ਪੰਜਾਬਪਟਿਆਲਾ

ਬਾਰ ਐਸੋਸੀਏਸ਼ਨ ਪਟਿਆਲਾ ਵਲੋਂ ਡਾ. ਬਲਬੀਰ ਸਿੰਘ ਦੀ ਹਮਾਇਤ ਦਾ ਫੈਸਲਾ

ਪਟਿਆਲਾ, 31 ਜਨਵਰੀ, (ਕੰਵਰ ਬੇਦੀ/ਮਧੂਸਾਰ ਬਿਊਰੋ)
ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਨਾਲ ਅਹਿਮ ਬੈਠਕ ਕੀਤੀ ਗਈ। ਇਸ ਮੀਟਿੰਗ ਵਿਚ ਪਹੁੰਚਣ ‘ਤੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬੀ ਐਸ ਭੁੱਲਰ ਅਤੇ ਸੈਕਟਰੀ ਸੰਜੇ ਖੰਨਾ, ਅਵਿਨੀਤ ਬਲਿੰਗ ਉਪ ਪ੍ਰਧਾਨ, ਰਾਕੇਸ਼ਇੰਦਰ ਸਿੱਧੂ ਜੁਆਇੰਟ ਸਕੱਤਰ ਅਤੇ ਬਾਰ ਦੇ ਹੋਰਨਾਂ ਅਹੁਦੇਦਾਰਾਂ ਵਲੋਂ ਡਾ. ਬਲਬੀਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਮੀਟਿੰਗ ਵਿਚ ਹਾਜ਼ਰ ਬਹੁਗਿਣਤੀ ਵਕੀਲਾਂ ਨੇ ਡਾ. ਬਲਬੀਰ ਸਿੰਘ ਦੇ ਮਿਹਨਤੀ, ਇਮਾਨਦਾਰ ਅਤੇ ਬੇਦਾਗ ਹੋਣ ‘ਤੇ ਉਨ੍ਹਾਂ ਦੀ ਹਮਾਇਤ ਕਰਨ ਦਾ ਫੈਸਲਾ ਲਿਆ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਆਪਣੇ ਵਿਚਾਰ ਵਕੀਲ ਭਾਈਚਾਰੇ ਨਾਲ ਸਾਂਝੇ ਕਰਦਿਆਂ ਕਿਹਾ ਕਿ ਵਕੀਲ ਭਾਈਚਾਰਾ ਸਮਾਜ ਵਿਚ ਕਾਨੂੰਨ ਦੇ ਰਾਖੇ ਵਜੋਂ ਕੰਮ ਕਰਦਾ ਹੈ। ਬੇਕਸੂਰ ਅਤੇ ਮਜ਼ਲੂਮਾਂ ਨੂੰ ਅਦਾਲਤਾਂ ਚੋਂ ਨਿਆਂ ਦਿਵਾਉਣ ਲਈ ਸਹਾਈ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਹਰ ਵਰਗ ਸਰਕਾਰ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਬਣਿਆ ਹੋਇਆ ਹੈ। ਹਰ ਖੇਤਰ ਵਿਚ ਜਾਇਜ਼ ਕੰਮਾਂ ਲਈ ਵੀ ਰਿਸ਼ਵਤ ਲਈ ਜਾ ਰਹੀ ਹੈ। ਵਕੀਲ ਭਾਈਚਾਰਾ ਵੀ ਲੰਮੇ ਸਮੇਂ ਤੋਂ ਆਪਣੇ ਪੇਸ਼ੇ ਨਾਲ ਸਬੰਧਤ ਮੁਸ਼ਕਿਲਾਂ ਦੇ ਹੱਲ ਨਾ ਹੋਣ ਕਾਰਨ ਸਰਕਾਰ ਤੋਂ ਨਿਰਾਸ਼ ਹੈ। ਡਾ. ਬਲਬੀਰ ਸਿੰਘ ਨੇ ਇਸ ਮੌਕੇ ਵਕੀਲ ਭਾਈਚਾਰੇ ਦੀਆਂ ਮੰਗਾਂ ਨੂੰ ਆਮ ਆਦਮੀ ਪਾਰਟੀ ਬਣਨ ਉਪਰੰਤ ਤੁਰੰਤ ਹੱਲ ਕਰਨ ਦਾ ਯਕੀਨ ਦਿਵਾਇਆ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰ ਦੀ ਤਰੱਕੀ, ਸਾਫ ਸਫਾਈ, ਸਿਹਤ ਵਿਵਸਥਾ, ਸਿੱਖਿਆ ਪ੍ਰਣਾਲੀ, ਕਾਨੂੰਨ ਵਿਵਸਥਾ ਸਮੇਤ ਪਟਿਆਲਾ ਨੂੰ ਸੁੰਦਰ ਸ਼ਹਿਰ ਬਣਾਉਣ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦੇਣ ਲਈ ਵਚਨਬੱਧ ਹੈ। ਇਸ ਮੌਕੇ ਬਹੁ ਗਿਣਤੀ ਵਕੀਲਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਅਤੇ ਪੰਜਾਬ ਦੀ ਰਾਜਨੀਤੀ ਵਿਚ ਵੱਡੇ ਪੱਧਰ ‘ਤੇ ਇਕ ਤੀਜੇ ਬਦਲ ਦੇ ਰੂਪ ਵਿਚ ਉਭਰੀ ਆਮ ਆਦਮੀ ਪਾਰਟੀ ਦੀ ਹਮਾਇਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨ ਸਿੰਘ ਮੂੰਗੋ ਨਾਭਾ ਬਾਰ ਐਸੋ: ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਜੁਆਇੰਟ ਸਕੱਤਰ ਜਗਮੋਹਨ ਸੈਣੀ, ਸੀਨੀ. ਐਡਵੋਕੇਟ ਵਿਨੇ ਵਤਰਾਨਾ, ਗੁਰਬਾਜ਼ ਸਿੰਘ, ਜ਼ੋਨ ਇੰਚਾਰਜ ਲੀਗਲ ਅਤੇ ਆਰ ਟੀ ਆਈ ਵਿੰਗ ਵਰਿੰਦਰ ਕੌਸ਼ਲ, ਮਨਿੰਦਰ ਸ਼ਾਹੀ, ਗਗਨਦੀਪ ਸਿੰਘ ਐਡ., ਹਾਜ਼ਰ ਸਨ।

Leave a Reply

Your email address will not be published. Required fields are marked *