ਪਟਿਆਲਾ

ਅਕਾਲੀ ਦਲ ਦੇ ਪਟਿਆਲਾ ਦਿਹਾਤੀ ਉਮੀਦਵਾਰ ਐਡਵੋਕੇਟ ਖੱਟੜਾ ਦੀ ਹੂੰਝਾ ਫੇਰ ਜਿਤ ਯਕੀਨੀ ; ਅਬਲੋਵਾਲ

ਪਟਿਆਲਾ, 31 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਐਡਵੋਕੇਟ ਸਤਬੀਰ ਸਿੰਘ ਖੱਟੜਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਹੋਰ ਭਰਵਾਂ ਹੁੰਗਾਰਾ ਮਿਲਿਆ ਜਦੋਂ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਦਿਹਾਤੀ ਖੇਤਰ ਦੇ ਵੱਖ-ਵੱਖ ਕਾਲੋਨੀਆਂ ਤੇ ਪਿੰਡਾਂ ਵਿਚ ਜਾ ਕੇ ਚੋਣ ਮੀਟਿੰਗਾਂ ਵਿਚ ਉਹਨਾਂ ਦਾ ਭਰਪੂਰ ਸਾਥ ਦੇਣਾ ਸ਼ੁਰੂ ਕਰ ਦਿੱਤਾ ਤੇ ਸਪੱਸ਼ਟ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਵੋਟਰਾਂ ਦਾ ਹੈ ਤੇ ਵੋਟਰ ਅਕਾਲੀ ਦਲ ਦੇ।

ਅਬਲੋਵਾਲ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਹਨ ਤੇ ਹਰ ਅਕਾਲੀ-ਭਾਜਪਾ ਉਮੀਦਵਾਰ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜ੍ਹੇ ਹਨ। ਅਬਲੋਵਾਲ ਨੇ ਇਸ ਮੋਕੇ ਪ੍ਰੀਤ ਨਗਰ, ਘੁੰਮਣ ਕਾਲੋਨੀ, ਗਰੀਨ ਕਾਲੋਨੀ ਸਮੇਤ ਅੱਧੀ ਦਰਜਨ ਕਾਲੋਨੀਆਂ ਵਿਚ ਪ੍ਰਚਾਰ ਕੀਤਾ ।
ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜਿਸ ਵਿਚ ਹਰ ਵਰਗ ਦੇ ਲੋਕ ਪਾਰਟੀ ਆਗੂ ਦੇ ਤੌਰ ‘ਤੇ ਵਿਚਰਦੇ ਹਨ ਕਿਉਂਕਿ ਪੰਜਾਬ ਸੂਬਾ ਸਭ ਧਰਮਾਂ ਦਾ ਸੁਮੇਲ ਸੂਬਾ ਹੈ ਤੇ ਅਕਾਲੀ ਦਲ ਸਭ ਦੀ ਇਜ਼ੱਤ ਕਰਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਪ²੍ਰਕਾਸ਼ ਸਿੰਘ ਬਾਦਲ ਤੇ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਕਮਾਨ 10 ਸਾਲ ਲਗਾਤਾਰ ਸੰਭਾਲੀ ਤੇ ਲੋਕਾਂ ਨੇ ਉਹਨਾਂ ਨੂੰ ਆਪਣੀ ਸੁਰੱਖਿਆ ਤੇ ਤਰੱਕੀ ਲਈ ਚੁਣਿਆਂ ਤੇ ਹੁਣ ਵੀ ਸਮਾਂ ਹੈ ਕਿ ਇਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪੰਜਾਬ ਤੇ ਪੰਜਾਬੀਆਂ ਦੇ ਭਲੇ ਲਈ ਚੁਣਿਆਂ ਜਾਵੇ।
ਅਕਾਲੀ ਉਮੀਦਵਾਰ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਸ. ਅਬਲੋਵਾਲ ਦੇ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਦੇਣ ਦੇ ਉਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸੀਨੀਅਰ ਅਕਾਲੀ ਆਗੂਆਂ ਦੇ ਇਸ ਤਰ੍ਹਾਂ ਆ ਕੇ ਚੋਣ ਪ੍ਰਚਾਰ ਕਰਨ ਨਾਲ ਕਾਂਗਰਸ ਤੇ ਆਪ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣੀਆਂ ਲਾਜਮੀ ਹੋਣਗੀਆਂ ਤੇ ਹਰੇਕ ਹਲਕੇ ਵਿਚ ਅਕਾਲੀ-ਭਾਜਪਾ ਉਮੀਦਵਾਰ ਦੀ ਹੀ ਜਿੱਤ ਹੋਵੇਗੀ। ਉਹਨਾਂ ਸਪੱਸ਼ਟ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਭਲੇ ਲਈ ਕਾਂਗਰਸ ਦੀ ਸਰਕਾਰ ਵੇਲੇ ਵੀ ਕੇਂਦਰ ਤੋਂ ਮਦਦ ਲਿਆਂਦੀ ਸੀ ਤੇ ਹੁਣ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਤੋਂ ਵੀ ਵੱਡੇ ਪੱਧਰ ‘ਤੇ ਜਾ ਕੇ ਗ੍ਰਾਂਟਾਂ ਲਿਆਂਦੀਆਂ ਜਾਣਗੀਆਂ ਤੇ ਜੋ ਵੀ ਪੰਜਾਬੀਆਂ ਦੀ ਮੰਗ ਹੋਵੇਗੀ ਨੂੰ ਪੂਰਾ ਕੀਤਾ ਜਾਵੇਗਾ। ਇਸ ਮੋਕੇ ਗੁਰਬਚਨ ਸਿੰਘ ਜੋਗੀ, ਬਰਕਤ ਸਿੰਘ , ਸਰਦਾਰੀ ਸਿੰਘ , ਭਰਭੂਰ ਸਿੰਘ, ਕੇਹਰ ਸਿੰਘ, ਮੋਹਨ ਸਿੰਘ, ਬਲਬੀਰ ਸਿੰਘ ਮੰਗਾ, ਟੋਨੀ ਪ੍ਰਧਾਨ ਤੇ ਹੋਰ ਵੀ ਨੇਤਾ ਹਾਜਰ ਸਨ।

Leave a Reply

Your email address will not be published. Required fields are marked *