ਝੂਠੇ ਕੇਸਾਂ ਅਤੇ ਸਰਕਾਰੀ ਦਮਨ ਖਿਲਾਫ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਅਤੇ ਕਨਵੈਨਸ਼ਨ 19 ਫਰਵਰੀ ਨੂੰ
ਪਟਿਆਲਾ 6 ਫਰਵਰੀ (ਮਧੂਸਾਰ ਬਿਊਰੋ)
ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਪਟਿਆਲਾ ਦੀ ਮੀਟਿੰਗ ਬੰਗ ਮੀਡੀਆ ਸੈਂਟਰ ਵਿਖੇ ਕੀਤੀ ਗਈ। ਜਿਸ ਵਿੱਚ ਜਿਲ੍ਹਾ ਇਕਾਈ ਦੇ ਪ੍ਰਧਾਨ ਡਾ. ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਇਸ ਸਮੇਂ ਦੇਸ਼ ਭਰ ਵਿੱਚ ਜਮੂਹਰੀ ਹੱਕਾਂ ਦੇ ਕਾਰਕੂਨਾਂ ਉੱਪਰ ਖਾਸ ਤੌਰ ਤੇ ਬਸਤਰ ਦੇ ਇਲਾਕੇ ਵਿੱਚ ਆਦਿਵਾਸੀ ਲੋਕਾਂ ਦੇ ਹੱਕਾਂ ਦੇ ਘਾਣ ਖਿਲਾਫ ਆਵਾਜ ਉਠਾਉਣ ਵਾਲੇ ਮਨੁੱਖੀ ਅਧਿਕਾਰ ਕਾਰਕੁੰਨਾ ਉੱਪਰ ਯੋਜਨਬੰਦ ਕੀਤੇ ਜਾ ਰਹੇ ਹਮਲਿਆਂ, ਝੂਠੇ ਕੇਸਾਂ ਅਤੇ ਸਰਕਾਰੀ ਦਮਨ ਖਿਲਾਫ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਅਤੇ ਕਨਵੈਨਸ਼ਨ 19 ਫਰਵਰੀ ਦਿਨ ਐਤਵਾਰ ਲੁਧਿਆਣਾ ਵਿੱਚ ਵੱਧ ਚੜ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਮੀਟਿੰਗ ਵਿੱਚ 31 ਜਨਵਰੀ ਨੂੰ ਬਠਿੰਡਾ ਵਿਖੇ ”ਰਾਜ ਬਦਲੋ, ਸਮਾਜ ਬਦਲੋ” ਰੈਲੀ ਦੇ ਆਯੋਜਕਾਂ ਝੰਡਾ ਸਿੰਘ ਜੇਠੂਕੇ, ਕੰਵਲਜੀਤ ਖੰਨਾ, ਜਗ ਮੋਹਨ ਸਿੰਘ ਪਟਿਆਲਾ ਸਿੰਦਰ ਸਿੰਘ ਨੱਧੁ ਵਾਲਾ ਤੇ ਆਈ.ਪੀ.ਸੀ. ਦੀ ਧਾਰਾ 188 ਦੇ ਤਹਿਤ ਕੇਸ ਨੰਬਰ 11 ਬਠਿੰਡਾ ਪੁਲੀਸ ਵਲੋਂ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਇਕਾਈ ਪਟਿਆਲਾ ਦੇ ਪ੍ਰਧਾਨ ਡਾ. ਰਣਜੀਤ ਸਿੰਘ ਘੁੰਮਣ ਸਕੱਤਰ ਵਿਧੂ ਸੇਖਰ ਭਾਰਦਵਾਜ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਹ ਲੋਕਾਂ ਦੇ ਇਕੱਠੇ ਹੋਣ, ਆਪਣੇ ਵਿਚਾਰ ਪ੍ਰਗਟ ਕਰਨ ਦੇ ਹੱਕ ਤੇ ਰੋਕ ਹੈ। ਉਹਨਾਂ ਕਿਹਾ ਕਿ ਇਹਨਾਂ ਆਗੂਆਂ ਨੇ ਬਕਾਇਦਾ ਬਠਿੰਡਾ ਪ੍ਰਸਾਸਨ ਨੂੰ ਰੈਲੀ ਲਈ ਸੂਚਿਤ ਕੀਤਾ ਸੀ ਤੇ ਇਹਨਾਂ ਆਯੋਜਕਾਂ ਨੂੰ ਪ੍ਰਸਾਸਨ ਨੇ ਇਹਨਾਂ ਨੂੰ ਰੈਲੀ ਕਰਨ ਤੋਂ ਨਾਂ ਜਬਾਨੀ ਨਾਂ ਲਿਖਤੀ ਰੋਕਿਆ ਗਿਆ। ਉਹਨਾਂ ਇਹ ਕੇਸ ਰੱਦ ਕਰਨ ਦੀ ਮੰਗ ਕੀਤੀ ਤੇ ਉਹਨਾਂ ਪੰਜਾਬ ਦੇ ਜਮਹੂਰੀ ਜਥੇਬੰਦੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਰਜ਼ ਕੀਤੇ ਕੇਸ ਦੇ ਖਿਲਾਫ ਆਪਣੀ ਅਵਾਜ ਬੁਲੰਦ ਕਰਨ ਤੇ ਇਸ ਕੇਸ ਨੂੰ ਰੱਦ ਕਰਨ ਦੀ ਮੰਗ ਕਰਨ। ਇਸ ਸਮੇਂ ਸੂਬਾ ਖਜਾਨਚੀ ਸ੍ਰੀ ਤਰਸੇਮ ਗੋਇਲ, ਸੂਬਾ ਦਫਤਰ ਸਕੱਤਰ ਐਡਵੋਕੇਟ ਰਾਜੀਵ ਲੋਹਟਬੱਧੀ, ਪ੍ਰੋਫੈਸਰ ਬਾਵਾ ਸਿੰਘ, ਭਗਵੰਤ ਸਿੰਘ ਕੰਗਣਵਾਲ, ਡਾ. ਬਲਜਿੰਦਰ ਸਿੰਘ ਸੋਹਲ, ਦਵਿੰਦਰ ਸਿੰਘ ਪੁਨਿਆ, ਮਾਸਟਰ ਸੁੱਚਾ ਸਿੰਘ ਚੀਮਾ, ਬਲਰਾਜ ਜੋਸ਼ੀ ਆਦਿ ਸ਼ਾਮਲ ਸਨ।

