ਪਟਿਆਲਾ

ਬੀਬੀ ਅਨੂਪਿੰਦਰ ਕੌਰ ਸੰਧੂ ਨੂੰ ਲੱਡੂਆਂ ਨਾਲ ਤੋਲਣ ਦਾ ਸਿਲਸਿਲਾ ਜਾਰੀ

ਘਨੌਰ ਵਾਸੀ ਸੰਧੂ ਪਰਿਵਾਰ ਦੇ ਹੱਕ ‘ਚ ਫਤਵਾ ਦੇਣ ਲਈ ਪੱਬਾਂ ਭਾਰ : ਬੀਬੀ ਸੰਧੂ
ਪਟਿਆਲਾ/ਘਨੌਰ 30 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਘਨੌਰ ਤੋਂ ਆਜ਼ਾਦ ਚੋਣ ਲੜ ਰਹੇ ਬੀਬੀ ਅਨੂਪਿੰਦਰ ਕੌਰ ਸੰਧੂ ਦੀ ਚੋਣ ਮੁਹਿੰਮ ਸਿਖਰਾਂ ਤੇ ਪੁੱਜਦੀ ਜਾ ਰਹੀ ਹੈ। ਵੱਖ-ਵੱਖ ਪਿੰਡਾਂ ਵਿਚ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਣ ਦਾ ਸਿਲਸਿਲਾ ਜਾਰੀ ਹੈ।

ਪਿੰਡ ਬਢੋਲੀ ਗੁੱਜਰਾਂ ਵਿਖੇ ਬਲਬੀਰ ਸਿੰਘ ਚੇਚੀ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਬੀਬੀ ਅਨੂਪਿੰਦਰ ਕੌਰ ਸੰਧੂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਅੱਜ ਪਿੰਡ ਖਾਨਪੁਰ ਖੁਰਦ, ਮੰਡਵਾਲ, ਜੈ ਨਗਰ, ਭੇਡਵਾਲ, ਭੇਡਵਾਲ ਝੂੰਗੀਆਂ, ਅਮੀਰਪੁਰ, ਸਫਦਰਪੁਰ, ਆਦਿ ਦਰਜ਼ਨਾਂ ਪਿੰਡਾਂ ‘ਚ ਬੀਬੀ ਸੰਧੂ ਨੇ ਚੋਣ ਜਲਸਿਆ ਨੂੰ ਸੰਬੋਧਨ ਕਰਦਿਆ ਆਖਿਆ ਕਿ ਇਸ ਵਾਰ ਲੋਕਾਂ ਦੇ ਮਿਲ ਰਹੇ ਇਸ ਪਿਆਰ ਤੋਂ ਸਿੱਧ ਕਰ ਦਿੱਤਾ ਹੈ ਕਿ ਇਹ ਸੰਧੂ ਪਰਿਵਾਰ ਦੇ ਹੱਕ ਵਿਚ ਫਤਵਾ ਦੇਣ ਲਈ ਪੱਬਾਭਾਰ ਹੋਏ ਬੈਠੇ ਹਨ। ਉਨ੍ਹਾ ਕਿਹਾ ਕਿ ਹਲਕਾ ਘਨੌਰ ਵਾਸੀਆਂ ਨੇ ਪਿਛਲੇ ਸਮੇਂ ਦੌਰਾਨ ਵੱਖ-ਵੱਖ ਆਗੂ ਨੂੰ ਵੋਟਾਂ ਪਾ ਕੇ ਵਿਧਾਨ ਸਭਾ ਵਿਚ ਭੇਜਿਆ ਪਰ ਕਿਸੇ ਨੇ ਵੀ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਬਾਂਹ ਨਹੀਂ ਫੜੀ। ਬੀਬੀ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਡੱਟ ਕੇ ਉਨ੍ਹਾਂ ਨੂੰ ਵੋਟ ਪਾਉਣ ਤਾਂ ਜੋ ਹਲਕੇ ਵਾਸੀਆ ਦੇ ਵਿਕਾਸ ਕਾਰਜਾਂ ਸਚਾਰੂ ਤੋਰ ਤੇ ਸਿਰਜਿਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਰਘਬੀਰ ਸਿੰਘ ਗੋਪਾਲਪੁਰ ਮੰਡਲ ਪ੍ਰਧਾਨ, ਰੁਪਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਬੀਬੀ ਤੇਜਿੰਦਰ ਕੌਰ ਸੇਤੀਆ ਸਾਬਕਾ ਐਸ ਜੀ.ਪੀ.ਸੀ. ਮੈਂਬਰ, ਬਲਜੀਤ ਸਿੰਘ, ਪਰਮਜੀਤ ਸਿੰਘ, ਸੰਦੀਪ ਸਿੰਘ, ਨਰੇਸ਼ ਕੁਮਾਰ, ਪ੍ਰਿਤਪਾਲ ਸਿੰਘ ਸਾ. ਸਰਪੰਚ, ਗੁਰਮੁੱਖ ਸਿੰਘ, ਸਰਬਜੀਤ ਸਿੰਘ ਭੇਡਵਾਲ, ਅਨੂਪ ਸਿੰਘ, ਬਲਜਿੰਦਰ ਸਿੰਘ, ਫਤਹਿ ਸਿੰਘ, ਜਗੀਰ ਸਿੰਘ ਸਾ. ਸਰਪੰਚ ਜੈ ਨਗਰ, ਗੁਰਮੇਲ ਸਿੰਘ, ਬਲਜੀਤ ਸਿੰਘ, ਜੰਗ ਸਿੰਘ, ਰਜਿੰਦਰ ਸਿੰਘ ਮੰਡਵਾਲ, ਮਨਦੀਪ ਸਿੰਘ ਆਦਿ ਸਮਰਥਕ ਹਾਜ਼ਰ ਸਨ।

Leave a Reply

Your email address will not be published. Required fields are marked *