ਪੰਜਾਬ

ਰਾਹੁਲ ਗਾਂਧੀ ਦੀ ਮਜੀਠਾ ਰੈਲੀ ਪੂਰੀ ਤਰਾਂ ਸੁਪਰ ਫਲਾਪ ਰਿਹਾ : ਮਜੀਠੀਆ

ਮਝੈਲ ਅਤੇ ਮਜੀਠੇ ਦੇ ਲੋਕ ਕਾਂਗਰਸ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਾਕੇ ਮੂੰਹ ਤੋੜਵਾਂ ਜਵਾਬ ਦੇਣਗੇ।
ਮੱਤੇਵਾਲ 27 ਜਨਵਰੀ (ਮਧੂਸਾਰ ਬਿਊਰੋ)
ਹਲਕਾ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਉਮੀਦਵਾਰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇੱਕ ਲੋਕ ਸਭਾ ਅਤੇ 21 ਵਿਧਾਨ ਸਭਾ ਦੇ ਕਾਂਗਰਸੀ ਉਮੀਦਵਾਰਾਂ ਵੱਲੋਂ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਰਾਹੁਲ ਗਾਂਧੀ ਦੀ ਮਜੀਠਾ ਰੈਲੀ ਲੋਕਾਂ ਵੱਲੋਂ ਜਰਾ ਵੀ ਹੁੰਗਾਰਾ ਨਾ ਦੇਣ ਕਾਰਨ ਪੂਰੀ ਤਰਾਂ ਸੁਪਰ ਫਲਾਪ ਸਿੱਧ ਹੋਇਆ ਹੈ।

ਉਹਨਾਂ ਕਿਹਾ ਕਿ ਰਾਹੁਲ ਦੇ ਬੋਲਣ ਦੇ ਨਾਲ ਹੀ ਪੰਡਾਲ ‘ਚੋਂ ਲੋਕਾਂ ਲੋਕਾਂ ਨੂੰ ਘੇਰ ਘੇਰ ਕੇ ਰੱਖਣ ਦੇ ਬਾਵਜੂਦ ਲੋਕਾਂ ਦਾ ਖਿਸਕ ਜਾਣਾ ਜਿੱਥੇ ਰਾਹੁਲ ਨੂੰ ਇੱਕ ਫਲਾਪ ਤੇ ਨਖਿੱਧ ਲੀਡਰ ਹੋਣਾ ਸਾਬਿਤ ਕਰਦਾ ਉੱਥੇ ਹੀ ਗਾਂਧੀ ਪਰਿਵਾਰ ਪ੍ਰਤੀ ਲੋਕਾਂ ਦਾ ਭਰੋਸਾ ਪੂਰੀ ਤਰਾਂ ਖਤਮ ਹੋ ਜਾਣ ਦਾ ਪ੍ਰਤੱਖ ਸਬੂਤ ਹੈ।
ਸ: ਮਜੀਠੀਆ ਪਿੰਡ ਸਾਧਪੁਰ ਵਿਖੇ ਚੋਣ ਪ੍ਰਚਾਰ ਕਰ ਰਹੇ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਹੁਲ ਜਿੱਥੇ ਵੀ ਚੋਣ ਪ੍ਰਚਾਰ ਲਈ ਗਿਆ ਉੱਥੇ ਹੀ ਕਾਂਗਰਸ ਦਾ ਭੱਠਾ ਬੈਠਦਾ ਰਿਹਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਲਈ ਉਮੀਦਵਾਰ ਵੱਜੋ ਐਲਾਨ ਕਰਨ ਸਮੇਂ ਹੀ ਕਾਂਗਰਸ ਦਾ ਵਾਜਾ ਵੱਜ ਗਿਆ ਹੈ ਜਿੱਥੇ 22 ਉਮੀਦਵਾਰ ਰਲ ਕੇ ਵੀ ਮਜੀਠਾ ‘ਚ ਤਿੰਨ ਹਜ਼ਾਰ ਕੁਰਸੀਆਂ ਨਹੀਂ ਭਰ ਸਕੀਆਂ ਹਨ । ਉਹਨਾਂ ਕਿਹਾ ਕਿ ਕੈਪਟਨ ਨੂੰ ਐਲਾਨ ਕਰ ਕੇ ਵੀ ਰਾਹੁਲ ਕਾਂਗਰਸ ਦੀ ਡੁੱਬ ਦੀ ਬੇੜੀ ਨਹੀਂ ਬਚਾਅ ਸਕਣਗੇ।