ਪਟਿਆਲਾ

ਕੈਬਨਿਟ ਮੰਤਰੀ ਰੱਖੜਾ ਨੂੰ ਜਿਤਾਉਣ ਲਈ ਸਮੁੱਚੇ ਪਿੰਡ ਵਾਸੀ ਹੋਏ ਇਕਮੁੱਠ

ਪਿੰਡ ਵਾਸੀਆਂ ਨੇ ਭਰਵੇਂ ਇਕੱਠ ‘ਚ ਰੱਖੜਾ ਨੂੰ ਲੱਡੂਆਂ ਨਾਲ ਤੋਲਿਆ
ਪਟਿਆਲਾ,18 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਸਮਾਣਾ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਮੁੜ ਤੋਂ ਜਿੱਤ ਦਰਜ ਕਰਵਾਉੁਣ ਲਈ ਸਮੁੱਚੇ ਰੱਖੜਾ ਵਾਸੀ ਇਕਮੁੱਠ ਹੋ ਕੇ ਚੋਣ ਮੁਹਿੰਮ ਵਿਚ ਜੁੜ ਚੁੱਕੇ ਹਨ ਤਾਂ ਜੋ ਮੁੜ ਤੋਂ ਵੱਡੀ ਲੀਡ ‘ਤੇ ਕੈਬਨਿਟ ਮੰਤਰੀ ਰੱਖੜਾ ਨੂੰ ਜਿਤਾਇਆ ਜਾ ਸਕੇ।

ਅੱਜ ਪਿੰਡ ਨਵਾਂ ਰੱਖੜਾ ਦੇ ਭਰਵੇਂ ਇਕੱਠ ਵਿਚ ਚਰਨਜੀਤ ਰੱਖੜਾ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸ ਮੌਕੇ ਚਰਨਜੀਤ ਰੱਖੜਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਸਮੁੱਚੇ ਪਿੰਡ ਵਾਸੀਆਂ ਨੇ ਚੋਣ ਕਮਾਨ ਸੰਭਾਲ ਲਈ ਹੈ ਤਾਂ ਜੋ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਇਤਿਹਾਸ ਸਿਰਜਿਆ ਜਾ ਸਕੇ। ਇਸ ਮੌਕੇ ਰਣਧੀਰ ਸਿੰਘ ਰੱਖੜਾ ਨੇ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਕਰਮਜੀਤ ਸਿੰਘ, ਤਰਲੋਚਨ ਸਿੰਘ, ਇੰਦਰਜੀਤ ਸਿੰਘ, ਡਾ. ਕੁਲਵਿੰਦਰ ਜਸਵਿੰਦਰ ਸਿੰਘ ਵਿੱਕੀ ਆਦਿ ਪਤਵੰਤੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *