ਪਟਿਆਲਾ

ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਗੁਮਰਾਹ ਕਰਨ ‘ਚ ਜੁਟੇ : ਪਵਨ ਗੁਪਤਾ

ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਸ਼ਮਾਕਾਂਤ ਪਾਂਡੇ ਦੇ ਹੱਕ ‘ਚ ਚੋਣ ਜਲਸਾ ਕੀਤਾ
ਪਟਿਆਲਾ 27 ਜਨਵਰੀ (ਮਧੂਸਾਰ ਬਿਊਰੋ)
ਸ਼ਿਵ ਸੈਨਾ ਹਿੰਦੁਸਤਾਨ ਦੇ ਰਾਜਨੀਤਕ ਦਲ ਹਿੰਦੁਸਤਾਨ ਸ਼ਕਤੀ ਸੈਨਾ ਤੋਂ ਪਟਿਆਲਾ ਸ਼ਹਿਰੀ ਦੇ ਉਮੀਦਵਾਰ ਸ਼ਮਾਕਾਂਤ ਪਾਂਡੇ ਵੱਲੋਂ ਆਪਣੇ ਚੋਣ ਪ੍ਰਚਾਰ ਲਈ ਕਿਲਾ ਚੋਂਕ ਪਟਿਆਲਾ ਵਿਖੇ ਚੋਣ ਜਲਸਾ ਕੀਤਾ ਗਿਆ। ਜਿਸ ਚ ਵਿਸ਼ੇਸ਼ ਤੌਰ ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਪਹੁੰਚੇ ਕੇ ਜਲਸੇ ਨੂੰ ਸੰਬੋਧਨ ਕੀਤਾ ਗਿਆ।

ਇਸ ਮੌਕੇ ਪਵਨ ਗੁਪਤਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਿਛਲੇ 60 ਸਾਲਾਂ ਤੋਂ ਦੇਸ਼ ਚ ਰਾਜ ਕਰਦੀ ਆ ਰਹੀ ਹੈ ਜਿਸ ਨੇ ਗ਼ੁਲਾਮੀ ਤੋਂ ਸਿਵਾਏ ਦੇਸ਼ ਨੂੰ ਕੁੱਝ ਨਹੀਂ ਦਿੱਤਾ ਜਾ ਫੇਰ ਆਪਣੇ ਮਤਲਬ ਸਦਾ ਹੀ ਲਈ ਲੋਕਾਂ ਦਾ ਮੂਰਖ ਬਣਾਇਆ ਹੈ।
ਗੁਪਤਾ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋ ਸਤਾ ਚ ਕਾਬਜ਼ ਸ਼੍ਰੋਮਣੀ ਅਕਾਲੀ ਦਲ ਭਾਜਪਾ ਵੱਲੋਂ ਸੂਬੇ ਚ ਬਜਾਏ ਮਹਿੰਗਾਈ ਤੇ ਟੈਕਸ ਲਗਾਉਣ ਤੋਂ ਇਲਾਵਾ ਕੁੱਝ ਨਹੀਂ ਕੀਤਾ ਗਿਆ। ਇਨ•ਾਂ ਦੇ ਹੀ ਰਾਜ ਚ ਸੂਬੇ ਚੋਂ ਸਾਰੀ ਇੰਡਸਟਰੀ ਬਾਹਰ ਚਲੀ ਗਈ ਤੇ ਲੋਕਾਂ ਨੂੰ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਆਦਮੀ ਪਾਰਟੀ ਖ਼ਿਲਾਫ਼ ਬੋਲਦੇ ਹੋਏ ਉਨ•ਾਂ ਕਿਹਾ ਉਨ•ਾਂ ਕੋਲੋਂ ਦਿੱਲੀ ਦਾ ਸਾਂਭੀ ਨਹੀਂ ਜਾ ਰਹੀ ਉਹ ਪੰਜਾਬ ਕਿਸ ਮੂੰਹ ਨਾਲ ਆਏ ਹਨ। ਗੁਪਤਾ ਨੇ ਕਿਹਾ ਕਿ ਦਿੱਲੀ ਵੇਖਣ ਕਿ ਕਿਵੇਂ ਸਾਰੇ ਸੂਬੇ ਚ ਗੰਦਗੀ ਫੈਲੀ ਹੋਈ ਹੈ ਤੇ ਲੋਕਾਂ ਨੂੰ ਸੜਕਾਂ ਤੇ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ। ਪਾਰਟੀ ਮੁਖੀ ਨੇ ਕਿਹਾ ਕਿ ਉਨ•ਾਂ ਦੇ ਉਮੀਦਵਾਰ ਵੱਲੋਂ ਜੀਤ ਹਾਸਿਲ ਕਰ ਕੇ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਵਧੇਰੇ ਉਪਰਾਲੇ ਕੀਤੇ ਜਾਣੇ ਹਨ। ਜੇਕਰ ਤੁਸੀਂ ਵਿਕਾਸ ਵਲ ਵਧਣਾ ਚਾਹੁੰਦੇ ਹੋ ਤਾਂ 4 ਫਰਵਰੀ ਵਾਲੇ ਦੀਨ ਚੋਣ ਨਿਸ਼ਾਨ ਨਾਰੀਅਲ ਦਾ ਬਟਨ ਦੱਬ ਕੇ ਉਨ•ਾਂ ਨੂੰ ਕਾਮਯਾਬ ਕਰੋ। ਇਸ ਮੌਕੇ ਰਾਕੇਸ਼ ਅਟਵਾਲ, ਰਾਜੇਸ਼ ਕੌਸ਼ਿਕ, ਸੂਬਾ ਮੀਤ ਪ੍ਰਧਾਨ ਰਵਿੰਦਰ ਸਿੰਗਲਾ, ਪਰਵੀਤ ਕਥੂਰੀਆ, ਸੁਧੀਰ ਕੌਸ਼ਿਕ, ਪਵਨ ਸਡਾਨਾ, ਪਟਿਆਲਾ ਦਿਹਾਤੀ ਦੇ ਉਮੀਦਵਾਰ ਭਰਤਦੀਪ ਠਾਕੁਰ ਸਮੇਤ ਵੱਡੀ ਗਿਣਤੀ ਚ ਪਾਰਟੀ ਦੇ ਆਗੂ ਵੀ ਹਾਜ਼ਰ ਰਹੇ।

Leave a Reply

Your email address will not be published. Required fields are marked *