ਪਟਿਆਲਾ

ਕਾਂਗਰਸ ਸਰਕਾਰ ਵੇਲੇ ਪੰਜਾਬ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ-ਪ੍ਰਨੀਤ ਕੌਰ

ਵੇਦ ਕਪੂਰ ਰਾਜਪੁਰਾ ਹਲਕੇ ਵਿਚ ਨਿਭਾਉਣਗੇ ਕੁਆਰਡੀਨੇਟਰ ਦੇ ਤੌਰ ਤੇ ਸੇਵਾਵਾਂ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕਾ ਪ੍ਰਨੀਤ ਕੌਰ ਨੇ ਪਿਛਲੇ 45 ਸਾਲ ਤੋਂ ਕਾਂਗਰਸ ਪਾਰਟੀ ਦੀ ਮਿਹਨਤ ਅਤੇ ਲਗਨ ਨਾਲ ਸੇਵਾ ਕਰ ਰਹੇ ਪੰਜਾਬ ਕਾਂਗਰਸ ਦੇ ਸੈਕਟਰੀ ਅਤੇ ਵਾਰਡ ਨੰ.7 ਤੋਂ ਕੌਂਸਲਰ ਵੇਦ ਕਪੂਰ ਨੂੰ ਰਾਜਪੁਰਾ ਹਲਕੇ ਵਿਚ ਚੋਣ ਪ੍ਰਚਾਰ ਕੁਆਰਡੀਨੇਟਰ ਦੇ ਤੌਰ ਤੇ ਨਿਯੁਕਤ ਕਰਕੇ ਇੱਕ ਵੱਡਾ ਮਾਣ ਬਖਸ਼ਿਆ ਹੈ।

ਉਹ ਰਾਜਪੁਰਾ ਹਲਕੇ ਵਿਚ ਚੋਣਾਂ ਤੱਕ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਹੱਕ ਵਿਚ ਲੋਕਾਂ ਨੂੰ ਲਾਮਬੰਦ ਕਰਨਗੇ। ਅੱਜ ਇਸ ਮੌਕੇ ਵਿਧਾਇਕਾ ਪ੍ਰਨੀਤ ਕੌਰ ਨੇ ਵੇਦ ਕਪੂਰ ਨੂੰ ਨਿਯੁਕਤ ਪੱਤਰ ਦੇ ਕੇ ਉਹਨਾਂ ਦਾ ਮਾਣ ਵਧਾਇਆ ਅਤੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ। ਕਈ ਨਾਮੀ ਉਦਯੋਗਿਕ ਘਰਾਣਿਆਂ ਨੇ ਉਸ ਸਮੇਂ ਪੰਜਾਬ ਵਿਚ ਵੱਡੇ ਪੱਧਰ ਤੇ ਨਿਵੇਸ਼ ਕੀਤਾ ਜਿਸ ਨਾਲ ਨਵੇਂ-ਨਵੇਂ ਉਦਯੋਗ ਹੋਂਦ ਵਿਚ ਆਏ ਅਤੇ
ਨੌਜਵਾਨਾਂ ਨੂੰ ਵੱਡੇ ਪੱਧਰ ਤੇ ਰੁਜਗਾਰ ਮਿਲਿਆ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਵੇਦ ਕਪੂਰ ਬਹਾਵਲਪੁਰ ਸਮਾਜ ਨਾਲ ਸਬੰਧਤ ਹਨ ਅਤੇ ਰਾਜਪੁਰਾ ਹਲਕਾ ਬਹਾਵਲਪੁਰ ਸਮਾਜ ਦਾ ਗੜ੍ਹ ਵੀ ਮੰਨਿਆ ਜਾਂਦਾ ਹੈ ਜਿਸ ਕਰਕੇ ਵੇਦ ਕਪੂਰ ਦਾ ਬਹਾਵਲਪੁਰ ਸਮਾਜ ਵਿਚ ਖਾਸਾ ਅਧਾਰ ਹੈ।

Leave a Reply

Your email address will not be published. Required fields are marked *