ਪਟਿਆਲਾ

ਪੋਲੀਓ ਜਾਗਰੂਕਤਾ ਸਬੰਧੀ ਰਿਕਸ਼ਿਆ ਨੂੰ ਕੀਤਾ ਰਵਾਨਾ

ਸਮੂਹ ਇਲਾਕਾ ਨਿਵਾਸੀ ਆਪਣੇ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦਵਾਈ ਦੀਆ ਬੁੰਦਾਂ ਪਿਲਾਉਣ ਲਈ ਦੇਣ ਸਹਿਯੋਗ: ਡਾ. ਬਲਵਿੰਦਰ ਸਿੰਘ
ਪਟਿਆਲਾ, 27 ਜਨਵਰੀ (ਮਧੂਸਾਰ ਬਿਊਰੋ)
ਭਾਰਤ ਸਰਕਾਰ ਵੱਲੋ ਦੇਸ਼ ਭਰ ਵਿਚ ਚਲਾਏ ਜਾ ਰਹੇ ਨੈਸ਼ਨਲ ਇਮੂਨਾਈਜੇਸ਼ਨ ਡੇ ਪਲਸ ਪੋਲੀਓ ਮੁਹਿੰਮ 29 ਤੋਂ 31 ਜਨਵਰੀ 2017 ਦੇ ਸਬੰਧ ਵਿਚ ਸਿਵਲ ਸਰਜਨ ਡਾ: ਬਲਵਿੰਦਰ ਸਿੰਘ ਵੱਲਂੋ ਅੱਜ ਪਲਸ ਪੋਲੀਓ ਮੁਹਿੰਮ ਦੇ ਪ੍ਰਚਾਰ ਲਈ ਦਫਤਰ ਸਿਵਲ ਸਰਜਨ ਨੇੜੇ ਲੀਲਾ ਭਵਨ ਚੋਕ ਤੋਂ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੋਕੇ ਡਾ: ਸਿੰਘ ਨੇ ਦੱਸਿਆ ਕਿ ਇਨ੍ਹਾਂ ਰਿਕਸ਼ਿਆ ਦਾ ਪ੍ਰਬੰਧ ਸਿਹਤ ਵਿਭਾਗ ਵੱਲਂੋ ਵੱਖ-ਵੱਖ ਮੁਹੱਲਿਆਂ, ਸਲੱਮ ਏਰੀਆ, ਫੈਕਟਰੀ ਏਰੀਆ, ਕਲੋਨੀਆਂ ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ 27 ਤੋਂ 29 ਜਨਵਰੀ ਤੱਕ ਪ੍ਰਚਾਰ ਕਰਨ ਲਈ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚ ਪ੍ਰਚਾਰ ਕਰਨ ਦੇ ਨਾਲ-ਨਾਲ ਜ਼ਿਲ੍ਹੇ ਅਧੀਨ ਪੈਦੇ ਵੱਖ-ਵੱਖ ਸ਼ਹਿਰਾਂ, ਬਲਾਕਾਂ ਤੇ ਪਿੰਡ ਪੱਧਰ ਤੇ ਬੈਨਰਾਂ ਤੇ ਪੋਸਟਰਾਂ ਤੋ ਇਲਾਵਾ ਗੁਰਦੁਆਰਾ ਸਾਹਿਬ ਅਤੇ ਮੰਦਰਾਂ ਤੋਂ ਅਨਾਉਸਮੈਂਟ ਰਾਹੀ ਲੋਕਾਂ ਨੂੰ ਪੋਲਿਓ ਕੈਂਪਾ ਬਾਰੇ ਜਾਣਕਾਰੀ ਦਿਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਜ਼ਿਲ੍ਹੇ ਵਿਚ 0-5 ਸਾਲ ਤੱਕ ਦੇ 2,19,334 ਬੱਚਿਆਂ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਰੱਖਿਆ ਗਿਆ ਹੈ।ਮੁਹਿੰਮ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਵੀ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ।ਉਹਨਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਰੇਲਵੇ ਸ਼ਟੇਸ਼ਨ, ਬੱਸ ਸਟੈਡ, ਰੇਲਾਂ ਅਤੇ ਬੱਸਾਂ ਵਿਚ ਸਫਰ ਕਰ ਰਹੇ ਬੱਚਿਆਂ ਨੂੰ ਦਵਾਈ ਪਿਲਾਉਣ ਲਈ 909 ਬੂਥ ਅਤੇ 31 ਟਰਾਂਜਿਟ ਪੁਆਇੰਟ ਬਣਾਏ ਗਏ ਹਨ, ਇਸ ਤੋ ਇਲਾਵਾ 27 ਮੋਬਾਇਲ ਟੀਮਾਂ ਵੀ ਬਣਾਈਆ ਗਈਆ ਹਨ, ਜਿਹੜੀਆਂ ਝੁੰਗੀ ਝੋਪੜੀਆਂ, ਮੈਰਿਜ ਪੈਲੇਸਾ, ਭੱਠਿਆਂ, ਪਥੇਰਾਂ, ਦਾਣਾ ਮੰਡੀਆਂ, ਸ਼ੈਲਰਾਂ ਤੇ ਨਵੀਆਂ ਉਸਾਰੀ ਅਧੀਨ ਇਮਾਰਤਾਂ ਵਿਚ ਰਹਿੰਦੇ ਮਜਦੂਰਾਂ ਦੇ ਬੱਚਿਆ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਉਣਗੀਆਂ। ਇਹਨਾ ਦੇ ਕੰਮ ਕਾਜ ਦੀ ਦੇਖਰੇਖ ਕਰਨ ਲਈ 188 ਸੁਪਰਵਾਈਜਰ ਲਗਾਏ ਗਏ ਹਨ।
ਇਸ ਮੌਕੇ ਡਾ: ਸੁਧਾ ਗਰੋਵਰ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ 0-5 ਸਾਲ ਤੱਕ ਦੇ ਬੱਚਿਆ ਨੂੰ ਪੋਲਿਓ ਦੀ ਨਾ-ਮੁਰਾਦ ਬਿਮਾਰੀ ਤੋ ਬਚਾਉਣ ਲਈ ਪੋਲੀਓ ਵੈਕਸੀਨ ਜਰੂਰ ਪਿਲਾਉਣ।

Leave a Reply

Your email address will not be published. Required fields are marked *