ਪਟਿਆਲਾ

‘ਨਵੀਂ ਸਰਕਾਰ ਬਣਨ ‘ਤੇ ਪੰਜਾਬ ਵਿਚੋਂ ਠੇਕੇਦਾਰੀ ਵਿਵਸਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਯਤਨ ਕੀਤੇ ਜਾਣਗੇ’

ਸਾਂਝਾ ਮੁਲਾਜ਼ਮ ਵਿੰਗ, ਪੰਜਾਬ ਦੀ ਪਲੇਠੀ ਇੱਕਤਰਤਾ ਅਤੇ ਵਿਚਾਰ ਚਰਚਾ
ਪਟਿਆਲਾ, 28 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਾਂਝਾ ਮੁਲਾਜ਼ਮ ਵਿੰਗ (ਪੰਜਾਬ) ਵੱਲੋਂ ਪੰਜਾਬ ਦੇ ਸਮੂਹ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਅਤੇ ਮਸਲਿਆਂ ਉÎੱਪਰ ਵਿਚਾਰ ਚਰਚਾ ਪਟਿਆਲਾ ਦੇ ਪ੍ਰਭਾਤ ਪ੍ਰਵਾਨਾ ਹਾਲ ਵਿਚ ਭਰਵੇਂ ਰੂਪ ਵਿਚ ਕੀਤੀ ਗਈ।

