ਪਟਿਆਲਾ

ਪਬਲਿਕ ਟਾਇਲਟ ਤੇ ਕਬਜ਼ਾ ਕਰਨ ਵਾਲਿਆ ਨੇ ਸਰਕਾਰੀ ਸੀਲ ਤੋੜ ਕੇ ਦੁਬਾਰਾ ਨਿਗਮ ਨੂੰ ਦਿਖਾਇਆ ਠੇੰਗਾ

ਆਰੋਪੀ ਨੂੰ ਭੇਜਿਆ ਜਾਵੇ ਜੇਲ ਵਰੁਣ ਜਿੰਦਲ

ਪਟਿਆਲ਼ਾ (ਮਧੂਸਾਰ ਬਿਊਰੋ) ਅੱਜ ਲੀਲਾ ਹਵਨ ਪਬਲਿਕ ਟਾਇਲਟ ਦੇ ਕਬਜ਼ੇ ਨੂੰ ਲੈਕੇ ਭਾਜਪਾ ਆਗੂਆ ਨੇ ਪ੍ਰੈਸ ਕਾਨਫਰੈੰਸ ਕਰ ਦੱਸਿਆ ਕਿ ਨਗਰ ਨਿਗਮ ਵੱਲੋਂ ਇਸ ਜਗਾ ਨੂੰ ਸੀਲ ਕੀਤਾ ਹੋਇਆ ਹੈ ਪਰ ਕਬਜ਼ਾ ਕਰਨ ਵਾਲਿਆ ਦੇ ਹੋੰਸਲੇ ਇੰਨੇ ਬੁਲੰਦ ਹਨ ਕਿ ਉਹ ਨਗਰ ਨਿਗਮ ਕਮਿਸ਼ਨਰ ਵੱਲੋ ਕੀਤੀ ਕਾਰਵਾਈ ਨੂੰ ਵੀ ਕੁਝ ਨਹੀਂ ਸਮਝਦੇ ਪਹਿਲਾ ਵੀ ਨਿਗਮ ਵੱਲੋ ਪਬਲਿਕ ਟਾਇਲਟ ਤੇ ਹੋਈ ਨਜਾਇਜ ਉਸਾਰੀ ਨੂੰ ਤੋੜਿਆ ਗਿਆ ਸੀ ਪਰ ਕਬਜ਼ਾ ਕਰਨ ਵਾਲੇ ਲੋਕਾਂ ਨੇ ਇਸ ਥਾਂ ਤੇ ਦੁਬਾਰਾ ਲੈੰਟਰ ਪਾ ਦਿੱਤਾ ਜਿਸਦਾ ਭਾਜਪਾ ਪਟਿਆਲ਼ਾ ਵੱਲੋਂ ਕੜੇ ਵਿਰੋਧ ਤੋ ਬਾਦ ਨਗਰ ਨਿਗਮ ਕਮਿਸ਼ਨਰ ਵੱਲੋ ਇਸ ਪੂਰੀ ਜਗਾ ਨੂੰ ਸੀਲ ਕਰ ਦਿੱਤਾ ਗਿਆ ਸੀ ਪਰ ਅੱਜ ਕਬਜਾਧਾਰਕਾ ਵੱਲੋ ਇਸ ਸੀਲ ਨੂੰ ਤੋੜ ਕੇ ਫੇਰ ਨਜਾਇਜ ਉਸਾਰੀ ਸ਼ੁਰੂ ਕਰ ਦਿੱਤੀ ਗਈ ਹੈ

ਇਸ ਮੋਕੇ ਭਾਜਪਾ ਉੱਪਪ੍ਰਧਾਨ ਵਰੁਣ ਜਿੰਦਲ ਨੇ ਦੋਸ਼ ਲਗਾਇਆ ਕਿ ਇਸ ਕਬਜ਼ੇ ਵਿੱਚ ਨਗਰ ਨਿਗਮ ਦੇ ਅਧੀਕਾਰੀ ਸ਼ਾਮਿਲ ਹਨ ਕਿਉਂਕਿ ਨਗਰ ਨੇ ਕਬਜ਼ਾ ਕਰਨ ਵਾਲੇ ਆਰੋਪੀਆ ਦੇ ਖਿਲਾਫ ਪੂਰੇ ਸਬੂਤ ਹੋਣ ਦੇ ਬਾਵਜੂਦ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਇਸ ਮਾਮਲੇ ਦੀ ਸ਼ਿਕਾਇਤ ਭਾਜਪਾ ਆਫਿਸ ਸਕੱਤਰ ਅਜੈ ਗੋਇਲ ਵੱਲੋ ਪੂਰੇ ਸਬੂਤ ਨਾਲ ਐਸਐਸਪੀ ਪਟਿਆਲ਼ਾ ਨੂੰ ਦਿੱਤੀ ਗਈ ਸੀ ਪਰ ਪੁਲਸ ਵੱਲੋ ਆਰੋਪੀ ਦੇ ਖਿਲਾਫ ਮੁੱਤਦਮਾ ਦਰਜ ਕਰਨ ਦੀ ਥਾ ਜਾੰਚ ਦਾ ਬਹਾਨਾ ਲਗਾਕੇ ਇਸ ਮਾਮਲੇ ਨੂੰ ਦਬਾਇਆ ਜਾ ਰਿਹਾ ਹੈ ਭਾਜਪਾ ਨੇ ਚੇਤਾਵਨੀ ਦਿੱਤੀ ਜੇ ਸੋਮਵਾਰ ਨੂੰ ਨਗਰ-ਨਿਗਮ ਤੇ ਪੁਲਸ ਵੱਲੋ ਆਰੋਪੀਆ ਦੇ ਖਿਲਾਫ ਕਾਨੂੰਨੀ ਕਾਰਵਾਈ ਨਾਂ ਕੀਤੀ ਗਈ ਤਾ ਭਾਜਪਾ ਵੱਲੋ ਵੱਡਾ ਆੰਦੋਲਨ ਕੀਤਾ ਜਾਏਗਾ ਤੇ ਇਸ ਮਾਮਲੇ ਨੂੰ ਲੈਕੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਜਾਏਗਾ ਇਸ ਮੁਕੱਦਮੇ ਵਿੱਚ ਕਬਜ਼ਾ ਕਰਨ ਵਾਲੇ ਆਰੋਪੀਆ ਦੇ ਨਾਲ ਨਗਰ ਨਿਗਮ ਤੇ ਪੁਲਸ ਨੂੰ ਵੀ ਪਾਰਟੀ ਬਣਾਇਆਂ ਜਾਏਗਾ

Leave a Reply

Your email address will not be published. Required fields are marked *