ਹਰਿਆਣਾ

ਹਰਿਆਣਾ ਬਜਟ ਸੈਸ਼ਨ : ਪੁਸਤਕ ‘ਦਿਲਬਦਲ ਹਰਿਆਣਾ’ ਰਿਲੀਜ਼

ਚੰਡੀਗੜ੍ਹ 2 ਮਾਰਚ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਬਿਜਲਈ ਮੀਡਿਆ ਦੇ ਮੰਨੇ-ਪ੍ਰਮੰਨੇ ਪੱਤਰਕਾਰ ਦੀਪ ਕਮਲ ਸਹਾਰਣ ਵੱਲੋਂ ਹਰਿਆਣਾ ਗੋਲਡਨ ਜੁਬਲੀ ‘ਤੇ ਲਿਖੀ ਗਈ ਕਿਤਾਬ ‘ਦਿਲਬਦਲ ਹਰਿਆਣਾ’ ਸਿਆਸਤ ਦੀ ਗੋਲਡਨ ਜੁਬਲੀ ਕਿਤਾਬ ਦੀ ਘੁੰਡ ਚੁੱਕਾਈ ਅੱਜ ਇੱਥੇ ਚੱਲ ਰਹੇ ਹਰਿਆਣਾ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿਚ ਕੀਤੀ।

ਮੁੱਖ ਮੰਤਰੀ ਨੇ ਕਿਤਾਬ ਲਿਖਣ ਲਈ ਦੀਪ ਕਮਲ ਸਹਾਰਣ ਨੂੰ ਵਧਾਈ ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਯਕੀਨੀ ਤੌਰ ‘ਤੇ ਇਹ ਕਿਤਾਬ ਦਸਸਾਉਂਦੀ ਹੈ ਕਿ ਕਿਸ ਤਰ੍ਹਾਂ ਨਾਲ ਹਰਿਆਣਾ ਦੇ ਲੋਕਾਂ ਨੇ ਆਪਣੀ ਸੋਚ ਬਦਲ ਕੇ ਹਰਿਆਣਾ ਗਠਨ ਤੋਂ ਬਾਅਦ ਪਹਿਲੀ ਵਾਰ ਪੂਰੀ ਬਹੁਮਤ ਦੇ ਨਾਲ ਨਵੀਂ ਸਰਕਾਰ ਨੂੰ ਚੁਣਿਆ ਹੈ। ਕਿਤਾਬ ਵਿਚ ਇਸ ਗੱਲ ਦਾ ਵੀ ਵਰਣਨ ਕੀਤਾ ਹੈ ਕਿ ਸਾਲ 2014 ਵਿਚ ਹੋਏ ਲੋਕ ਸਭਾ ਤੇ ਵਿਧਾਨ ਸਭਾ ਚੋਣ ਵਿਚ ਕਿਸ ਤਰ੍ਹਾਂ ਲੋਕਾਂ ਨੇ ਆਪਣੇ ਵਿਕਲਪ ਨੂੰ ਚੁਣਿਆ। ਇਹ ਕਿਤਾਬ ਹਰਿਆਣਾ ਦੇ ਲੋਕਾਂ ਲਈ ਨਾ ਭੁਲੱਣ ਵਾਲੀ ਯਾਦਗ਼ਾਰ ਸਿੱਧ ਹੋਵੇਗੀ।
ਵਿੱਤ ਮੰਤਰੀ ਕੈਪਟਨ ਅਭਿਮਨਿਊ ਨੇ ਵੀ ਦੀਪ ਕਮਲ ਸਹਾਰਣ ਤੇ ਉਨ੍ਹਾਂ ਦੀ ਪਤਨੀ ਨੂੰ ਵੱਧਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਕਿਤਾਬ ਦੀ ਛਪਾਈ ਵਿਚ ਯੋਗਦਾਨ ਕਰਨ ਵਾਲੇ ਹੋਰ ਲੋਕਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਇਹ ਕਿਤਾਬ ਇਕ ਇਤਿਹਾਸਕ ਸੰਦਰਭ ਵੱਜੋਂ ਵਰਤੋਂ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਇਕ ਸੋਮਾ ਬਣ ਜਾਵੇਗੀ।
ਇਸ ਮੌਕੇ ‘ਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ, ਸਿਹਤ ਮੰਤਰੀ ਅਨਿਲ ਵਿਜ, ਰਾਜ ਭਾਜਪਾ ਦੇ ਮੀਡਿਆ ਇੰਚਾਰਜ ਰਾਜੀਵ ਜੈਨ, ਮੁੱਖ ਮੰਤਰੀ ਦੇ ਮੀਡਿਆ ਸਲਾਹਕਾਰ ਅਮਿਤ ਆਰਿਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੱਤਰਕਾਰ ਹਾਜ਼ਿਰ ਸਨ।

Leave a Reply

Your email address will not be published. Required fields are marked *