ਉਹਨਾਂ ਯਾਦ ਨੂੰ ਕਰਾਉਂਦਿਆਂ ਕਿਹਾ ਕਿ ਰਾਹੁਲ ਨੇ 2007 ਅਤੇ ਫਰ 2012 ਦੌਰਾਨ ਵੀ ਕੈਪਟਨ ਦੇ ਨਾਮ ਦਾ ਐਲਾਨ ਕੀਤਾ ਸੀ ਪਰ ਕੈਪਟਨ ਦੀਆਂ ਰਜਵਾੜਾਸ਼ਾਹੀ ਆਦਤਾਂ ਤੋਂ ਜਾਣੂ ਪੰਜਾਬ ਦੇ ਲੋਕਾਂ ਨੇ ਕੈਪਟਨ ਨੂੰ ਨਿਹੰਗ ਦੇ ਬਾਟੇ ਵਾਂਗ ਮਾਂਜ ਕੇ ਰਖ ਦਿੱਤਾ ਸੀ।ਇਸ ਵਾਰ ਤਾਂ ਕੈਪਟਨ ਆਪ ਹੀ ਅਗਲੀ ਕੋਈ ਚੋਣ ਨਾ ਲੜਨ ਦਾ ਐਲਾਨ ਕਰਕੇ ਆਪਣੇ ਆਪ ਨੂੰ ਸੁਰਖ਼ਰੂ ਕਰਲਿਆ ਹੈ ਜਿਸ ਨਾਲ ਉਹ ਕਿਸੇ ਵੀ ਤਰਾਂ ਕਿਸੇ ਵੀ ਵਾਅਦੇ ਨੂੰ ਪੂਰਾ ਕਰਨ ਦੀ ਕੋਈ ਗਰੰਟੀ ਨਹੀਂ ਰਿਹਾ, ਅਜਿਹੇ ‘ਚ ਕਾਂਗਰਸ ਦੀ ਕਿਸੇ ਵੀ ਗਲ ‘ਤੇ ਭਰੋਸਾ ਲੋਕ ਕਿਵੇਂ ਕਰ ਸਕਦੇ ਹਨ। ਉਹਨਾਂ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਫੁੱਟ ਅਤੇ ਧੜੇਬੰਦੀ ਕਾਰਨ ਰਾਹੁਲ ਗਾਂਧੀ ਦੀ ਲੀਡਰਸ਼ਿਪ ਨੂੰ ਤਾਂ ਖੁਦ ਹੀ ਅੰਦਰੋਂ ਚੁਨੌਤੀ ਮਿਲ ਰਹੀ ਹੈ ਕਿ ਉਸ ਨੇ ਕਾਂਗਰਸ ਦਾ ਮੀਤ ਪ੍ਰਧਾਨ ਰਹਿਣਾ ਵੀ ਹੈ ਜਾਂ ਨਹੀਂ। ਉਹਨਾਂ ਰਾਹੁਲ ਨੂੰ ਇਤਿਹਾਸ ਤੋਂ ਜਾਣੂ ਹੋਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਐੱਸ ਵਾਈ ਐੱਲ ਅਤੇ ਪੰਜਾਬ ਦੇ ਪਾਣੀਆਂ ਦੀ ਲੁਟ ਲਈ ਕਾਂਗਰਸ ਅਤੇ ਗਾਂਧੀ ਪਰਿਵਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ।
