ਪੰਜਾਬਪਟਿਆਲਾ

ਸੂਬੇ ਦੇ ਲੋਕ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਤੀਜੀ ਵਾਰ ਸਰਕਾਰ ਬਣਾਕੇ ਨਵਾਂ ਇਤਿਹਾਸ ਸਿਰਜਣਗੇ : ਜੇ.ਜੇ. ਸਿੰਘ

ਪਟਿਆਲਾ, 31 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਨੇ ਅਪਣੇ ਮਿਸ਼ਨ ਸੰਪੂਰਨ ਫ਼ਤਹਿ ਨੂੰ ਅੱਜ ਅੰਤਮ ਛੋਹਾਂ ਦਿਤੀਆਂ। ਇਥੇ ਅਪਣੀ ਚਰਨ ਬਾਗ ਸਥਿਤ ਰਿਹਾਇਸ ਵਿਖੇ ਸ਼ਹਿਰ ਦੇ ਸਮੂਹ ਅਕਾਲੀ ਦਲ ਤੇ ਭਾਜਪਾ ਦੇ ਸੀਨੀਅਰ ਆਗੂਆਂ ਤੇ ਕੌਂਸਲਰਾਂ ਨਾਲ ਇਕ ਅਹਿਮ ਮੀਟਿੰਗ ਕਰਕੇ ਉਨ੍ਹਾਂ ਨੇ ਚੋਣ ਰਣਨੀਤੀ ‘ਤੇ ਵਿਚਾਰ ਵਟਾਂਦਰਾ ਕੀਤਾ।

