ਪਟਿਆਲਾ

ਕਾਂਗਰਸ ਸਰਕਾਰ ਬਣਨ ‘ਤੇ ਅਕਾਲੀਆਂ ਵਲੋਂ ਬੰਦ ਕੀਤੇ ਹੈਰੀਟੇਜ ਮੇਲੇ ਫਿਰ ਤੋਂ ਸ਼ੁਰੂ ਕਰਾਂਗੇ : ਪ੍ਰਨੀਤ ਕੌਰ

ਕਾਂਗਰਸ ਸਪੈਸ਼ਲ ਪੌਲੀਟੀਕਲ ਸੈਲ ਜ਼ਿਲਾ ਪਟਿਆਲਾ ਦੇ ਚੇਅਰਮੈਨ ਰੂਪ ਕੁਮਾਰ ਦੀ ਅਗਵਾਈ ਹੇਠ ਹੋਈ ਧੰਨਵਾਦੀ ਮੀਟਿੰਗ
ਪਟਿਆਲਾ, 15 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਦੀ ਵਿਧਾਇਕ ਪ੍ਰਨੀਤ ਕੌਰ ਨੇ ਕਿਹਾ ਕਿ 2002 ਤੋਂ 2007 ਤੱਕ ਕੈ. ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਪਟਿਆਲਾ ਵਿਚ ਹੈਰੀਟੇਜ ਮੇਲੇ ਸ਼ੁਰੂ ਕੀਤੇ ਸਨ ਅਤੇ ਹਰ ਸਾਲ ਕਿਲ੍ਹਾ ਮੁਬਾਰਕ ਅਤੇ ਸ਼ੀਸ਼ ਮਹਿਲ ਵਿਖੇ ਇਹ ਹੈਰੀਟੇਜ ਮੇਲਾ ਚੱਲਦਾ ਸੀ। ਕਰੀਬ ਅੱਧਾ ਮਹੀਨਾ ਚੱਲਣ ਵਾਲੇ ਇਸ ਮੇਲੇ ਵਿਚ ਜ਼ਿਲਾ ਪਟਿਆਲਾ ਦੇ ਲੱਖਾਂ ਲੋਕ ਆਨੰਦ ਲੈਂਦੇ ਸਨ ਪਰ ਅਕਾਲੀ ਸਰਕਾਰ ਨੇ ਪਟਿਆਲਾ ਦੇ ਇਹ ਮੇਲੇ ਬੰਦ ਕਰ ਦਿੱਤੇ ਸਨ।

