ਰਿਆਤ ਬਾਹਰਾ ਕੈਂਪਸ ‘ਚ ਹੋਇਆ ਕਾਨੂੰਨੀ ਸਹਾਇਤਾ ਬਾਰੇ ਸੈਮੀਨਾਰ
ਪਟਿਆਲਾ, 7 ਫਰਵਰੀ (ਮਧੂਸਾਰ ਬਿਊਰੋ)
ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਯੂਸ਼ਨ ਦੇ ਬਾਹਰਾ ਕਾਲਜ ਆਫ ਲਾ, ਪਟਿਆਲਾ ਕੈਂਪਸ ਨੇ ਕਾਨੂੰਨੀ ਸਹਾਇਤਾ ਸੈਮੀਨਾਰ ਅਤੇ ਪੋਸਟਰ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ।
ਇਸ ਮੌਕੇ ‘ਤੇ ਪਟਿਆਲਾ ਜਿਲੇ ਦੇ ਕਾਨੂੰਨੀ ਸੇਵਾ ਪ੍ਰਾਧਿਕਰਣ ਦੇ ਮੁੱਖ ਨਿਯਾਇਕ ਮੈਜੀਸਟਰੇਟ ਅਤੇ ਸਕੱਤਰ ਆਸ਼ੀਸ਼ ਕੁਮਾਰ ਬੰਸਲ ਨੇ ਕਾਨੂੰਨ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸਮਝਾਇਆ ਕਿ ਕਾਨੂੰਨੀ ਸਹਾਇਤਾ ਸੇਵਾਵਾਂ ਦੀ ਬਾਰੀਕੀਆਂ ਅਤੇ ਉਨ੍ਹਾਂ ਦੀ ਅਹਿਮਿਯਤ ਕੀ-ਕੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਸੰਵਿਧਾਨ ਦੇ ਕਾਨੂੰਨ 39 ਏ ਦੇ ਮੁਤਾਬਿਕ ਦੇਸ਼ ਦੇ ਕਿਸੇ ਵੀ ਨਾਗਰਿਕ ਨੂੰ ਕਾਨੂੰਨੀ ਸਹਾਇਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ, ਚਾਹੇ ਵਿਅਕਤੀ ਵਿਸ਼ੇਸ਼ ਆਰਥਿਕ ਰੂਪ ਤੋਂ ਜਾਂ ਫਿਰ ਦੂਜੇ ਕਾਰਨਾਂ ਤੋਂ ਲਾਚਾਰ ਹੀ ਕਿਉਂ ਨਾ ਹੋਵੇ।
ਉਨ੍ਹਾਂ ਕਿਹਾ ਕਿ ਰਿਟਾਇਰ ਜਜ, ਪ੍ਰੈਕਟਿਸ ਕਰ ਰਹੇ ਵਕੀਲ ਅਤੇ ਸਮਾਜਿਕ ਵਰਕਰਾਂ ਕਾਫੀ ਤਾਦਾਦ ਵਿਚ ਪੀੜੀਤਾਂ ਨੂੰ ਅਪਣਾਕੇ ਸਹਿਯੋਗ ਅਤੇ ਸਮਰਥਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨੀ ਸਹਾਇਤਾ ਸੇਵਾਵਾਂ ਦੇ ਜਰੀਏ ਦੇਸ਼ ਦੀ ਕਈ ਸਮਾਜਿਕ ਸੰਸਥਾਵਾਂ ਨੂੰ ਗਰੀਬ ਲੋਕਾਂ ਦੀ ਸਹਾਇਤਾ ਕਰਨ ਵਿਚ ਮਦਦ ਮਿਲ ਰਹੀ ਹੈ। ਕਾਨੂੰਨੀ ਸਹਾਇਤਾਸਾਰੀਆਂ ਨੂੰ ਕਾਨੂੰਨ ਦੀ ਨਜ ਵਿਚ ਸਮਾਨ ਬਨਾਉਂਦਾ ਹੈ ਅਤੇ ਵਿਅਕਤੀ ਵਿਸ਼ੇਸ਼ ਦੇ ਕਾਨੂੰਨੀ ਹਕ ਅਤੇ ਨਿਖਪੱਖ ਕਾਨੂੰਨੀ ਪ੍ਰਕਿਰਿਆ ਵਿਚ ਮਦਦ ਕਰਦਾ ਹੈ।
ਉਨ੍ਹਾਂ ਲਾ ਡਿਪਾਰਟਮੈਂਟ ਦੀ ਪ੍ਰਿੰਸੀਪਲ ਡਾ. ਹਰਸ਼ਰਨ ਕੌਰ ਅਤੇ ਫੈਕਲਿਟੀ ਮੈਂਬਰਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਸੇਮੀਨਾਰ ਦੇ ਆਯੋਜਨ ਨਾਲ ਵਿਦਿਆਰਥੀਆਂ ਨੂੰ ਕਾਨੂੰਨੀ ਸਹਾਇਤਾ ਸੇਵਾਵਾਂ ਨੂੰ ਜਾਨਣ ਸਮਝਣ ਵਿਚ ਮਦਦ ਮਿਲਦੀ ਹੈ।
ਸੇਮੀਨਾਰ ਦੇ ਦੌਰਾਨ ‘ਲੀਗਲ ਵੈਲੀਡਿਟੀ ਆਫ ਡਿਮਾਨੀਟਾਈਜੇਸ਼ਨ’ ਅਤੇ ‘ਐਂਟੀ ਡਿਫੇਕਸ਼ਨ ਲਾ’ ਵਿਸ਼ੇ ‘ਤੇ ਵਿਦਿਆਰਥੀਆਂ ਨੇ ਕਈ ਤਰ੍ਹਾਂ ਦੇ ਸ਼ੋਧ ਪੱਤਰ ਪੇਸ਼ ਕੀਤੇ। ਸੇਮੀਨਾਰ ਦੇ ਪ੍ਰੇਜੈਂਟੇਸ਼ਨ ਕੰਪੀਟਿਸ਼ਨ ਵਿਚ 17 ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਇਸ ਪ੍ਰਤਿਯੋਗਿਤਾ ਦੇ ਜੇਤੂਆਂ ਨੂੰ ਆਸ਼ੀਸ਼ ਕੁਮਾਰ ਬੰਸਲ ਅਤੇ ਕੈਂਪਸ ਡਾਇਰੈਕਟਰ ਡਾ. ਪਿਯੁਸ਼ ਵਰਮਾ ਨੇ ਪੁਰਸਕਾਰ ਵੰਡੇ। ਪਹਿਲਾ ਪੁਰਸਕਾਰ ਗੁਰਲੀਨ ਸ਼ਰਮਾ ਨੇ ਜਿੱਤਿਆ, ਜਦੋਂਕਿ ਦੂਜਾ ਪੁਰਸਕਾਰ ਮੇਘਾ ਵਰਮਾ ਨੂੰ ਮਿਲਿਆ। ਤੀਜੇ ਸਥਾਨ ‘ਤੇ ਸੁਰਿਆ ਤਰੇਹਨ ਰਹੇ।
ਇਸ ਦੌਰਾਨ ਕਾਨੂੰਨੀ ਨਿਯਮਾਂ ‘ਤੇ ਅਧਾਰਿਤ ਵਿਸ਼ਿਆਂ ‘ਤੇ ਪੋਸਟਰ ਪ੍ਰਤਿਯੋਗਿਤਾ ਵੀ ਆਯੋਜਿਤ ਕਰਾਈ ਗਈ। ਇਸ ਵਿਚ 24 ਤੋਂ ਜਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ। ਪਹਿਲਾ ਪੁਰਸਕਾਰ ਜਿੱਤਿਆ ਰਿਦਮ ਬਜਾਜ ਨੇ ਜਦੋਂਕਿ ਦੂਜੇ ਨੰਬਰ ‘ਤੇ ਰਹੀ ਗੁਰਲੀਨ ਸ਼ਰਮਾ, ਉੱਥੇ ਹੀ ਤੀਜੇ ਨੰਬਰ ‘ਤੇ ਰਹੀ ਚਾਰੂ ਬੁਗਰੇਗਾ।
ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਇਸ ਦੌਰਾਨ ਆਪਣੇ ਸੰਦੇਸ਼ ਵਿਚ ਉਨ੍ਹਾਂ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੇ ਨਿਆਇਕ ਮੈਜੀਸਟਰੇਟ ਦੇ ਸਾਹਮਣੇ ਆਪਣੇ ਸ਼ੋਧ ਪੱਤਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੂਲਭੂਤ ਅਧਿਕਾਰਾਂ ਵਿਚੋਂ ਇਕ ਹੈ ਨਿਆਏ ਪਾਉਣ ਦਾ ਅਧਿਕਾਰ।
ਉਥੇ ਹੀ ਕੈਂਪਸ ਡਾਇਰੈਕਟਰ ਡਾ. ਪਿਯੁਸ਼ ਵਰਮਾ ਨੇ ਵੀ ਲਾ ਸਟੂਡੈਂਟਸ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਸਮਾਜ ਦੇ ਕਮਜੋਰ ਤਬਕੇ ਨੂੰ ਨਿਆਏ ਦੇ ਲਈ ਕਈ ਅਵਿਸ਼ਕਾਰੀ ਤਰੀਕੇ ਸਾਹਮਣੇ ਆਏ ਹਨ। ਕਮਜੋਰ ਤਬਕੇ ਨੂੰ ਕਾਨੂੰਨੀ ਸਹਾਇਤਾ ਦਿਲਾਉਣ ਦੇ ਲਈ ਕਈ ਕਦਮ ਚੁੱਕੇ ਜਾ ਚੁੱਕੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਲੀਗਲ ਐਂਡ ਸਰਵਸਿਜ ਸੈਲ ਗਰੀਬਾਂ ਦੀ ਮਦਦ ਦੇ ਲਈ ਲਗਾਤਾਰ ਸਖਤ ਯਤਨ ਕਰ ਰਿਹਾ ਹੈ।

