ਪਾਕਿਸਤਾਨ ਦਰਗਾਹ ‘ਚ ਬੰਬ ਧਮਾਕਾ, 43 ਦੀ ਮੌਤ, 100 ਜ਼ਖ਼ਮੀ
ਇਸਲਾਮਾਬਾਦ 16 ਫਰਵਰੀ (ਮਧੂਸਾਰ ਬਿਊਰੋ) ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਜਬਰਦਸਤ ਬੰਬ ਧਮਾਕੇ ‘ਚ 43 ਲੋਕਾਂ ਦੀ ਮੌਤ ਹੋ ਗਈ ਹੈ। ਇਸ ਧਮਾਕੇ ਵਿਚ 100 ਦੇ ਕਰੀਬ ਲੋਕ ਜ਼ਖ਼ਮੀ ਵੀ ਹੋਏ ਹਨ।
ਜਾਣਕਾਰੀ ਮੁਤਾਬਕ ਇਹ ਬੰਬ ਧਮਾਕਾ ਸਹਿਵਾਨ ਸ਼ਹਿਰ ਵਿਚ ਲਾਲ ਸ਼ਾਹਬਾਜ਼ ਕਲੰਧਰ ਦੀ ਦਰਗਾਹ ਵਿਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਉਸ ਸਥਾਨ ‘ਤੇ ਹੋਇਆ ਜਿਥੇ ਸੂਫੀ ਸਮਾਗਮ ਚੱਲ ਰਿਹਾ ਸੀ। ਐਂਬੂਲੈਂਸ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਹਨ। ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅਜੇ ਤੱਕ ਕਿਸੇ ਵੀ ਸੰਗਠਨ ਨੇ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