ਜਿਸ ਨਹਿਰ ਦੀ ਉਹਨਾਂ ਦੀ ਦਾਦੀ ਇੰਦਰਾ ਨੇ ਚੰਦੀ ਦੇ ਕਹੀ ਨਾਲ ਟਕ ਲਾ ਕੇ ਸ਼ੁਰੂਆਤ ਕੀਤੀ ਸੀ ਉਸ ਦੀਆਂ ਜ਼ਮੀਨਾਂ ਅਸਲ ਮਾਲਕਾਂ ਨੂੰ ਵਾਪਸ ਕਰ ਕੇ ਸ: ਪ੍ਰਕਾਸ਼ ਸਿੰਘ ਬਾਦਲ ਨੇ ਉਸ ਮੁੱਦੇ ਨੂੰ ਹੀ ਖਤਮ ਕਰਦਿਆਂ ਲੋਕਾਂ ਨੂੰ ਇਨਸਾਫ਼ ਦੇ ਦਿੱਤਾ ਹੈ।ਇੱਕ ਪ੍ਰਸ਼ਨ ਦੇ ਜਵਾਬ ਵਿੱਚ ਸ: ਮਜੀਠੀਆ ਨੇ ਕਿਹਾ ਕਿ ਰਾਹੁਲ ਵੱਲੋਂ ਪੰਜਾਬੀਆਂ ਨੂੰ ਨਸ਼ੇਈ ਕਹਿਣ ਅਫ਼ਸੋਸਨਾਕ ਹੈ।ਉਹਨਾਂ ਕਿਹਾ ਕਿ ਪੰਜਾਬੀ ਕਿਸਾਨਾਂ ਨੇ ਦੇਸ਼ ਨੂੰ ਅੰਨ ਪੱਖੋਂ ਨਿਰਭਰ ਕੀਤਾ, ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ, ਜੋ ਅੱਜ ਵੀ ਦੇਸ਼ ਦੀ ਰਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਾਇਆ, ਦਿੱਲੀ ‘ਚ ਹਜ਼ਾਰਾਂ ਸਿੱਖ ਔਰਤਾਂ ਦੀ ਬੇਪਤੀ ਕੀਤੀ ਕਤਲੇਆਮ ਕੀਤਾ, ਜਿਸ ਲਈ ਮਝੈਲ ਅਤੇ ਮਜੀਠੇ ਦੇ ਲੋਕ ਕਾਂਗਰਸ ਨੂੰ ਮੁਆਫ਼ ਨਹੀਂ ਕਰਨਗੇ ਅਤੇ ਕਾਂਗਰਸ ਉਮੀਦਵਾਰ ਦੀ ਜ਼ਮਾਨਤ ਜ਼ਬਤ ਕਰਾਉਂਦਿਆਂ ਬੁਰੀ ਤਰਾਂ ਹਾਰ ਦੇ ਕੇ ਮੂੰਹ ਤੋੜਵਾਂ ਜਵਾਬ ਦੇਣਗੇ। ਤਾਂ ਕਿ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਅੱਗੇ ਤੋਂ ਪੰਜਾਬ ਅਤੇ ਸਿੱਖ ਲਈ ਅਜਿਹੀ ਸੋਚ ਅਤੇ ਸ਼ਬਦਾਵਲੀ ਇਸਤੇਮਾਲ ਕਰਨ ਦੀ ਜੁੱਰਤ ਨਾ ਕਰ ਸਕੇ।
ਇਸ ਮੌਕੇ ਸ: ਮਜੀਠੀਆ ਵੱਲੋਂ ਕਰਾਏ ਗਏ ਵਿਕਾਸ ਤੋਂ ਪ੍ਰਭਾਵਿਤ ਹੋਕੇ ਪਿੰਡ ਸਾਧਪੁਰ ਤੋਂ ਮੁਖਤਾਰ ਸਿੰਘ, ਜਸਵਿੰਦਰ ਸਿੰਘ, ਰਾਜਬੀਰ ਕੌਰ, ਰਜਵੀਤ ਕੌਰ, ਸਵਰਨ ਸਿੰਘ, ਸਤਨਾਮ ਸਿੰਘ, ਸੁਖਦੇਵ ਸਿੰਘ ਅਤੇ ਧਰਮ ਸਿੰਘ ਆਦਿ ਨੇ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਗੋਲਡੀ, ਸਰਵਨ ਸਿੰਘ ਰਾਮਦਿਵਾਲੀ,ਸਰਪੰਚ ਧਰਮ ਸਿੰਘ,ਝਿਰਮਲ ਸਿੰਘ, ਤਲਵਿੰਦਰ ਸਿੰਘ, ਦਲੇਰ ਖਾਲਸਾ, ਕਰਮਜੀਤ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *