ਹਰਿਆਣਾਕੈਨੇਡਾਕੋਮ਼ਾਤ੍ਰੀਦੇਸ਼-ਵਿਦੇਸ਼ਪੰਜਾਬ

ਇਸਰੋ ਤੋਂ 104 ਸੈਟੇਲਾਈਟਸ ਲਾਂਚ : ਰੂਸ ਨੂੰ ਪਛਾੜ ਕੇ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣਿਆ

ਪੀਐਸਐਲਵੀ-ਸੀ37 ਅਤੇ ਕਾਟਰੇਸੈਟ ਉਪਗ੍ਰਹਿ ਦੇ ਨਾਲ 103 ਛੋਟੇ ਉਪਗ੍ਰਹਾਂ ਦਾ ਸਫਲ ਪ੍ਰੀਖਣ ਦੇਸ਼ ਲਈ ਮਾਣ ਵਾਲੀ ਗੱਲ : ਨਰਿੰਦਰ ਮੋਦੀ
ਨਵੀਂ ਦਿੱਲੀ, 15 ਫਰਵਰੀ (ਏਜੰਸੀਆਂ/ਮਧੂਸਾਰ ਬਿਊਰੋ)
ਭਾਰਤੀ ਪੁਲਾੜ ਵਿਗਿਆਨ ਖੋਜ ਸੰਸਥਾ (ਇਸਰੋ) ਤੇਜ਼ੀ ਨਾਲ ਸਪੇਸ ਦੇ ਵੱਧ ਰਹੇ ਬਾਜ਼ਾਰ ‘ਚ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ। ਇਸਰੋ ਨੇ ਅੱਜ ਇਕੱਠੇ 104 ਸੈਟੇਲਾਈਟਸ ਨੂੰ ਲਾਂਚ ਕਰਕੇ ਨਵਾਂ ਇਤਿਹਾਸ ਰਚਿਆ ਹੈ।

