ਪਟਿਆਲਾ

ਅਕਾਲੀ ਦਲ ਦਾ ਪੰਥਕ ਅਤੇ ਕਿਸਾਨ ਹਿਤੈਸ਼ੀ ਹੋਣ ਦਾ ਮੁਖੋਟਾ ਚਿਹਰੇ ਤੋਂ ਉਤਰਿਆ : ਟਿਵਾਣਾ

ਪਟਿਆਲਾ, 20 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਅਕਾਲੀ ਦਲ ਦਾ ਪੰਥਕ ਅਤੇ ਕਿਸਾਨ ਹਿਤੈਸ਼ੀ ਸਰਕਾਰ ਹੋਣ ਦਾ ਦਾਅਵਾ ਕਰਨ ਦਾ ਮੁਖੋਟਾ ਚਿਹਰੇ ਤੋਂ ਉਤਰ ਚੁੱਕਾ ਹੈ

ਪਿਛਲੇ 10 ਸਾਲ ਤੋਂ ਸੱਤਾ ਵਿੱਚ ਬੈਠੀ ਗੱਠਜੋੜ ਸਰਕਾਰ ਦੇ ਰਾਜ ਵਿੱਚ ਜਿਥੇ ਸ਼ਰ੍ਹੇਆਮ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀਆਂ ਕੀਤੀਆਂ ਗਈਆਂ, ਉਥੇ ਸਰਕਾਰੀ ਅੰਕੜੇ ਇਹ ਗਵਾਹ ਹਨ ਕਿ ਇਸ ਟਰਮ ਦੇ ਦੌਰਾਨ ਸਰਕਾਰ ਨੀਤੀਆਂ ਦੇ ਕਾਰਨ ਸਭ ਤੋਂ ਵੱਧ ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ। ਇਸ ਤੋਂ ਵੀ ਮੰਦਭਾਗੀ ਗੱਲ ਇਹ ਹੈ ਕਿ ਨਾ ਤਾਂ ਸਰਕਾਰ ਨੇ ਗੁਰੂ ਸਾਹਿਬ ਜੀ ਦੇ ਅੰਗਾਂ ਦੀ ਬੇਅਬਦੀ ਕਰਨ ਵਾਲਿਆਂ ਨੂੰ ਕਿਸੀ ਤਰ੍ਹਾਂ ਕੋਈ ਸਜ਼ਾ ਦਿੱਤੀ ਅਤੇ ਨਾ ਹੀ ਦਿਨ ਰਾਤ ਮਿਹਨਤ ਕਰਕੇ ਦੇਸ਼ ਦਾ ਪੇਟ ਭਰਨ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਖੁਦਕੁਸ਼ੀ ਦੇ ਰਾਸਤੇ ‘ਤੇ ਪਾਉਣ ਵਾਲੀਆਂ ਮਲਟੀ ਨੈਸ਼ਨਲ ਕੰਪਨੀਆਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਸਰਕਾਰ ਦੇ ਮੰਤਰੀਆਂ ਦੀ ਮਿਲੀ ਭੁਗਤ ਸਾਬਿਤ ਹੋਣ ਦੇ ਬਾਵਜੂਦ ਵੀ ਗੱਠਜੋੜ ਸਰਕਾਰ ਨੇ ਉਨ੍ਹਾਂ ਨੂੰ ਸ਼ਜਾ ਤਾਂ ਕੀ ਦੇਣੀ ਸੀ, ਉਲਟਾ ਇਨਾਮ ਦੇ ਕੇ ਨਿਵਾਜਿਆ ਗਿਆ।

Leave a Reply

Your email address will not be published. Required fields are marked *