ਹਰਿਆਣਾ

ਡਿਜੀਟਲ ਟ੍ਰਾਂਜੇਕਸ਼ਨ ਨੂੰ ਪ੍ਰੋਤਸਾਹਿਤ ਕਰਨ ਲਈ ਐਚ.ਐਸ.ਆਈ.ਆਈ.ਡੀ.ਸੀ. ਅਤੇ ਪੀਟੀਐਮ ਵਿਚਕਾਰ ਸਮਝੌਤਾ

ਚੰਡੀਗੜ੍ਹ, 23 ਫਰਵਰੀ (ਮਧੂਸਾਰ ਬਿਊਰੋ)
ਹਰਿਆਣਾ ਵਿਚ ਡਿਜੀਟਲ ਟ੍ਰਾਂਜੇਕਸ਼ਨ ਨੂੰ ਪ੍ਰੋਤਸਾਹਿਤ ਕਰਨ ਲਈ ਅਤੇ ਡਿਜੀਟਲ ਇੰਡਿਆ ਦੇ ਮੰਤਵ ਨੂੰ ਪੂਰਾ ਕਰਨ ਲਈ ਮੰਨੀ-ਪ੍ਰਮੰਨੀ ਈ ਵਾਲੇਟ ਪੇਟੀਐਮ (ਵਨ97 ਕਮਿਊਨੀਕੇਸ਼ਨ ਲਿਮਟਿਡ) ਅਤੇ ਹਰਿਆਣਾ ਰਾਜ ਉਦਯੋਗਿਕ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐਚ.ਐਸ.ਆਈ.ਆਈ.ਡੀ.ਸੀ.) ਵਿਚਕਾਰ ਇਕ ਸਮਝੌਤਾ ਹੋਇਆ ਹੈ।

