ਪਟਿਆਲਾ

ਸਾਬਕਾ ਫੌਜੀਆਂ ਵਲੋਂ ਡਾ. ਬਲਬੀਰ ਸਿੰਘ ਨਾਲ ਕੀਤੀ ਗਈ ਭਰਵੀਂ ਬੈਠਕ

ਜਨਰਲ ਜੇ.ਜੇ. ਸਿੰਘ ਵਲੋਂ ਵਰਤੀ ਭੱਦੀ ਸ਼ਬਦਾਵਲੀ ਦੀ ਸਾਬਕਾ ਫੌਜੀਆਂ ਨੇ ਕੀਤੀ ਕਰੜੀ ਨਿੰਦਾ
ਪਟਿਆਲਾ, 6 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਦੀ ਜੈ ਜਵਾਨ ਕਲੋਨੀ ਵਿਖੇ ਸਾਬਕਾ ਫੌਜੀਆਂ ਵਲੋਂ ਆਮ ਆਦਮੀ ਪਾਰਟੀ ਦੇ ਹਲਕਾ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਨਾਲ ਇਕ ਭਰਵੀਂ ਬੈਠਕ ਕੀਤੀ ਗਈ।

ਬੈਠਕ ਵਿਚ ਡਾ. ਬਲਬੀਰ ਸਿੰਘ ਵਲੋਂ ਸਾਬਕਾ ਫੌਜੀਆਂ ਦੁਆਰਾ ਚੋਣਾਂ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਮੀਟਿੰਗ ਦੌਰਾਨ ਸਾਬਕਾ ਫੌਜੀਆਂ ਨੇ ਡਾ. ਸਿੰਘ ਦਾ ਸਵਾਗਤ ਕਰਦਿਆਂ ਕਿਹਾ ਕਿ ਜਿਥੇ ਹਲਕ ਦੇ ਇਕ ਉਮੀਦਵਾਰ ਡਾ. ਬਲਬੀਰ ਸਿੰਘ ਵਲੋਂ ਨਿਮਰਤਾ ਭਰਪੂਰ ਵਿਚਰਦਿਆਂ ਚੋਣਾਂ ਵਿਚ ਮਿਲੇ ਸਹਿਯੋਗ ਲਈ ਲੋਕਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਾਬਕਾ ਜਨਰਲ ਜੇ. ਜੇ. ਸਿੰਘ ਕਲੋਨੀ ਵਿਚ ਆ ਕੇ ਆਪਣੇ ਹੀ ਭਾਈਚਾਰੇ ਨਾਲ ਬਦਸਲੂਕੀ ਕਰ ਕੇ ਗਏ ਹਨ।
ਮੀਟਿੰਗ ਦੌਰਾਨ ਸਾਬਕਾ ਫੌਜੀ ਹੌਲਦਾਰ ਲੱਖਾ ਸਿੰਘ, ਸ਼ੁਬੇਗ ਸਿੰਘ, ਰਕੇਸ਼ ਕੁਮਾਰ, ਸੂਬੇਦਾਰ ਸ਼ਿਗਾਰ ਸਿੰਘ, ਸੂਬੇਦਾਰ ਡੀ ਐਨ ਸਿੰਘ ਤੇ ਸੂਬੇਦਾਰ ਬਲਦੇਵ ਸਿੰਘ ਵੜੈਚ ਨੇ ਕਿਹਾ ਹਲਕਾ ਪਟਿਆਲਾ ਸ਼ਹਿਰੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਜਨਰਲ ਜੇ. ਜੇ. ਸਿੰਘ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਚੋਣਾਂ ਤੋਂ ਇਕ ਦਿਨ ਬਾਅਦ ਜੈ ਜਵਾਨ ਕਲੋਨੀ ਵਿਚ ਆਏ, ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨ ਦੀ ਥਾਂ ਸਾਬਕਾ ਫੌਜੀਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ। ਸਾਬਕਾ ਫੌਜੀਆਂ ਨੇ ਕਿਹਾ ਕਿ ਵੋਟਾਂ ਹਰ ਨਾਗਰਿਕ ਦਾ ਸੰਵਿਧਾਨਿਕ ਅਧਿਕਾਰ ਹੈ ਤੇ ਸੰਵਿਧਾਨ ਨਾਲ ਇਹ ਹੱਕ ਵੀ ਦਿੰਦਾ ਹੈ ਕਿ ਕੋਈ ਵੀ ਵਿਅਕਤੀ ਆਪਣੀ ਵੋਟ ਗੁਪਤ ਅਤੇ ਕਿਸੇ ਦੇ ਵੀ ਪੱਖ ਵਿਚ ਵਰਤ ਸਕਦਾ ਹੈ। ਪ੍ਰੰਤੂ ਸ਼ਾਇਦ ਇਸ ਪ੍ਰਤੀ ਸਾਬਕਾ ਜਨਰਲ ਜੇ ਜੇ ਸਿੰਘ ਅਣਜਾਣ ਹਨ। ਉਨ੍ਹਾਂ ਕਿਹਾ ਕਿ ਸਾਬਕਾ ਜਨਰਲ ਵਲੋਂ ਦੋਸ਼ ਲਗਾਏ ਗਏ ਨੇ ਕਿ ਸਾਬਕਾ ਫੌਜੀ ਉਨ੍ਹਾਂ ਦੇ ਹੱਕ ਵਿਚ ਨਹੀਂ ਭੁਗਤੇ।ਸਾਬਕਾ ਫੌਜੀ ਭਾਈਚਾਰੇ ਨੇ ਕਿਹਾ ਕਿ ਜੇ. ਜੇ. ਸਿੰਘ ਵਲੋਂ ਕੀਤਾ ਗਿਆ ਗਾਲੀ ਗਲੋਚ ਉਨ੍ਹਾਂ ਨੂੰ ਹੀ ਵਾਪਸ ਕੀਤਾ ਜਾਂਦਾ ਹੈ।
