ਸੈਂਕੜੇ ਅਕਾਲੀ ਦੇ ਕਾਂਗਰਸੀ ਅਹੁਦੇਦਾਰ ਆਪ ‘ਚ ਸ਼ਾਮਲ
ਪਟਿਆਲਾ, 22 ਜਨਵਰੀ (ਮਧੂਸਾਰ ਬਿਊਰੋ)
ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ੍ਰੀ ਕਰਨਵੀਰ ਸਿੰਘ ਟਿਵਾਣਾ ਦੀ ਚੋਣ ਮੁਹਿੰਮ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ, ਕਿਉਂਕਿ ਪਟਿਆਲਾ ਦਿਹਾਤੀ ਤੋਂ ਸੈਂਕੜੇ ਅਕਾਲੀ ਦੇ ਕਾਂਗਰਸੀਆਂ ਨੇ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਦਾ ਫ਼ੈਸਲਾ ਕੀਤਾ ਹੈ।
ਤ੍ਰਿਪੜੀ, ਅਰਬਨ ਅਸਟੇਟ, ਰਣਜੀਤ ਨਗਰ, ਅਨੰਦ ਨਗਰ, ਗੁਰੂ ਨਾਨਕ ਨਗਰ, ਬਾਰਨ, ਸਿਊਨਾ ਆਦਿ ਪਿੰਡਾਂ ਦੀਆਂ ਮੀਟਿੰਗਾਂ ਵਿਚ ਸੈਂਕੜੇ ਅਕਾਲੀ ਦਲ ਤੇ ਕਾਂਗਰਸੀਆਂ ਦਾ ਪਾਰਟੀ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਕਰਨਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਇਸ ਵਾਰ ਆਮ ਆਦਮੀ ਪਾਰਟੀ ਇਤਿਹਾਸ ਸਿਰਜੇਗੀ ਕਿਉਂਕਿ ਜਿਵੇਂ ਦਾ ਭਰੋਸਾ ਲੋਕਾਂ ਵੱਲੋਂ ਪਾਰਟੀ ਤੇ ਪ੍ਰਗਟਾਇਆ ਹੈ ਉਹ ਭਰੋਸਾ ਹੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਏਗਾ। ਸ੍ਰੀ ਟਿਵਾਣਾ ਨੇ ਜੱਸੀ ਟੌਹੜਾ ਦੀ ਅਗਵਾਈ ਵਿਚ ਸੈਂਕੜੇ ਰਣਜੀਤ ਨਗਰ ਵਾਸੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਵੇਲੇ ਕਿਹਾ ਕਿ ਰਣਜੀਤ ਨਗਰ ਵਿਚ ਅਕਾਲੀ ਸਰਕਾਰ ਨੇ ਕੋਈ ਵਿਕਾਸ ਨਹੀਂ ਕੀਤਾ, ਇੱਥੇ ਨਾ ਹੀ ਸੀਵਰੇਜ ਦਾ ਇੰਤਜ਼ਾਮ ਕੀਤਾ ਹੈ ਨਾ ਹੀ ਸਾਫ਼ ਸੁਥਰੇ ਪਾਣੀ ਦਾ ਹੀ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਦੇ ਨਾਲ ਨਾਲ ਉਨ੍ਹਾਂ ਨੂੰ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ, ਜਿਸ ਜ਼ਿਆਦਾ ਤਰ ਉਹ ਸ਼ਿਕਾਇਤਾਂ ਹਨ ਜਿਸ ਵਿਚ ਸਰਕਾਰ ਨੇ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੰਗਲ ਰਾਜ ਨੂੰ ਸਮਾਪਤ ਕੀਤਾ ਜਾਵੇਗਾ ਆਮ ਲੋਕਾਂ ਦਾ ਰਾਜ ਸਥਾਪਤ ਕਰਕੇ ਪੰਜਾਬ ਵਿਚ ਖ਼ੁਸ਼ਹਾਲੀ ਲਿਆਂਦੀ ਜਾਵੇਗੀ। ਇਸ ਵੇਲੇ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲਿਆਂ ਦੀ ਅਗਵਾਈ ਕਰਨ ਵਾਲਿਆਂ ਵਿਚ ਕਾਂਗਰਸ ਦੇ ਜਨਰਲ ਸਕੱਤਰ ਮਦਨ ਅਰੋੜਾ, ਮਨਰੇਗਾ ਦੇ ਪ੍ਰਧਾਨ ਦਲੀਪ ਸਿੰਘ ਬੁੱਚੜੇ, ਕਾਂਗਰਸ ਸਪੋਰਟਸ ਸੈੱਲ ਦੇ ਪ੍ਰਧਾਨ ਅਰਵਿੰਦ ਪਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਜਸ਼ਨਜੀਤ ਸਿੰਘ, ਦਲਜੀਤ ਸਿੰਘ ਸ਼ੀਨਾ, ਸ਼ੈਲੀ ਸੰਧੂ ਪ੍ਰਧਾਨ, ਮਨਦੀਪ ਪਨੇਸਰ ਮੀਤ ਪ੍ਰਧਾਨ, ਜੋਂਸੀ ਮਾਹਲ, ਹੈਰੀ ਕਾਲਰਾ, ਪਰਮ ਬਾਕਸਰ, ਮਨਜਿੰਦਰ ਢਿੱਲੋਂ, ਗੁਰਵਿੰਦਰ ਸੰਧੂ, ਜ਼ਾਇਦ ਹੁਸੈਨ, ਲਵਲੀ ਪਟਿਆਲਾ, ਮੋਨੂ, ਹੈਰੀ ਸਿੱਧੂ, ਜਸਪ੍ਰੀਤ ਆਦਿ ਨੇ ਸੈਂਕੜੇ ਕਾਂਗਰਸੀਆਂ ਅਤੇ ਅਕਾਲੀਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਵਿਚ ਭੂਮਿਕਾ ਨਿਭਾਈ।