ਇਸਰੋ ਮੁਤਾਬਕ ਸਵੇਰ ਨੂੰ ਲਗਭਗ 9:28 ਮਿੰਟ ‘ਤੇ ਇਨ੍ਹਾਂ ਸਾਰੇ ਉਪਗ੍ਰਹਾਂ ਨੂੰ ਲੈ ਕੇ ਪੀ.ਐਸ.ਐਲ.ਵੀ. 37 ਨੇ ਸ਼੍ਰੀ ਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਸੈਂਟਰ ਤੋਂ ਉਡਾਣ ਭਰੀ। ਵਿਦੇਸ਼ੀ ਉਪਗ੍ਰਹਾਂ ‘ਚ 96 ਅਮਰੀਕਾ ਅਤੇ ਇਜ਼ਰਾਇਲ, ਕਜ਼ਾਖਿਸਤਾਨ, ਨੀਦਰਲੈਂਡ, ਸਵਿਟਜ਼ਰਲੈਂਡ ਅਤੇ ਸੰਯੁਕਤ ਅਰਬ ਅਮੀਰਾਤ ਦੇ ਇਕ-ਇਕ ਉਪਗ੍ਰਹਿ ਸ਼ਾਮਲ ਹਨ।
ਰੂਸ ਨੇ 2014 ‘ਚ ਇਕ ਅਭਿਆਨ ਤਹਿਤ 37 ਉਪਗ੍ਰਹਿ ਭੇਜੇ ਸਨ ਪਰ ਭਾਰਤ ਨੇ ਅੱਜ ਇਹ ਰਿਕਾਰਡ ਤੋੜ ਦਿੱਤਾ ਹੈ। ਭਾਰਤ ਨੇ 2016 ‘ਚ ਵੀ ਇਕੱਠੇ 20 ਸੈਟੇਲਾਈਟਸ ਲਾਂਚ ਕੀਤੇ ਸਨ। 104 ਉਪਗ੍ਰਹਾਂ ਨੂੰ ਲਾਂਚ ਕਰਨ ਦੇ ਨਾਲ ਹੀ ਭਾਰਤ ਇਸ ਤਰਾਂ ਦੇ ਮਿਸ਼ਨ ਨੂੰ ਸਫਲ ਬਣਾਉਣ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ ਇਸ ‘ਚ ਅਹਿਮ ਗੱਲ ਇਹ ਹੈ ਕਿ ਪਹਿਲੀ ਵਾਰ ਇੰਨੀ ਵੱਡੀ ਗਿਣਤੀ ‘ਚ ਰਾਕੇਟ ਨਾਲ ਉਪਗ੍ਰਹਾਂ ਨੂੰ ਲਾਂਚ ਕੀਤਾ ਗਿਆ। ਰੂਸੀ ਪੁਲਾੜ ਏਜੰਸੀ ਵਲੋਂ ਵੀ ਇਕ ਵਾਰ ‘ਚ 37 ਉਪਗ੍ਰਹਾਂ ਨੂੰ ਲਾਂਚ ਕੀਤਾ ਜਾ ਚੁੱਕਿਆ ਹੈ ਪਰ ਦੁਨੀਆਂ ਦੇ ਕਿਸੇ ਵੀ ਦੇਸ਼ ਨੇ 104 ਉਪਗ੍ਰਹਾਂ ਨੂੰ ਇਕੱਠੇ ਲਾਂਚ ਕਰਨ ‘ਚ ਸਫਲਤਾ ਹਾਸਲ ਨਹੀਂ ਕੀਤੀ ਹੈ।
ਨਵੀਂ ਦਿੱਲੀ (ਏਜੰਸੀਆਂ) ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਵੱਲੋਂ ਪੁਲਾੜ ਕੇਂਦਰ ਤੋਂ 104 ਸੈਟਲਾਈਟ ਵਾਲਾ ਉਪਗ੍ਰਹਿ ਛੱਡਣ ‘ਤੇ ਵਿਗਿਆਨੀਆਂ ਨੂੰ ਕਾਮਯਾਬੀ ਮਿਲਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਦੇਸ਼ ਲਈ ਮਾਣ ਵਾਲੀ ਗੱਲ ਹੈ।
ਇਹ ਜਾਣਕਾਰੀ ਇਸਰੋ ਦੇ ਪ੍ਰਮੁੱਖ ਏ ਐਸ ਕਿਰਣ ਕੁਮਾਰ ਨੇ ਕੰਟਰੋਲ ਸੈਂਟਰ ਤੋਂ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ 104 ਸੈਟਲਾਈਟ ਉਪਗ੍ਰਹਿ ਛੱਡਣ ‘ਚ ਮਿਲੀ ਸਫਲਤਾ ‘ਤੇ ਮੁਬਾਰਕਬਾਦ ਦਿੱਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਇਸਰੋ ਦੇ ਪੀਐਸਐਲਵੀ-ਸੀ37 ਅਤੇ ਕਾਟਰੇਸੈਟ ਉਪਗ੍ਰਹਿ ਦੇ ਨਾਲ 103 ਛੋਟੇ ਉਪਗ੍ਰਹਾਂ ਦੇ ਸਫਲ ਪ੍ਰੀਖਣ ਦੇ ਲਈ ਮੁਬਾਰਕ ਦਿੰਦਿਆਂ ਕਿਹਾ ਕਿ ਇਸਰੋ ਵੱਲੋਂ ਹਾਸਲ ਕੀਤੀ ਗਈ ਇਹ ਅਹਿਮ ਉਪਲਬੱਧੀ ਸਾਡੇ ਪੁਲਾੜ ਵਿਗਿਆਨੀ ਭਾਈਚਾਰੇ ਅਤੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਭਾਰਤ ਆਪਣੇ ਵਿਗਿਆਨੀਆਂ ਨੂੰ ਸਲਾਮ ਕਰਦਾ ਹੈ।

Leave a Reply

Your email address will not be published. Required fields are marked *