ਇਸ ਮੌਕੇ ਡਾ. ਬਲਬੀਰ ਸਿੰਘ ਨੇ ਉਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕਰਦਿਆਂ ਅਪੀਲ ਕੀਤੀ ਕਿ Àਹ ਸਾਬਕਾ ਜਨਰਲ ਜੇ. ਜੇ. ਸਿੰਘ ਵਲੋਂ ਵਰਤੀ ਭੱਦੀ ਸ਼ਬਦਾਵਲੀ ਨੂੰ ਸਵੀਕਾਰ ਨਾ ਕਰਨ। ਉਨ੍ਹਾਂਪਟਿਆਲਾ ਸ਼ਹਿਰੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਲੋਂ ਐਕਸ ਸਰਵਿਸਮੈਨਾਂ ਨਾਲ ਕੀਤੇ ਇਸ ਅਭੱਦਰ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਚੋਣਾਂ ਇਕ ਸਿਧਾਂਤਕ ਲੜਾਈ ਹੁੰਦੀਆਂ ਹਨ ਨਾ ਕਿ ਵਿਅਕਤੀਗਤ ਰੰਜਸ਼। ਡਾ. ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਪਹਿਲਾਂ ਦੀ ਤਰ੍ਹਾਂ ਲੋਕ ਸੇਵਾ ਕਰਦੇ ਰਹਿਣਗੇ। ਲੋਕਾ ਸੇਵਾ ਲਈ ਕਿਸੇ ਵਲੋਂ ਵੋਟ ਪਾਉਣ ਜਾਂ ਨਾ ਪਾਉਣ ਦਾ ਕੋਈ ਮਸਲਾ ਨਹੀਂ ਹੁੰਦਾ। ਡਾ. ਸਿੰਘ ਨੇ ਕਿਹਾ ਕਿ ਉਹ ਪਟਿਆਲਾ ਸ਼ਹਿਰ ਦੇ ਵਿਕਾਸ ਅਤੇ ਉੱਨਤੀ ਲਈ ਉਹ ਪੂਰੀ ਤਰ੍ਹਾਂ ਸਮਰਪਿਤ ਹਨ ਤੇ ਹਰ ਵੇਲੇ ਲੋਕ ਭਲਾਈ ਦੇ ਕੰਮਾਂ ਲਈ ਪਹਿਲਾਂ ਦੀ ਤਰ੍ਹਾਂ ਤਤਪਰ ਰਹਿਣਗੇ। ਡਾ. ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਉਹ ਹਰ ਵਰਗ ਦੇ ਲੋਕਾਂ ਲਈ ਪਿਛਲੇ ਦਸ ਸਾਲਾਂ ਤੋਂ ਰੁਕੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ।ਇਸ ਮੌਕੇ ਸਾਬਕਾ ਫੌਜੀਆਂ ਵਲੋਂ ਇਕ ਰਸਤੇ ‘ਤੇ ਲੱਗੇ ਗੇਟ ਸਬੰਧੀ ਮੰਗ ਬਾਰੇ ਦੱਸਦਿਆਂ ਡਾ. ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਇਹ ਮਸਲਾ ਪਹਿਲ ਦੇ ਤੌਰ ‘ਤੇ ਵਿਚਾਰਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ, ਸੁਬੇਗ ਸਿੰਘ ਸੰਧੂ, ਜਗਤਾਰ ਸਿੰਘ ਗਰੇਵਾਲ, ਹਰਮੇਸ਼ ਸਿੰਘ ਜ਼ਖਮੀ, ਤੇਜਾ ਸਿੰਘ, ਸ਼ਿੰਗਾਰਾ ਸਿੰਘ, ਮਹਿੰਦਰ ਸਿੰਘ ਮੌਜੂਦ ਸਨ।

Leave a Reply

Your email address will not be published. Required fields are marked *