ਪਟਿਆਲਾ

ਪੰਜਾਬ ਦਾ ਬੱਚਾ ਬੱਚਾ ਬਦਲਾਅ ਮੰਗ ਰਿਹਾ ਹੈ:ਟਿਵਾਣਾ

ਪਟਿਆਲਾ, 31 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਨੇ ਤ੍ਰਿਪੜੀ ਵਿਖੇ ਇੱਕ ਚੋਣ ਮੀਟਿੰਗ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਬੱਚਾ ਬੱਚਾ ਬਦਲਾਅ ਦੀ ਮੰਗ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਦੇ ਦੌਰਾਨ ਜਿਸ ਤਰ੍ਹਾਂ ਅਕਾਲੀ ਦਲ ਅਤੇ ਕਾਂਗਰਸ ਨੇ ਮਿਲ ਕੇ ਪੰਜਾਬ ਨੂੰ ਲੁਟਿਆ, ਉਸ ਤੋਂ ਪੰਜਾਬ ਦੇ ਲੋਕ ਅੱਕ ਚੁੱਕੇ ਹਨ ਅਤੇ ਹੁਣ ਅਜਿਹੀ ਪਾਰਟੀ ਦੇ ਹੱਥ ਵਿਚ ਕਮਾਂਡ ਸੌਂਪਣਾ ਚਾਹੁੰਦੇ ਹਨ, ਜਿਹੜੀ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਕਰ ਸਕੇ ਅਤੇ ਉਹ ਭਲਾ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਪਿਛਲੇ 10 ਸਾਲਾਂ ਦੇ ਦੌਰਾਨ ਪੰਜਾਬ ਗਰੀਬੀ ਅਤੇ ਭੁੱਖਮਰੀ ਦੇ ਕਿਨਾਰੇ ਪਹੁੰਚਾ ਦਿੱਤਾ ਹੈ। ਪੰਜਾਬ ਦੀ ਸਮੁੱਚੀ ਇੰਡਸਟਰੀ ਅੱਜ ਪਲਾਇਨ ਕਰ ਚੁੱਕੀ ਹੈ। ਲੋਕਾਂ ਦੇ ਵਪਾਰ ਖਤਮ ਹੋ ਰਹੇ ਹਨ, ਬੇਰੁਜਗਾਰੀ ਵਧ ਰਹੀ ਹੈ ਅਤੇ ਪੰਜਾਬ ਦੇ ਸਮੁੱਚੇ ਕਾਰੋਬਾਰਾਂ ‘ਤੇ ਬਾਦਲ ਪਰਿਵਾਰ ਦਾ ਕਬਜਾ ਹੈ। ਅੱਜ ਬਾਦਲ ਪਰਿਵਾਰ ਕੇਬਲ ਮਾਫੀਆਂ ਤੋਂ ਲੈ ਕੇ ਭੂ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ ਅਤੇ ਟਰਾਂਸਪੋਰਟ ਮਾਫੀਆ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਦਾ ਬੱਚਾ ਬੱਚਾ ਜਾਗ ਗਿਆ ਹੈ ਅਤੇ ਪੰਜਾਬ ਵਿਚੋਂ ਅਕਾਲੀਆਂ ਅਤੇ ਕਾਂਗਰੀਆਂ ਦਾ ਸਫਾਇਆ ਦੇਖਣਾ ਚਾਹੁੰਦਾ ਹੈ।

Leave a Reply

Your email address will not be published. Required fields are marked *