ਪਟਿਆਲਾ

ਜਿੰਮਖਾਨਾ ਕਲੱਬ ਨੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ

ਪਟਿਆਲਾ (ਮਧੂਸਾਰ ਬਿਊਰੋ)
ਰਜਿੰਦਰਾ ਜਿੰਮਖਾਨਾ ਕਲੱਬ ਵੱਲੋਂ ਲੇਡੀਜ਼ ਕਲੱਬ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਸੰਤ ਪੰਚਮੀ ਦਾ ਤਿਉਹਾਰ ਅੱਜ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਮੌਕੇ ਕਲੱਬ ਦੇ ਸਕੱਤਰ ਵਿਪਨ ਸ਼ਰਮਾਂ ਨੇ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਬਸੰਤ ਰੁੱਤ ਹਰ ਇੱਕ ਲਈ ਨਵੀਂ ਬਹਾਰ ਲੈ ਕੇ ਆਉਂਦੀ ਹੈ। ਉਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਆਪਣੇ ਸਮਾਜ ਦੀ ਬੇਹਤਰੀ ਲਈ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਇਹਨਾਂ ਸਦਾਬਹਾਰ ਤਿਉਹਾਰਾਂ ਨੂੰ ਮਨਾ ਕੇ ਇੱਕ-ਦੂਜੇ ਨਾਲ ਆਪਣੀਆਂ ਖੁਸ਼ੀਆਂ ਨੂੰ ਸਾਝਾਂ ਕਰਨਾ ਚਾਹੀਦਾ ਹੈ। ਇਸ ਮੌਕੇ ਸਮੂਹ ਮੈਬਰਾਂ ਨੇ ਰੰਗ ਬਿਰੰਗੇ ਰਿਵਾਇਤੀ ਪਤੰਗਾਂ ਨੂੰ ਉਡਾਇਆ ਅਤੇ ਸਵਾਦਿਸ਼ਟ ਵਿੰਅਜਨਾਂ ਦਾ ਵੀ ਖੂਬ ਅਨੰਦ ਮਾਣਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ ਵਿਨੋਦ ਢੁੰਡੀਆਂ, ਮੀਤ ਪ੍ਰਧਾਨ ਹਰਪ੍ਰੀਤ ਸੰਧੂ, ਸਕੱਤਰ ਵਿਪਨ ਸ਼ਰਮਾਂ, ਖਜਾਨਚੀ ਅਮਰਿੰਦਰ ਪਾਵਲਾ ਤੋਂ ਇਲਾਵਾ ਬੀ.ਡੀ.ਗੁਪਤਾ, ਡਾ. ਮਨਜੀਤ ਸਿੰਘ , ਗੁਰਪ੍ਰੀਤ ਸਿੰਘ ਰੰਧਾਵਾ, ਵਿਨੋਦ ਸ਼ਰਮਾ, ਮੁਨੀਸ਼ ਜਲੋਟਾ ਅਤੇ ਐਸ.ਪੀ. ਮੰਗਲਾ ਤੋਂ ਇਲਾਵਾ ਹੋਰ ਕਈ ਕਲੱਬ ਮੈਂਬਰ ਵੀ ਹਾਜਰ ਸਨ।

Leave a Reply

Your email address will not be published. Required fields are marked *