ਨਸ਼ਾਖੋਰੀ ਵਾਸਤੇ ਬਾਦਲਾਂ ‘ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸੂਬੇ ਦੀ ਕਮਾਂਡ ਸੰਭਾਲਣ ਤੋਂ ਚਾਰ ਹਫਤਿਆਂ ਅੰਦਰ ਨਸ਼ਿਆਂ ਦਾ ਅੰਤ ਕਰਨ ਲਈ ਵਚਨਬੱਧ ਹਨ। ਇਸ ਲੜੀ ਹੇਠ ਉਨ੍ਹਾਂ ਨੇ ਵਾਅਦਾ ਕੀਤਾ ਕਿ ਜਿਹੜਾ ਕੋਈ ਵੀ ਨਸ਼ਾ ਮਾਫੀਆ ਨੂੰ ਸ਼ੈਅ ਦੇਣ ਦਾ ਦੋਸ਼ੀ ਪਾਇਆ ਗਿਆ, ਉਸਨੂੰ ਜੇਲ੍ਹ ਭੇਜਿਆ ਜਾਵੇਗਾ। ਪਰਨੀਤ ਨੇ ਪੰਜਾਬ ਨੂੰ ਤਰੱਕੀ ਤੇ ਵਿਕਾਸ ਦੇ ਮਾਰਗ ‘ਤੇ ਮੁੜ ਲਿਆਉਣ ਵਾਸਤੇ ਲੋਕਾਂ ਨੂੰ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ।
ਇਸੇ ਤਰ੍ਹਾਂ, ਪਰਨੀਤ ਨੇ ਸਮਾਜ ਦੇ ਹਰੇਕ ਵਰਗ ਦੀਆਂ ਚਿੰਤਾਵਾਂ ਦਾ ਹੱਲ ਕਰਨ ਦੀ ਦਿਸ਼ਾ ‘ਚ ਕਾਂਗਰਸ ਮੈਨਿਫੈਸਟੋ ਨੂੰ ਦੂਰਅੰਦੇਸ਼ੀ ਦਸਤਾਵੇਜ ਕਰਾਰ ਦਿੱਤਾ, ਜਿਹੜੇ ਬਾਦਲ ਸ਼ਾਸਨ ‘ਚ ਬੁਰੀ ਤਰ੍ਹਾਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਨੌਜ਼ਵਾਨਾਂ ਵਾਸਤੇ ਸ਼ਹੀਦ ਭਗਤ ਸਿੰਘ ਇੰਪਲਾਇਮੇਂਟ ਜਨਰੇਸ਼ਨ ਸਕੀਮ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਉਦਯੋਗਾਂ ਨੂੰ ਮੁੜ ਖੜ੍ਹਾ ਕਰਨਾ ਵੀ ਪ੍ਰਮੁੱਖਤਾ ਨਾਲ ਕਾਂਗਰਸ ਦੇ ਏਜੰਡੇ ‘ਤੇ ਹੈ, ਤਾਂ ਜੋ ਵਿੱਤੀ ਤੇ ਆਰਥਿਕ ਸੁਧਾਰਾਂ ਰਾਹੀਂ ਸੂਬੇ ਨੂੰ ਮੁੜ ਤੋਂ ਵਿਕਾਸ ਦੀ ਪੱਟੜੀ ‘ਤੇ ਲਿਆਇਆ ਜਾ ਸਕੇ।

Leave a Reply

Your email address will not be published. Required fields are marked *