ਉਤਰ ਕੋਰੀਆ ਦੇ ਤਾਨਾਸ਼ਾਹੀ ਆਗੂ ਦੇ ਭਰਾ ਦਾ ਕਤਲ, ਇਕ ਔਰਤ ਗ੍ਰਿਫਤਾਰ
ਮਲੇਸ਼ੀਆ (ਏਜੰਸੀਆਂ) ਉਤਰ ਕੋਰੀਆ ਦੇ ਤਾਨਾਸ਼ਾਹੀ ਆਗੂ ਕਿਮ ਯੌਂਗ ਦੇ ਭਰਾ ਕਿਮ ਯੌਂਗ ਨੈਸ ਦੀ ਮੌਤ ਦੇ ਸਿਲਸਿਲੇ ਵਿਚ ਮਲੇਸ਼ੀਆ ਪੁਲਿਸ ਨੇ ਇਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਨੇ ਇਹ ਵੀ ਦੱਸਿਆ ਕਿ ਮਹਿਲਾ ਨੂੰ ਰਾਜਧਾਨੀ ਕੁਆਲਾਲੰਮਪੁਰ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ। ਕਿਮ ਯੌਂਗ ਨੈਮ ‘ਤੇ ਹਮਲਾ ਜ਼ਹਿਰਲੀ ਸੂਈ ਨਾਲ ਕੀਤਾ ਗਿਆ ਹੈ। ਸੀਸੀਟੀਵੀ ਰਿਕਾਡਿੰਗ ਦੀਆਂ ਤਸਵੀਰਾਂ ਵਿਚ ਕਿਮ ਦੇ ਨਾਲ ਦੋ ਮਹਿਲਾਵਾਂ ਦਿਖਾਈ ਦੇ ਰਹੀਆਂ ਹਨ, ਜੋ ਬਾਅਦ ਵਿਚ ਟੈਕਸੀ ਵਿਚ ਬੈਠ ਕੇ ਚੱਲੀਆਂ ਜਾਂਦੀਆਂ ਹਨ।
ਦੱਖਣੀ ਕੋਰੀਆ ਅਤੇ ਮਲੇਸ਼ੀਆ ਵਿਚ ਦਿਖਾਈ ਜਾ ਰਹੀ ਇਕ ਤਸਵੀਰ ਵਿਚ ਇਕ ਮਹਿਲਾ ਦਿਖ ਰਹੀ ਹੈ, ਜਿਸ ਨੇ ਸਫੈਦ ਟੀ ਸ਼ਰਟ ਪਹਿਨੀ ਹੋਈ ਹੈ, ਜਿਸ ਦੇ ਅੱਗੇ ਐਲਓਐਲ ਲਿਖਿਆ ਹੋਇਆ ਹੈ। ਅਜੇ ਤੱਕ ਸਪੱਸ਼ਟ ਨਹੀਂ ਹੋਇਆ ਸਕਿਆ ਕੀ ਇਹ ਉਹੀ ਮਹਿਲਾ ਜਿਸ ਦੇ ਬਾਰੇ ਪੁਲਿਸ ਨੇ ਬਿਆਨ ਜਾਰੀ ਕੀਤਾ ਹੈ।
ਉਤਰ ਕੋਰੀਆ ਸਰਕਾਰ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਮਲੇਸ਼ੀਆ ਨੇ ਅਜੇ ਤੱਕ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਕਿ ਮਾਰੇ ਗਏ ਵਿਅਕਤੀ ਕਿਮ ਯੌਂਗ ਨੈਮ ਹੀ ਸਨ ਕਿਉਂਕਿ ਉਹ ਯਾਤਰਾ ਕਿਮ ਚੋਲ ਨਾਮ ਨਾਲ ਕਰ ਰਹੇ ਸਨ। ਦੱਖਣੀ ਕੋਰੀਆ ਦੀਆਂ ਜਾਸੂਸੀ ਏਜੰਸੀਆਂ ਨੇ ਸਰਕਾਰ ਨੂੰ ਇਤਲਾਹ ਦਿੱਤੀ ਹੈ ਕਿ ਲੱਗਦਾ ਕਿਮ ਨੂੰ ਜ਼ਹਿਰ ਦਿੱਤੀ ਗਈ ਹੈ।