ਉਨ੍ਹਾਂ ਨੇ ਚੋਣਾਂ ਵਾਲੇ ਦਿਨ ਸ਼ਾਮ ਵੋਟਾਂ ਪੈਣ ਤਕ ਇਕ-ਇਕ ਵੋਟ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਦੇ ਹੱਕ ‘ਚ ਭੁਗਤਾਉਣ ਲਈ ਦਿਸ਼ਾ ਨਿਰਦੇਸ਼ ਦਿਤੇ। ਉਨ੍ਹਾਂ ਆਖਿਆ ਕਿ ਇਸ ਵਾਰ ਪੰਜਾਬ ‘ਚ ਤੀਸਰੀ ਵਾਰ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਬਣਾ ਕੇ ਲੋਕ ਨਵਾਂ ਇਤਿਹਾਸ ਸਿਰਜਣਗੇ।
ਜਨਰਲ ਜੇ.ਜੇ. ਸਿੰਘ ਨੇ ਇਸ ਮੌਕੇ ਪਾਰਟੀ ਦੇ ਸਰਪ੍ਰਸਤ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਭੇਜੇ ਸੁਨੇਹੇ ਕਿ ਇਸ ਵਾਰ ਪਟਿਆਲਾ ਤੋਂ ਕੈਪਟਨ ਨੂੰ ਹਰਾ ਕੇ ਤੀਜੀ ਵਾਰ ਲਗਾਤਾਰ ਅਕਾਲੀ-ਭਾਜਪਾ ਸਰਕਾਰ ਬਣਾਉਣੀ ਜਰੂਰੀ ਤੋਂ ਵੀ ਜਾਣੂ ਕਰਵਾਇਆ। ਇਸ ਦੇ ਨਾਲ ਹੀ ਜਨਰਲ ਨੇ ਭਾਜਪਾ ਆਗੂਆਂ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਵਲੋਂ ਪੰਜਾਬ ‘ਚ ਇਸ ਵਾਰ ਵੀ ਗਠਜੋੜ ਦੀ ਸਰਕਾਰ ਬਣਾਉਣ ਲਈ ਕੈਪਟਨ ਨੂੰ ਹਰਾਉਣ ਬਾਬਤ ਦਿਤੇ ਗਏ ਵਿਸ਼ੇਸ਼ ਸੁਨੇਹੇ ਬਾਰੇ ਵੀ ਦਸਿਆ। ਇਸ ‘ਤੇ ਜਨਰਲ ਨੂੰ ਸਮੂਹ ਅਕਾਲੀ-ਭਾਜਪਾ ਆਗੂਆਂ ਨੇ ਇਕਮਤ ਹੁੰਦਿਆਂ ਭਰੋਸਾ ਦਿਤਾ ਕਿ ਇਕ-ਇਕ ਵੋਟ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਹੱਕ ‘ਚ ਭੁਗਤਾਉਣ ਲਈ ਉਹ ਅਪਣਾ ਸਮੁਚਾ ਤਾਣ ਲਗਾ ਦੇਣਗੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਲੀ ਤੋਂ ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਸ਼ੰਟੀ, ਮਾਲਵਾ ਜੋਨ ਦੇ ਯੂਥ ਪ੍ਰਧਾਨ ਹਰਪਾਲ ਜੁਨੇਜਾ, ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਕੋਹਲੀ, ਇੰਦਰਮੋਹਨ ਸਿੰਘ ਬਜ਼ਾਜ਼, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਵਿਸ਼ਨੂੰ ਸ਼ਰਮਾ, ਮੇਅਰ ਅਮਰਿੰਦਰ ਸਿੰਘ ਬਜ਼ਾਜ਼, ਨਰਦੇਵ ਸਿੰਘ ਆਕੜੀ, ਸਾਬਕਾ ਮੇਅਰ ਅਜੀਤ ਪਾਲ ਸਿੰਘ ਕੋਹਲੀ, ਅਜੇ ਥਾਪਰ, ਦਿੱਲੀ ਦੇ ਕੌਂਸਲਰ ਵਿਜੇ ਸ਼ਰਮਾ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਐਸ.ਕੇ. ਦੇਵ, ਜਗਦੀਸ਼ ਰਾਏ ਚੌਧਰੀ, ਬਲਵੰਤ ਰਾਏ, ਭੁਪੇਸ਼ ਅਗਰਵਾਲ, ਹਰਿੰਦਰ ਕੋਹਲੀ, ਛੱਜੂ ਰਾਮ ਸੋਫ਼ਤ, ਜੋਗਿੰਦਰ ਸਿੰਘ ਛਾਂਗਾ ਤੇ ਹੋਰ ਸੀਨਅਰ ਆਗੂ ਮੌਜੂਦ ਸਨ।
ਇਸ ਦੌਰਾਨ ਚੋਣ ਰਣਨੀਤੀ ਨੂੰ ਅੰਤਮ ਛੋਹਾਂ ਦਿੰਦਿਆਂ ਸਮੁਚੀਆਂ ਵਾਰਡਾਂ ਦੇ ਪੋਲਿੰਗ ਬੂਥਾਂ ਦੀ ਵੰਡ ਕਰਕੇ ਵਾਰਡਾਂ ਦੀ ਜਿੰਮੇਵਾਰੀ ਵੀ ਸੌਂਪੀ ਗਈ। ਇਸ ਮੁਤਾਬਕ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਕੋਹਲੀ ਨੂੰ ਵਾਰਡ ਨੰਬਰ 23, 24, 26, 35 ਤੇ 50, ਮਾਲਵਾ ਜੋਨ-2 ਦੇ ਯੂਥ ਪ੍ਰਧਾਨ ਹਰਪਾਲ ਜੁਨੇਜਾ ਨੂੰ ਵਾਰਡ ਨੰਬਰ 31, 42, 46, 49, 43, 33 ਤੇ ਅੱਧਾ ਵਾਰਡ 47 ਦੀ ਜਿੰਮੇਵਾਰੀ ਦਿਤੀ ਗਈ। ਮੇਅਰ ਸ੍ਰੀ ਅਮਰਿੰਦਰ ਸਿੰਘ ਬਾਜ਼ਾਜ਼ ਨੂੰ ਵਾਰਡ ਨੰਬਰ 1, 29, 45, 40, 42, ਭਾਰਤੀ ਜਨਤਾ ਪਾਰਟੀ ਨੂੰ ਵਾਰਡ ਨੰਬਰ 9, 22, 25, 28, 30, 34, 36, 37 ਅਤੇ ਵਾਰਡ ਨੰਬਰ 44 ਗੋਬਿੰਦ ਵੈਦ ਸੰਭਾਲਣਗੇ। ਵਾਰਡ ਨੰਬਰ 27 ਦੇ 10 ਬੂਥਾਂ ਵਿਚੋਂ 4 ਬੂਥ ਸ੍ਰੀ ਹਰਪਾਲ ਜੁਨੇਜ, 3 ਬੂਥਾਂ ਦੀ ਜ਼ਿੰਮੇਵਾਰੀ ਸੁਖਵਿੰਦਰ ਸਿੰਘ ਗਾਗੂ ਤੇ 3 ਬੂਥ ਜਨਾਬ ਮੂਸਾ ਖ਼ਾਨ ਸੰਭਾਲਣਗੇ। ਸ੍ਰੀ ਵਿਸ਼ਨੂੰ ਸ਼ਰਮਾ ਬਲਬੀਰ ਖਰੋੜ ਵਾਲਾ ਵਾਰਡ 48, ਵਾਰਡ ਨੰਬਰ 25 ਤੇ 36 ਦੀ ਸੁਪਰਵੀਜਨ ਕਰਨਗੇ। ਜਦੋਂ ਕਿ ਸ੍ਰੀ ਛੱਜੂ ਰਾਮ ਸੋਫ਼ਤ ਤੇ ਸ੍ਰੀ ਜਸਪਾਲ ਪ੍ਰਧਾਨ ਵੀ ਅਪਣੇ ਵਾਰਡਾਂ ਦੀ ਦੇਖ-ਰੇਖ ਕਰਨਗੇ।

Leave a Reply

Your email address will not be published. Required fields are marked *