ਪੰਜਾਬ

ਫਰਜ਼ੀ ਐਨਓਸੀ ਦੇਣ ਦੇ ਮਾਮਲੇ ‘ਚ ਸਰਨਾ ਨੂੰ ਸੰਮਨ ਜਾਰੀ : ਜੀ.ਕੇ.

ਸਰਨਾ ਨੂੰ ਜੇਲ੍ਹ ਜਾਣ ਤੋਂ ਹੁਣ ਕੋਈ ਨਹੀਂ ਰੋਕ ਸਕਦਾ : ਮਨਜਿੰਦਰ ਸਿੰਘ ਸਿਰਸਾ
ਨਵੀਂ ਦਿੱਲੀ 17 ਫਰਵਰੀ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਮਨਜਿੰਦਰ ਸਿੰਘ ਸਿਰਸਾ ਨੇ ਠੱਗ ਕਰਾਰ ਦਿੱਤਾ ਹੈ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਦਫਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਸਰਨਾ ਦੇ ਖਿਲਾਫ਼ ਠੱਗੀ ਦੇ ਇਕ ਮਾਮਲੇ ਵਿਚ ਤੀਸਹਜ਼ਾਰੀ ਕੋਰਟ ਦੇ ਜੱਜ ਅਜੈ ਕੁਮਾਰ ਮਲਿਕ ਵੱਲੋਂ 15 ਫਰਵਰੀ 2015 ਨੂੰ ਸਰਨਾ ਨੂ ੰਸੰਮਨ ਜਾਰੀ ਕਰਨ ਦੀ ਜਾਣਕਾਰੀ ਦਿੱਤੀ।
ਜੀ.ਕੇ. ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ‘ਤੇ ਚੱਲਦੇ ਦੋ ਉਚ ਵਿੱਦਿਅਕ ਅਦਾਰਿਆਂ ਨੂੰ ਇਕ ਥਾਂ ਤੋਂ ਦੂਜੇ ਥਾਂ ‘ਤੇ ਚਲਾਉਣ ਦੀ ਮਨਜ਼ੂਰੀ ਡੀਡੀਏ ਵੱਲੋਂ ਦੇਣ ਦੀ ਫਰਜ਼ੀ ਐਨਓਸੀ ਦੇ ਕੇ ਸਰਨਾ ਨੇ ਪੰਥ ਧ੍ਰੋਹ ਦਾ ਕਾਰਜ ਕੀਤਾ ਸੀ।
ਰਾਜੌਰੀ ਗਾਰਡਨ ਥਾਣੇ ਵਿਚ ਸ਼੍ਰੋਮਣੀ ਫਤਹਿ ਦਲ ਖਾਲਸਾ ਦੇ ਪ੍ਰਧਾਨ ਟੀ.ਪੀ. ਸਿੰਘ ਵੱਲੋਂ 353/12 ਨੰਬਰ ਐਫ ਆਈ ਆਰ ਦਰਜ ਕਰਾਉਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਇਸ ਸਬੰਧੀ ਦਿੱਲੀ ਪੁਲਿਸ ਵੱਲੋਂ ਅਦਾਲਤ ਵਿਚ ਦਰਜ ਕਰਵਾਈ ਗਈ ਚਾਰਜਸ਼ੀਟ ਵਿਚ ਪਰਮਜੀਤ ਸਿੰਘ ਸਰਨਾ ਦਾ ਨਾਂ ਮੁੱਖ ਮੁਲਜ਼ਮ ਦੇ ਰੂਪ ਵਿਚ ਸ਼ਾਮਲ ਹੋਣ ਦੀ ਗੱਲ ਵੀ ਕੀਤੀ।
ਜੀ.ਕੇ. ਨੇ ਕਿਹਾ ਕਿ ਗੁਰੂ ਤੇਗ ਬਹਾਦਰ ਪੌਲੀਟੈਕਨਿਕ ਅਤੇ ਇੰਜੀਨੀਅਰਿੰਗ ਅਦਾਰੇ ਨੂੰ ਇਸ ਸਾਲ ਜੇਕਰ ਦਾਖਲੇ ਲਈ ਸੀਟ ਨਹੀਂ ਮਿਲੀ ਤਾਂ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਫਰਜ਼ੀ ਐਨਓਸੀ ਸੀ।
ਸਿਰਸਾ ਨੇ ਕਿਹਾ ਕਿ ਹੁਣ ਇਕ ਗੱਲ ਸਪੱਸ਼ਟ ਹੋ ਗਈ ਹੈ ਕਿ ਸਰਨਾ ਨੂੰ ਜੇਲ੍ਹ ਜਾਣ ਤੋਂ ਬਚਣ ਲਈ ਜ਼ਮਾਨਤ ਕਰਾਵੁਣ ਦੀ ਲੋੜ ਪਵੇਗੀ। ਇਨ੍ਹਾਂ ਅਦਾਰਿਆਂ ਵਿਚ ਕੋਰਸ ਬੰਦ ਕਰਾਉਣ ਦੇ ਲਈ ਸਰਨਾ ਵੰਲੋਂ ਆਪਣੇ ਕਾਰਜਕਾਲ ਵਿਚ ਜਾਰੀ ਕੀਤੀ ਗਈ ਚਿੱਠੀ ਨੂੰ ਵੀ ਸਿਰਸਾ ਨੇ ਜਨਤਕ ਕੀਤਾ।
ਸਿਰਸਾ ਨੇ ਸਰਨਾ ਦੀ ਕਮੇਟੀ ਐਫਡੀਆਰ ਬਾਰੇ ਚੁੱਪ ‘ਤੇ ਸਵਾਲ ਚੁੱਕੇ। ਸਿਰਸਾ ਨੇ ਦਾਅਵਾ ਕੀਤਾ ਕਿ ਸਰਨਾ ਨੂੰ ਜੇਲ੍ਹ ਜਾਣ ਤੋਂ ਹੁਣ ਕੋਈ ਨਹੀਂ ਰੋਕ ਸਕਦਾ।

Leave a Reply

Your email address will not be published. Required fields are marked *