ਭ੍ਰਿਸ਼ਟਾਚਾਰ ਮਾਮਲੇ ‘ਚ ਸ਼ਸ਼ੀਕਲਾ ਨੇ ਬੈਂਗਲੁਰੂ ਜੇਲ੍ਹ ਜਾ ਕੇ ਕੀਤਾ ਆਤਮ ਸਮਰਪਣ
ਚੇਨਈ (ਏਜੰਸੀਆਂ/ਮਧੂਸਾਰ ਬਿਊਰੋ) ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਸਸ਼ੀਕਲਾ ਨੇ ਬੈਂਗਲੁਰੂ ਜੇਲ੍ਹ ਵਿਚ ਆਤਮ ਸਮਰਪਥ ਕਰ ਦਿੱਤਾ ਹੈ। ਆਤਮ ਸਮਰਪਣ ਕਰਨ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਜਾਇਦਾਦ ਮਾਮਲੇ ਵਿਚ ਸੁਪਰੀਮ ਕੋਰਟ ਨੇ ਸਸ਼ੀਕਲਾ ਨੂੰ ਹੋਰ ਮੋਹਲਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕੋਰਟ ਦਾ ਕਹਿਣਾ ਹੈ ਸੀ ਕਿ ਉਨ੍ਹਾਂ ਨੂੰ ਆਤਮ ਸਮਰਪਣ ਕਰਨਾ ਹੋਵੇਗਾ।
ਸਸ਼ੀਕਲਾ ਬੈਂਗਲੁਰੂ ਜਾਣ ਤੋਂ ਪਹਿਲਾਂ ਰਸਤੇ ਵਿਚ ਉਨ੍ਹਾਂ ਜੈਲਲਿਤਾ ਦੀ ਸਮਾਧੀ ‘ਤੇ ਪਹੁੰਚ ਕੇ ਮੱਥਾ ਟੇਕਿਆ, ਜਿਸ ਤੋਂ ਬਾਅਦ ਉਹ ਐਜੀਆਰ ਦੇ ਮੈਮੋਰੀਅਲ ‘ਤੇ ਗਈ। ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਉਹ ਲੋਕਾਂ ਦੇ ਰੂਬਰੂ ਹੋਈ ਅਤੇ ਭਾਵੁਕ ਸ਼ਬਦਾਂ ਵਿਚ ਕਿਹਾ ਕਿ ਜੇਲ੍ਹ ਉਹ ਜੇਲ੍ਹ ਚਲੀ ਜਾਵੇ ਤਾਂ ਉਨ੍ਹਾਂ ਦੇ ਵਿਚਾਰ ਪਾਰਟੀ ਦੇ ਨਾਲ ਹੀ ਰਹਿਣਗੇ।

