ਪਟਿਆਲਾ

ਸਤਬੀਰ ਖੱਟੜਾ ਵੱਲੋਂ ਹਲਕਾ ਦਿਹਾਤੀ ਦੇ ਦਰਜਨ ਤੋਂ ਵੱਧ ਪਿੰਡਾਂ ‘ਚ ਤੂਫਾਨੀ ਦੌਰੇ

ਕਾਂਗਰਸ ਨੇ ਪੰਜਾਬੀਆਂ ਨਾਲ ਹਮੇਸ਼ਾ ਦਗਾ ਕਮਾਇਆ : ਸਤਬੀਰ ਖੱਟੜਾ
ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਹਰ ਵਰਗ ਖੁਸ਼
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
27 ਜਨਵਰੀ ਪਟਿਆਲਾ – ਕਾਂਗਰਸ ਦਾ ਪੰਜਾਬ ਨੇ ਲੰਬਾ ਸਮਾਂ ਰਾਜ ਕੀਤਾ ਅਤੇ ਕੇਂਦਰ ਵਿੱਚ ਵੀ ਸਰਕਾਰਾਂ ਕਾਂਗਰਸ ਦੀਆਂ ਰਹੀਆਂ ਪ੍ਰੰਤੂ ਉਨ੍ਹਾਂ ਨੇ ਪੰਜਾਬੀਆਂ ਨਾਲ ਦਗਾ ਕਮਾਉਣ ਤੋਂ ਇਲਾਵਾ ਕੁੱਝ ਨਹੀਂ ਕੀਤਾ। ਲੋਕਾਂ ਨੂੰ ਝੂਠੇ ਲਾਰੇ ਲਾ ਕੇ ਡੰਗ ਟਪਾਉਂਦੇ ਰਹੇ, ਹੁਣੇ ਇਲੈਕਸ਼ਨ ਦੌਰਾਨ ਦਿੱਲੀ ਤੋਂ ਆ ਕੇ ਚੋਣ ਦੰਗਲ ਵਿੱਚ ਉਤਰੀ ਨਵੀਂ ਪਾਰਟੀ ਲੋਕਾਂ ਵਿੱਚ ਗੁਮਰਹਾਕੁਨ ਪ੍ਰਚਾਰ ਕਰ ਕੇ ਸਤਾ ਤੇ ਕਾਬਜ ਹੋਣਾ ਚਾਹੁੰਦੀ ਹੈ। ਜਿਸ ਨੂੰ ਪੰਜਾਬ ਦੇ ਲੋਕਾਂ ਨੇ ਪਛਾੜ ਦਿੱਤਾ ਹੈ। ਤੀਸਰੀ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬੀ.ਜੇ.ਪੀ. ਦੀ ਸਰਕਾਰ ਬਣੇਗੀ। ਇਹ ਵਿਚਾਰ ਸਤਬੀਰ ਸਿੰਘ ਖੱਟੜਾ ਨੇ ਉਮੀਦਵਾਰ ਪਟਿਆਲਾ ਹਲਕਾ ਦਿਹਾਤੀ ਤੋਂ ਪਿੰਡ ਦਾ ਦੌਰਾ ਕਰਦੇ ਹੋਏ ਕਹੇ।

ਸ੍ਰੀ ਖੱਟੜਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਕੀਤਾ ਹੈ। ਕਾਂਗਰਸ ਸਰਕਾਰਾਂ ਸਮੇਂ ਜਿੱਥੇ ਲੋਕ ਨਰਕ ਵਾਲੀ ਜਿੰਦਗੀ ਜੀਉ ਰਹੇ ਸਨ ਅੱਜ ਪਿੰਡਾਂ ਦੀਆਂ ਗਲੀਆਂ ਵਿੱਚ ਇਟਰਲੋਕਿੰਗ ਗਲੀਆਂ ਵਿੱਚ ਘੁੰਮ ਰਹੇ ਹਨ। ਲੋਕ ਭਲਾਈ ਸਕੀਮਾਂ ਜਿਨ੍ਹਾਂ ਦਾ ਸਰਕਾਰ ਵਲੋਂ ਐਲਾਨ ਕੀਤਾ ਗਿਆ ਸੀ ਉਨ੍ਹਾਂ ਨੂੰ ਲਾਗੂ ਕੀਤਾ ਗਿਆ, ਪੈਨਸ਼ਨਾਂ ਮਿਲ ਰਹੀਆਂ ਹਨ, ਆਟਾ, ਦਾਲ ਸਕੀਮ ਤਹਿਤ ਗਰੀਬ ਵਰਗ ਦੇ ਲੋਕਾਂ ਨੂੰ ਦੋ ਰੁਪਏ ਕਿਲੋ ਆਟਾ ਅਤੇ ਸਸਤੇ ਰੇਟ ਤੇ ਦਾਲ ਮਿਲ ਰਹੀ ਹੈ। ਕਿਸਾਨਾਂ ਦੇ ਬਿਜਲੀ ਦੇ ਬਿਲ ਮੁਆਫ ਹਨ ਹਜਾਰਾਂ ਦੀ ਤਦਾਦ ਵਿੱਚ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਗਈਆਂ ਹਨ। ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਹੋ ਕਿ ਸ੍ਰ. ਸਤਵੀਰ ਸਿੰਘ ਖੱਟੜਾ ਨੂੰ ਭਾਰੀ ਸਮਰਥਨ ਦੇ ਰਹੇ ਹਨ।
ਸ੍ਰੀ ਖੱਟੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਹਲਕੇ ਵਿੱਚ ਮੈਨੂੰ ਮੌਕਾ ਦਿੱਤਾ ਜਾਵੇ ਬਾਕੀ ਰਹਿੰਦੇ ਕੰਮਾਂ ਨੂੰ ਪੂਰਾ ਕਰਾਂਗੇ ਅਤੇ ਲੋਕ ਭਲਾਈ ਸਕੀਮਾਂ ਹੋਰ ਲਾਗੂ ਕਰਾਂਗੇ। ਤੁਫਾਨੀ ਦੌਰੇ ਦੌਰਾਨ ਸ੍ਰ. ਖਟੜਾ ਨੇ ਦਰਜਨਾਂ ਪਿੰਡਾਂ ਬਖਸ਼ੀਵਾਲ, ਸਿੱਧੂਵਾਲ, ਹਿਰਦਾਪੁਰ, ਕਿਸ਼ਨਗੜ੍ਹ, ਸਿਬੜੋ, ਰੋਂਗਲਾ, ਫਤਿਹਪੁਰ, ਕਾਠਮੱਠੀ, ਦੰਦਰਾਲਾ, ਲੋਟ, ਪੇਦਨ, ਕਨਸੂਹਾ ਕਲਾਂ ਦਾ ਦੌਰਾ ਕੀਤਾ।
ਉਨ੍ਹਾਂ ਦੇ ਕਾਫਲੇ ਵਿੱਚ ਚਲ ਰਹੇ ਲਖਵੀਰ ਸਿੰਘ ਲੋਟ, ਜੋਗਿੰਦਰ ਸਿੰਘ ਪੰਛੀ ਪ੍ਰੈਸ ਸਕੱਤਰ ਸ਼੍ਰੋਮਣੀ ਅਕਾਲੀ ਦਲ, ਹਰੀ ਰਾਮ ਸਿਉਣਾ ਮੈਂਬਰ ਬਲਾਕ ਸੰਮਤੀ, ਅਮਰੀਕ ਸਿੰਘ ਸਰਪੰਚ, ਗੁਰਚਰਨ ਸਿੰਘ, ਕਰਨੈਲ ਸਿੰਘ ਸਰਪੰਚ ਬਖਸ਼ੀਵਾਲਾ, ਫਕੀਰ ਸਿੰਘ ਸਰਪੰਚ ਲੋਟ, ਅਜੈਬ ਸਿੰਘ ਸਰਪੰਚ ਦੰਦਰਾਲਾ, ਸਾਹਿਬ ਸਿੰਘ ਕੰਗ, ਬਲਜੀਤ ਸਿੰਘ ਦਿੱਤੂਪੁਰ, ਨਰਿੰਦਰ ਸਿੰਘ, ਜਸਵੰਤ ਸਿੰਘ ਟਿਵਾਣਾ, ਮੇਜਰ ਸਿੰਘ ਲਚਕਾਣੀ, ਗੁਰਜੰਟ ਸਿੰਘ ਖਰੋੜ, ਲਖਵੀਰ ਸਿੰਘ ਕਨਸੂਹਾ, ਰਜਿੰਦਰ ਸਿੰਘ, ਮਨਜੀਤ ਸਿੰਘ ਮੱਖਣ, ਕਾਲਾ ਗਰਗ, ਕੁਲਵੰਤ ਸਿੰਘ ਸਰਪੰਚ, ਰਣਜੀਤ ਸਿੰਘ, ਕੇਸਰ ਸਿੰਘ, ਮਹਿੰਦਰ ਸਿੰਘ ਪੰਚ, ਗੁਰਮੀਤ ਸਿੰਘ, ਜੋਗਿੰਦਰ ਸਿੰਘ, ਮੇਜਰ ਸਿੰਘ ਦਿੱਤੁਪੁਰ, ਹਰਬੰਸ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ ਨੰਬਰਦਾਰ, ਦਲਬਾਰਾ ਸਿੰਘ ਨੇ ਪਿੰਡਾਂ ਵਿੱਚ ਸ੍ਰੀ ਖੱਟੜਾ ਦਾ ਪਹੁੰਚਣ ਤੇ ਸਨਮਾਨ ਕੀਤਾ ਅਤੇ ਵੋਟਾਂ ਪਾਉਣ ਦਾ ਵਿਸ਼ਵਾਸ਼ ਦਿਵਾਇਆ।

Leave a Reply

Your email address will not be published. Required fields are marked *