ਮਿੰਨੀ ਸਕੱਤਰੇਤ ਅੱਗੇ ਮੁਲਾਜ਼ਮ ਜਥੇਬੰਦੀਆਂ ਨੇ ਅਰਥੀ ਸਾੜ ਕੇ ਸਰਕਾਰ ਦਾ ਜਲੂਸ ਕੱਢਿਆ
ਪਟਿਆਲਾ 23 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਸੁਬਾਡੀਨੇਟ ਸਰਵਿਸਿਜ਼ ਫੈਡਰੇਸ਼ਨ, ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਅਤੇ ਠੇਕਾ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਦੀ ਹਮਾਇਤ ਵਿੱਚ ਮਿੰਨੀ ਸਕੱਤਰੇਤ ਅੱਗੇ ਸਾਂਝੀ ਰੈਲੀ ਕਰਕੇ ਪੰਜਾਬ ਸਰਕਾਰ ਤੇ ਮੁੱਖ ਚੋਣ ਅਧਿਕਾਰੀ ਦੀ ਅਰਥੀ ਸਾੜੀ ਗਈ।
ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਦਾ ਇੱਕ ਰੋਜਾ ਵਿਸ਼ੇਸ਼ ਸ਼ੈਸ਼ਨ ਸੱਦ ਕੇ 27 ਹਜਾਰ ਠੇਕਾ ਅਧਾਰ, ਐਡਹਾਕ, ਟੈਂਪਰੇਰੀ, ਵਰਕਚਾਰਜ, ਦਿਹਾੜੀਦਾਰ ਮੁਲਾਜਮਾਂ ਨੂੰ ਪੱਕਾ ਕਰਨ ਅਤੇ ਆਊਟ ਸੋਰਸ ਮੁਲਾਜਮਾਂ ਨੂੰ ਵਿਭਾਗਾਂ ਵਿੱਚ ਖਪਾਉਣ ਦਾ ਮੁਲਾਜਮ ਭਲਾਈ ਐਕਟ 2016 ਪਾਸ ਕੀਤਾ ਸੀ, ਪੰਜਾਬ ਦੇ ਮੁੱਖ ਚੋਣ ਕਮਿਸ਼ਨ ਅਤੇ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਇਸ ਐਕਟ ਨੂੰ ਲਾਗੂ ਕਰਨ ਦੀ ਜਿੰਮੇਵਾਰੀ ਇੱਕ ਦੁਜੇ ਤੇ ਸੁੱਟਣ ਕਰਕੇ ਸੰਘਰਸ਼ ਸ਼ੁਰੂ ਕਰਨਾ ਪਿਆ, ਇਸ ਐਕਟ ਨੂੰ ਪਾਸ ਹੋਇਆ ਦੋ ਮਹੀਨੇ ਤੋਂ ਵੀ ਵੱਧ ਦਾ ਸਮਾਂ ਬੀਤਣਾ ਵੀ ਹਵਾ ਵਿੱਚ ਲਟਕਿਆ ਹੋਇਆ ਹੈ।
ਮੁਲਾਜਮ ਲਹਿਰ ਦੇ ਆਗੂ ਕਾ. ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਲੰਮਾ ਸਮਾ ਨੌਜਵਾਨੀ ਦੀ ਆਰਥਿਕ ਲੁੱਟ ਕਰਕੇ ਤੇ ਲੰਗੜਾ ਐਕਟ ਪਾਸ ਕਰਕੇ ਹੋਰ ਲੰਮਾ ਸਮਾਂ ਲੁੱਟ ਕਰਨ ਦਾ ਰਾਹ ਸਾਫ ਕੀਤਾ ਹੈ, ਇਸ ਨਵੇਂ ਐਕਟ ਨੇ ਕਿਸੇ ਨੂੰ ਆਰਥਿਕ ਲਾਭ ਨਹੀਂ ਦੇਣਾ, ਇਸ ਤਰ੍ਹਾਂ ਆਊਟ ਸੋਰਸ ਤੇ ਲੰਮਾ ਸਮਾਂ ਕੰਮ ਕਰਦੇ ਕਰਮੀਆਂ ਤੇ ਵੀ ਕਈ ਸਵਾਲਿਆ ਚਿੰਨ ਲਾ ਦਿੱਤੇ ਹਨ ਤੇ ਉਨ੍ਹਾਂ ਦੀ ਬਾ-ਦਸਤੁਰ ਜਾਰੀ ਰੱਖਣ ਦਾ ਅਹਿਮ ਇੱਕ ਐਕਟ ਵਿੱਚ ਕੀਤਾ ਗਿਆ ਹੈ। ਕਲਾਸ ਫੋਰਥ ਤੇ ਫੈਡਰੇਸ਼ਨ ਆਗੂ ਮੋਹਨ ਸਿੰਘ ਨੇਗੀ, ਜਗਮੋਹਨ ਸਿੰਘ ਨੋ-ਲੱਖਾ, ਪ੍ਰਵੀਨ ਸ਼ਰਮਾ ਮਿਡ-ਡੇ-ਮੀਲ ਆਗੂ ਨੇ ਕਿਹਾ ਕਿ ਇਸ ਐਕਟ ਵਿੱਚ ਪਾਰਟ ਟਾਇਮ ਕਾਮੇ ਜੋ ਵੀਹ-ਵੀਹ ਸਾਲਾਂ ਤੋਂ ਕੰਮ ਕਰ ਰਹੇ ਨੂੰ ਪੱਕਾ ਕਰਨ ਦਾ ਕੋਈ ਜਿਕਰ ਨਹੀਂ ਹੈ ਤੇ ਨਾ ਹੀ ਇਨ੍ਹਾਂ ਨੂੰ ਘੱਟੋ-ਘੱਟ ਉਜਰਤਾਂ ਦਿੱਤੀਆਂ ਜਾਂਣੀਆਂ ਹਨ, ਇਸ ਤਰ੍ਹਾਂ ਮਿਡ ਡੇ ਮੀਲ ਵਰਕਰ, ਆਸ਼ਾ ਵਰਕਰ, ਆਗਨਵਾੜੀ ਵਰਕਰ ਤੇ ਹੈਲਪਰਾਂ ਨਾਲ ਵੱਡੀ ਬੇ-ਇਨਸਾਫੀ ਕੀਤੀ ਗਈ ਹੈ, ਵੱਖ-ਵੱਖ ਠੇਕੇਦਾਰਾਂ, ਏਜੰਸੀਆਂ ਵੱਲੋਂ ਪ੍ਰਵਾਈਡ ਕੀਤੇ ਸਰਵਿਸ ਪ੍ਰਵਾਇਡ ਜੋ ਆਉਟ ਸੋਰਸ ਰਾਹੀਂ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਵਿੱਚ ਕੰਮ ਕਰ ਰਹੇ ਹਨ ਨੂੰ ਵੀ ਕੋਈ ਰਾਹਤ ਨਹੀਂ ਦਿੱਤੀ ਗਈ।
ਅਰਥੀ ਫੁੱਕ ਰੈਲੀ ਵਿੱਚ ਮੰਗ ਕੀਤੀ ਕਿ ਸੁਵਿਧਾ ਸੈਂਟਰਾਂ ਵਿੱਚੋਂ ਫਾਰਗ ਕੀਤੇ ਸਮੂੰਹ ਕਰਮੀਆ ਨੂੰ ਫਾਰਗ ਮਿਤੀ ਤੋਂ ਹਾਜਰ ਕੀਤਾ ਜਾਵੇ, ਵੱਖ-ਵੱਖ ਧਾਰਾਵਾਂ ਵਿੱਚ ਬਣਾਏ ਝੂਠੇ ਕੇਸ ਵਾਪਸ ਲਏ ਜਾਣ। ਮੁੱਖ ਚੋਣ ਕਮਿਸ਼ਨ ਪੱਕੇ ਕਰਨ ਦੀ ਪ੍ਰਕਿਰਿਆ ਦੀ ਤੁਰੰਤ ਪ੍ਰਵਾਨਗੀ ਜਾਰੀ ਕਰੇ। ਨਵੇਂ ਐਕਟ ਵਿੱਚ ਸੋਧਾਂ ਕਰਨ ਦੀ ਮੰਗ ਦਾ ਮੈਮੋਰੰਡਮ ਮੁੱਖ ਸਕੱਤਰ ਅਤੇ ਮੁੱਖ ਚੋਣ ਅਫਸਰ ਪੰਜਾਬ ਨੂੰ ਲਾਗੂ ਕਰਨ ਲਈ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਅੰਤਮ ਰਲੀਫ 15ਫੀਸਦੀ ਹੋਰ ਦਿੱਤੀ ਜਾਵੇ, ਸੁਪਰੀਮ ਕੋਰਟ ਦਾ ਫੈਸਲਾ ”ਬਰਾਬਰ ਕੰਮ ਬਰਾਬਰ ਤਨਖਾਹ” ਦਾ ਲਾਗੂ ਕੀਤਾ ਜਾਵੇ ਅਤੇ ਮਹਿੰਗਾਈ ਭੱਤਿਆਂ ਦਾ ਸਾਰਾ ਬਕਾਇਆ ਨਗਦ ਰੂਪ ਵਿੱਚ ਭੁਗਤਾਨ ਕੀਤਾ ਜਾਵੇ। ਇਸ ਮੌਕੇ ਐਲਾਨ ਕੀਤਾ ਗਿਆ ਕਿ ਚੰਡੀਗੜ੍ਹ ਚਲ ਰਹੀ ਭੁੱਖ ਹੜਤਾਲ ਦੀ ਹਮਾਇਤ ਵਿੱਚ ਮਿਤੀ 28 ਫਰਵਰੀ ਨੂੰ ਮੁਲਾਜਮ ਜੱਥੇਬੰਦੀਆਂ ਦੇ ਪ੍ਰਤੀਨਿਧਾਂ 251 ਜੱਥੇ ਵੱਲੋਂ ਸਮੂੰਹ ਭੁੱਖ ਹੜਤਾਲ ਕੀਤੀ ਜਾਵੇਗੀ। ਇਸ ਦੌਰਾਨ ਸਖਤ ਐਕਸ਼ਨ ਦਾ ਐਲਾਨ ਵੀ ਕੀਤਾ ਜਾਵੇਗਾ।
ਇਸ ਮੌਕੇ ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਮੋਹਨ ਸਿੰਘ ਨੇਗੀ, ਜਗਮੋਹਨ ਸਿੰਘ ਨੋਲੱਖਾ, ਰਾਮ ਪ੍ਰਸਾਦ ਸਹੋਤਾ, ਰਾਮ ਕਿਸ਼ਨ, ਚਮਕੌਰ ਸਿੰਘ ਰਮਸਾ ਨਾਨ ਟੀਚਿੰਗ, ਦਵਿੰਦਰ ਸਿੰਘ, ਪ੍ਰਵੀਨ ਮਿਡ-ਡੇ-ਮਿਲ ਆਗੂ, ਚਰਨਪ੍ਰੀਤ ਸਿੰਘ ਸੁਵਿਧਾ ਸੈਂਟਰ ਆਗੂ, ਸਵਰਤ ਸ਼ਰਮਾ ਰੂਰਲ ਹੈਲਥ, ਭਰਤ ਕੁਮਾਰ, ਹਰਬੰਸ ਸਿੰਘ ਟੋਹੜਾ, ਨਾਰੰਗ ਸਿੰਘ, ਗੁਲਾਬ ਸਿੰਘ, ਕੇਸਰ ਸਿੰਘ, ਰਮੇਸ਼ ਕੁਮਾਰ, ਬਲਬੀਰ ਸਿੰਘ, ਅਮਰਜੀਤ ਜੋਗੀਪੁਰ, ਰਾਮ ਲਾਲ ਰਾਮਾ ਆਦਿ ਸ਼ਾਮਲ ਸਨ।