ਇਕੱਤਰਤਾ ਦੇ ਪ੍ਰਧਾਨਗੀ ਮੰਡਲ ਵਿਚ ਡਾ. ਭੀਮ ਇੰਦਰ ਸਿੰਘ, ਡਾ. ਵਾਈ.ਪੀ. ਬਜਾਜ, ਹਰਦਿਆਲ ਸਿੰਘ ਥੂਹੀ, ਜਸਵੰਤ ਧਾਲੀਵਾਲ ਅਤੇ ਡੀ.ਐÎੱਸ. ਗਿੱਲ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਰਾਜਿੰਦਰ ਕੁਮਾਰ, ਡਾ. ਅਜੇ ਵਰਮਾ ਦੇ ਨਾਲ ਨਾਲ ਵਿਭਿੰਨ ਵਿਭਾਗਾਂ ਦੇ ਮੁਲਾਜ਼ਮਾਂ ਤੇ ਜਥੇਬੰਦਕ ਆਗੂਆਂ ਨੇ ਭਾਗ ਲਿਆ।
ਇਸ ਮੌਕੇ ਸਾਂਝਾ ਮੁਲਾਜ਼ਮ ਵਿੰਗ (ਪੰਜਾਬ) ਦੇ ਕਨਵੀਨਰ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਵਿਸ਼ਵੀਕਰਨ, ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਨੇ ਜਿੱਥੇ ਕਲਿਆਣਕਾਰੀ ਰਾਜ ਦੇ ਸੰਕਲਪ ਨੂੰ ਖ਼ਤਮ ਕੀਤਾ ਹੈ ਉÎੱਥੇ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਤੇ ਮਸਲਿਆਂ ਨੂੰ ਬੁਰੀ ਤਰ੍ਹਾਂ ਦਰਕਿਨਾਰ ਕੀਤਾ ਹੈ। ਇਸ ਨਾਲ ਪੰਜਾਬ ਦੇ ਜਥੇਬੰਦਕ ਆਧਾਰਾਂ ਨੂੰ ਬਹੁਤ ਧੱਕਾ ਹੀ ਨਹੀਂ ਲੱਗਿਆ ਸਗੋਂ ਜਥੇਬੰਦੀਆਂ ਛੋਟੇ-ਛੋਟੇ ਆਧਾਰਾਂ ‘ਤੇ ਵੰਡੀਆਂ ਗਈਆਂ ਹਨ।
ਉਹਨਾਂ ਕਿਹਾ ਕਿ ਨਵੀਂ ਸਰਕਾਰ ਬਣਨ ‘ਤੇ ਪੰਜਾਬ ਵਿਚੋਂ ਠੇਕੇਦਾਰੀ ਵਿਵਸਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਯਤਨ ਕੀਤਾ ਜਾਵੇਗਾ ਅਤੇ ਮੁਲਾਜ਼ਮਾਂ ਲਈ ਜਾਰੀ ਕੀਤੇ ਗਏ ਮੈਨੀਫੈਸਟੋ ਦੀ ਹਰ ਮਦ ਨੂੰ ਲਾਗੂ ਕਰਵਾਇਆ ਜਾਵੇਗਾ। ਪਹਿਲ ਦੇ ਆਧਾਰ ‘ਤੇ 27000 ਕੱਚੇ ਮੁਲਾਜ਼ਮਾਂ ਦੇ ਪੱਕੇ ਕਰਨ ਦੇ ਚੱਲ ਰਹੇ ਕਾਰਜ ਵਿਚ ਤੇਜ਼ੀ ਲਿਆਂਦੀ ਜਾਵੇਗੀ।
ਸਾਂਝਾ ਮੁਲਾਜ਼ਮ ਵਿੰਗ, ਪੰਜਾਬ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਥੂਹੀ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੀ ਲੋਕ ਲਹਿਰ ਦੇ ਹਾਸ਼ੀਆਗਤ ਹੋਣ ਕਾਰਨ ਪੰਜਾਬ ਦੇ ਮੁਲਾਜ਼ਮ ਦਾ ਸੰਘਰਸ਼ ਪਿਛਾਂਹ ਨੂੰ ਗਿਆ ਹੈ।
ਪੰਜਾਬੀ ਯੂਨਵਰਸਿਟੀ, ਪਟਿਆਲਾ ਦੇ ਪ੍ਰੋਫ਼ੈਸਰ ਡਾ. ਰਾਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਨਖਿੱਧ ਸਾਬਤ ਕਰਕੇ ਸਰਕਾਰੀ ਮੁਲਾਜਮਾਂ ਦਾ ਬਿੰਬ ਤੋੜਨ ਦਾ ਜਤਨ ਕਰਦੀ ਰਹੀ ਹੈ। ਉਹਨਾਂ ਬਰਾਬਰ ਕੰਮ ਤੇ ਬਰਾਬਰ ਤਨਖਾਹ ਦੇ ਸਿਧਾਂਤ ਦੀ ਵਕਾਲਤ ਕੀਤੀ।
ਰਣਜੀਤ ਸਿੰਘ ਮਾਨ ਨੇ ਸਰਕਾਰੀਕਰਨ ਪ੍ਰਕਿਰਿਆ ਨੂੰ ਚਲਾਈ ਰੱਖਣ ‘ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਸਰਕਾਰੀ ਖੇਤਰ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਮਾਨਸਿਕ ਸੁਰੱਖਿਆ ਦਿੱਤੀ ਜਾਵੇ ਤੇ ਠੇਕੇ ‘ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਛੇਤੀ ਤੋਂ ਛੇਤੀ ਪੱਕਾ ਕੀਤਾ ਜਾਵੇ।
ਪੰਜਾਬ ਸਰਕਾਰ ਦੇ ਠੇਕਾ ਮੁਲਾਜ਼ਮ ਵਿੰਗ ਦੇ ਪ੍ਰਧਾਨ ਪਰਵੀਨ ਸ਼ਰਮਾਂ ਨੇ ਉਹਨਾਂ ਦੀ ਜਥੇਬੰਦੀ ਉÎੱਪਰ ਹੋਏ ਤਸ਼ੱਦਦ ਦੀ ਗੱਲ ਕਰਦਿਆਂ ਨਵੀਂ ਬਣ ਰਹੀ ਸਰਕਾਰ ਵਿਚ ਵਿਸ਼ਵਾਸ ਜ਼ਾਹਰ ਕੀਤਾ। ਇਸ ਮੌਕੇ ਦਵਿੰਦਰ ਸਿੰਘ, ਕੰਪਿਊਟਰ ਅਧਿਆਪਨ ਯੂਨੀਅਨ ਦੇ ਪ੍ਰਧਾਨ ਹਨੀ ਗਰਗ, ਸਟੇਟ ਸਿੱਖਿਆ ਅਧਿਆਪਕ ਯੂਨੀਅਨ ਦੇ ਰਾਜਨਦੀਪ ਸਿੰਘ, ਈ.ਟੀ.ਟੀ. ਅਧਿਆਪਕ ਯੂਨੀਅਨ ਦੇ ਜਸਪਾਲ ਚਹਿਲ ਤੇ ਦੀਦਾਰ ਸਿੰਘ ਨੇ ਕਿਹਾ ਕਿ ਮੁਲਾਜਮਾਂ ਨੂੰ ਆਪਣੇ ਹੱਕਾਂ ਦੇ ਨਾਲ-ਨਾਲ ਕੰਮਾਂ ਪ੍ਰਤੀ ਵੀ ਸੁਹਿਰਦ ਰਹਿਣਾ ਚਾਹੀਦਾ ਹੈ ਤਾਂ ਹੀ ਸਰਕਾਰੀਕਰਨ ਬਚ ਸਕਦਾ ਹੈ।
ਗੌਰਮਿੰਟ ਨੈਟ ਪਾਸ ਲੈਕਚਰਾਰ ਯੂਨੀਅਨ ਦੇ ਨੁਮਾਇੰਦੇ ਡਾ. ਰਵਿੰਦਰ ਸ਼ਰਮਾਂ ਨੇ ਸਰਕਾਰ ਦੀ ਉਚੇਰੀ ਸਿੱਖਿਆ ਪ੍ਰਤੀ ਕੀਤੀ ਅਣਦੇਖੀ ਦਾ ਵੇਰਵਾ ਦਿੱਤਾ ਤੇ ਪੱਕੀਆਂ ਭਰਤੀਆਂ ‘ਤੇ ਜ਼ੋਰ ਦਿੱਤਾ। ਡਾ. ਅਜੇ ਵਰਮਾ ਨੇ ਕਮਜ਼ੋਰ ਆਰਥਿਕ ਵਰਗਾਂ ਦੇ ਬੱਚਿਆਂ ਦਾ ਨਿੱਜੀ ਸਕੂਲਾਂ ਵਿਚ ਦਾਖਲੇ ਨੂੰ ਸਰਕਾਰ ਵਲੋਂ ਯਕੀਨੀ ਬਣਾਏ ਜਾਣ ਦੀ ਅਪੀਲ ਕੀਤੀ। ਡਾ. ਰਜਿੰਦਰ ਕੁਮਾਰ, ਜਸਵੰਤ ਧਾਲੀਵਾਲ, ਡਾ. ਵਾਈ. ਪੀ. ਬਜਾਜ, ਗੁਰਪ੍ਰੀਤ ਹੀਰਾ ਤੇ ਡੀ.ਡੀ.ਐਸ ਗਿੱਲ ਨੇ ਇਸ ਮੌਕੇ ਕਿਹਾ ਕਿ ਯੂਨੀਵਰਸਿਟੀਆਂ ਵਿਚ ਨਿਯਕੁਤੀਆਂ ਪਾਰਦਰਸ਼ੀ ਦੀ ਗੱਲ ਦੇ ਨਾਲ ਨਾਲ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਏਕੇ ਦੀ ਗੱਲ ਕੀਤੀ। ਇਸ ਪਲੇਠੀ ਇਕੱਤਰਤਾ ਵਿਚ ਬਹੁਤ ਸਾਰੇ ਪਤਵੰਤਿਆਂ ਨੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸ੍ਰੀ ਗੱਜਣ ਸਿੰਘ, ਮਨਜਿੰਦਰ ਸਿੰਘ, ਪ੍ਰਭਜੋਤ ਸਿੰਘ, ਮੇਜਰ ਸਿੰਘ, ਕੁਲਵਿੰਦਰ ਸਿੰਘ ਕਲੇਰ, ਜਤਿੰਦਰ ਢਿੱਲੋਂ, ਸ੍ਰੀ ਵਾਲੀਆ ਅਤੇ ਵਿਭਿੰਨ ਵਿਭਾਗਾਂ ਦੇ ਮੁਲਾਜਮ ਹਾਜ਼ਰ ਸਨ।

Leave a Reply

Your email address will not be published. Required fields are marked *