ਇਸ ਸਮਝੌਤੇ ‘ਤੇ ਐਚ.ਐਸ.ਆਈ.ਆਈ.ਡੀ.ਸੀ. ਦੇ ਪ੍ਰਬੰਧ ਨਿਦੇਸ਼ਕ ਸੁਧੀਰ ਰਾਜਪਾਲ ਅਤੇ ਪੇਟੀਐਮ ਵੱਲੋਂ ਸੀ.ਈ.ਓ. ਮਧੁਰ ਦੇਓਰਾ ਨੇ ਹਸਤਾਖਰ ਕੀਤੇ।
ਇਸ ਮੌਕੇ ‘ਤੇ ਐਚ.ਐਸ.ਆਈ.ਆਈ.ਡੀ.ਸੀ. ਦੇ ਪ੍ਰਬੰਧ ਨਿਦੇਸ਼ਕ ਸੁਧੀਰ ਰਾਜਪਾਲ ਨੇ ਦਸਿਆ ਕਿ ਰਾਜ ਵਿਚ ਡਿਜੀਟਲ ਟ੍ਰਾਂਜੇਕਸ਼ਨ ਨੂੰ ਪ੍ਰੋਤਸਾਹਿਤ ਕਰਨ ਲਈ ਸਰਕਾਰ ਦਾ ਇਕ ਹੋਰ ਯਤਨ ਹੈ, ਖਾਸ ਕਰਕੇ ਕਰਮਚਾਰੀਆਂ ਵਿਚਕਾਰ ਡਿਜੀਟਲ ਟ੍ਰਾਂਜੇਕਸ਼ਨ ਨੂੰ ਪ੍ਰੋਤਸਾਹਿਤ ਕਰਨਾ ਹੈ।
ਸਮਝੌਤੇ ਦੇ ਤਹਿਤ ਪੇਟੀਐਮ ਵੱਖ-ਵੱਖ ਗਤੀਵਿਧੀਆਂ ਕਰੇਗੀ, ਜਿੰਨ੍ਹਾਂ ਵਿਚ ਪੇਟੀਐਮ ‘ਤੇ ਐਮ.ਐਸ.ਐਮ.ਈ. ਨੂੰ ਉਨ੍ਹਾਂ ਦੇ ਪਿਛਲੇ ਟ੍ਰਾਂਜੇਕਸ਼ਨ ਦੇ ਆਧਾਰ ‘ਤੇ ਕੋਲੇਟ੍ਰਲਫਰੀ ਕਰਜਾ ਦੀ ਸਹੂਲਤ ਪੇਟੀਐਮ ਦੇਵੇਗੀ। ਐਚ.ਐਸ.ਆਈ.ਆਈ.ਡੀ.ਸੀ. ਦੇ ਨਾਲ ਮਿਲ ਕੇ ਹਰਿਆਣਾ ਵਿਚ ਇਕ ਵਧੀਆ ਕੇਂਦਰ ਵੀ ਸਥਾਪਿਤ ਕੀਤਾ ਜਾਵੇਗਾ, ਜਿਸ ਵਿਚ ਪੇਟੀਐਮ ਸਿਖਲਾਈ ਅਤੇ ਕੌਸ਼ਲ ਵਿਕਾਸ ਲਈ ਮੈਨਪਾਵਰ ਮਹੁੱਇਆ ਕਰਵਾਏਗੀ। ਇਸ ਤੋਂ ਇਲਾਵਾ, ਹਰਿਆਣਾ ਵਿਚ ਉਦਯੋਗਿਕ ਤੌਰ ‘ਤੇ ਪਿਛੜੇ ਖੇਤਰਾਂ ਵਿਚ 200 ਲੋਕਾਂ ਨੂੰ ਰੁਜ਼ਗਾਰ ਮਹੁੱਇਆ ਕਰਵਾਇਆ ਜਾਵੇਗਾ। ਇੰਨ੍ਹਾਂ ਗਤੀਵਿਧੀਆਂ ਦੇ ਤਹਿਤ ਰਾਜ ਵਿਚ 1000 ਉਦਮੀਆਂ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ, ਜੋ ਪੀਟੀਐਮ ਦੀਆਂ ਸੇਵਾਵਾਂ ਲੈਣਗੇ।
ਸਮਝੌਤੇ ਦੇ ਤਹਿਤ ਕੀਤੀ ਜਾਣ ਵਾਲੀ ਗਤੀਵਿਧੀਆਂ ਵਿਚ ਹਰਿਆਣਾ ਦੇ ਪਿੰਡਾਂ ਵਿਚ ਬੈਂਕਿੰਗ ਸੇਵਾਵਾਂ ਮਹੁੱਇਆ ਕਰਵਾ ਕੇ ਮਾਲੀ ਲੈਣ ਦੇਣ ਨੂੰ ਬੜ੍ਹਾਵਾ ਦਿੱਤਾ ਜਾਵੇਗਾ। ਇਹ ਕੰਪਨੀ ਸੂਬੇ ਦੇ ਪੇਂਡੂ ਖੇਤਰਾਂ ਦੇ ਲੋਕਾਂ, ਕਿਸਾਨਾਂ ਅਤੇ ਛੋਟੇ ਵਪਾਰੀਆਂ ਦੇ ਮਾਲੀ ਉਤਪਾਦਾਂ ਵਿਚ ਵੀ ਮਦਦ ਮਹੁੱਇਆ ਕਰਵਾਏਗੀ। ਇਸ ਤੋਂ ਇਲਾਵਾ, ਵੱਖ-ਵੱਖ ਵਿਭਾਗਾਂ ਦੇ ਨਾਲ ਮਿਲ ਕੇ ਨਾਗਰਿਕਾਂ ਨੂੰ ਆਨ ਲਾਈਨ ਭੁਗਤਾਨ ਸੇਵਾਵਾਂ ਜਿਵੇਂ ਕਿ ਬਿਜਲੀ ਦੇ ਬਿਲ ਅਤੇ ਗੈਸ ਦੇ ਬਿਲ ਆਦਿ ਦੀ ਸੇਵਾਵਾਂ ਮਹੁੱਇਆ ਕਰਵਾਏਗੀ।
ਹਰਿਆਣਾ ਦੇ ਨਾਲ ਹਿੱਸੇਦਾਰੀ ਕਰਕੇ ਡਿਜੀਟਲ ਇੰਡਿਆ ਦੇ ਮੰਤਵ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਰਾਜ ਦੇ ਵਿਭਾਗਾਂ ਵੱਲੋਂ ਚਲਾਈ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦੇ ਡਿਜੀਟੀਕਰਣ ਨੂੰ ਕਰਨ ਲਈ ਆਪਣੀ ਤਕਨੀਕੀ ਅਤੇ ਮਾਲੀ ਮਾਹਿਰਤਾ ਦਾ ਵੀ ਸਹਿਯੋਗ ਸਰਕਾਰ ਨੂੰ ਦੇਵੇਗੀ। ਪੇਟੀਐਮ ਨੇ ਰਾਜ ਵਿਚ ਪਾਇਲਟ ਸ਼ੁਰੂਆਤ ਦੇ ਤਹਿਤ ਲੋਕਲ ਲੋਕਾਂ ਨੂੰ ਸਹਿਯੋਗੀ ਬਣਾਉਣ ਅਤੇ ਉਦਮੀਆਂ ਦੀ ਸਿਖਲਾਈ ਲਈ ਅਤੇ ਇਕ ਸੀਨੀਅਰ ਕਾਰਜਕਾਰੀ ਅਧਿਕਾਰੀ ਦੇ ਤਹਿਤ ਇਕ ਟੀਮ ਦਾ ਗਠਨ ਲਈ ਇਕ ਜਿਲਾ ਦੀ ਚੋਣ ਲਈ ਲੋਂੜੀਦਾ ਅਧਿਐਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਤੋਂ ਇਲਾਵਾ 3 ਤੋਂ 6 ਮਹੀਨ ਵਿਚ ਰਾਜ ਵਿਚ ਐਮ.ਐਮ.ਐਮ.ਈ. ਵਪਾਰੀਆਂ ਲਈ ਕਾਲੇਟ੍ਰਲਫਰੀ ਕਰਜਾ ਮਹੁੱਇਆ ਕਰਵਾਉਣ ਲਈ ਸਹੂਲਤ ਵੀ ਦਿੱਤੀ ਜਾਵੇਗੀ, ਉੱਹੀ ਐਚ.ਐਸ.ਆਈ.ਆਈ.ਡੀ.ਸੀ. ਪਲੇਟਫਾਰਮ ਰਾਹੀਂ ਲਗਭਗ 75,000 ਸਾਲਾਨਾ ਵੰਡ ਨੂੰ ਪ੍ਰਸਤਾਵਿਤ ਕੀਤਾ ਹੈ।

Leave a Reply

Your email address will not be published. Required fields are marked *