ਕੈਪਟਨ ਸਰਕਾਰ ਬਣਨ ‘ਤੇ ਇਹ ਮੇਲੇ ਫਿਰ ਸ਼ੁਰੂ ਕੀਤੇ ਜਾਣਗੇ। ਪ੍ਰਨੀਤ ਕੌਰ ਇਥੇ ਵਾਰਡ ਨੰ. 44 ਵਿਚ ਕਾਂਗਰਸ ਸਪੈਸ਼ਲ ਪੌਲੀਟੀਕਲ ਸੈਲ ਦੇ ਜ਼ਿਲਾ ਚੇਅਰਮੈਨ ਰੂਪ ਕੁਮਾਰ ਦੀ ਅਗਵਾਈ ਹੇਠ ਆਯੋਜਿਤ ਧੰਨਵਾਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਜੋਨ ਇੰਚਾਰਜ ਸੁਰਿੰਦਰਜੀਤ ਸਿੰਘ ਵਾਲੀਆ ਤੋਂ ਇਲਾਵਾ ਹੋਰ ਕਈ ਵੱਡੇ ਆਗੂ ਹਾਜ਼ਰ ਸਨ। ਕਾਂਗਰਸੀ ਵਰਕਰਾਂ, ਵੋਟਰਾਂ ਅਤੇ ਬੂਥ ਸੰਭਾਲਣ ਵਾਲੇ ਵਰਕਰਾਂ ਦਾ ਧੰਨਵਾਦ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਵਰਕਰਾਂ ਨੇ ਜਿਸ ਤਰ੍ਹਾਂ ਚੋਣਾਂ ਦੌਰਾਨ ਦਿਨ ਰਾਤ ਇਕ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਕੈਪਟਨ ਦੀ ਲੀਡ ਇਸ ਵਾਰ ਹੋਰ ਵਧੇਗੀ। ਲੋਕਾਂ ਨੇ ਸ਼ਹਿਰ ਦਾ ਵਿਕਾਸ ਕਰਵਾਉਣ ਲਈ ਕੈ. ਅਮਰਿੰਦਰ ਸਿੰਘ ਦੇ ਹੱਕ ਵਿਚ ਜੰਮ ਕੇ ਵੋਟਿੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਪਟਿਆਲਾ ਨੂੰ ਖੂਬਸੂਰਤ ਸ਼ਹਿਰ ਬਣਾਇਆ ਜਾਵੇਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਰੂਪ ਕੁਮਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਰੂਪ ਕੁਮਾਰ ਲੰਬਾ ਸਮਾਂ ਨਗਰ ਨਿਗਮ ਵਿਚ ਅਕਾਉਂਟੈਂਟ ਰਹੇ ਹਨ। ਉਨ੍ਹਾਂ ਦੇ ਤਜ਼ਰਬੇ ਦਾ ਪਾਰਟੀ ਨੂੰ ਕਾਫੀ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਮਾਂ ਆਊਣ ‘ਤੇ ਰੂਪ ਕੁਮਾਰ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸੁਰਿੰਦਰਜੀਤ ਸਿੰਘ ਵਾਲੀਆ, ਰੂਪ ਕੁਮਾਰ, ਬੂਥ ਇੰਚਾਰਜ ਯਾਦਵਿੰਦਰ ਸਿੰਘ ਯਾਦੀ, ਗੁਰਮੀਤ ਸਿੰਘ, ਅਸ਼ੋਕ ਕੁਮਾਰ ਬਾਂਗਰ, ਮਹਿੰਦਰਜੀਤ ਸਿੰਘ, ਤਰਲੋਚਨ ਸਿੰਘ ਤੋਚੀ, ਬਲਕਾਰ ਸਿੰਘ, ਅਸ਼ਵਨੀ ਕੁਮਾਰ, ਸੰਦੀਪ ਖੋਖਰ, ਸੁਖਵਿੰਦਰ ਸਿੰਘ ਗਰੀਬੂ, ਇਸਰੋ ਦੇਵੀ, ਮਹਿੰਦਰ ਕੌਰ, ਮਾਇਆ ਦੇਵੀ, ਜਸਵਿੰਦਰ ਕੌਰ, ਜੋਗਿੰਦਰ ਸਿੰਘ, ਓਮ ਪ੍ਰਕਾਸ਼ ਪਾਠੀ ਪ੍ਰਧਾਨ ਵਾਲਮੀਕਿ ਮੰਦਰ, ਮਨੋਜ ਚੌਹਾਨ, ਹਰਵਿਜੇ ਸੇਠੀ, ਬੰਟੀ ਪਹਿਲਵਾਨ, ਯੋਗਰਾਜ ਸਿੰਘ ਪ੍ਰਧਾਨ ਕਸ਼ਯਪ ਧਰਮਸ਼ਾਲਾ, ਸੰਜੂ, ਨੀਰਜ ਮੰਡੌਰਾ, ਲਾਲ ਸਿੰਘ, ਜਸਵੰਤ ਸਿੰਘ, ਰਾਜੇਸ਼ ਕੁਮਾਰ ਕਨੌਜੀਆ, ਮੱਘਰ ਮੱਟੂ, ਮੱਘਰ ਸਿੰਘ, ਜੀਤ ਸਿੰਘ, ਰਾਮ ਭਜਨ, ਵਿਸ਼ਾਲ, ਅਮਰਜੀਤ ਸਿੰਘ, ਗੁਰਬਖਸ਼ ਸਿੰਘ, ਅਮਰਜੀਤ ਚਹਿਲ, ਤਰਸੇਮ ਗੋਲਡੀ, ਬਲਦੇਵ ਸਿੰਘ ਸਾਈਕਲ ਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *