ਹਰਿਆਣਾਦੇਸ਼-ਵਿਦੇਸ਼

ਪੋਡ ਟੈਕਸੀ ਚਲਾਉਣ ਵਾਲਾ ਪਹਿਲਾ ਸੂਬਾ ਬਣਨਾ ਚਹੁੰਦਾ ਹੈ ਹਰਿਆਣਾ – ਮੁੱਖ ਮੰਤਰੀ

ਮੁੱਖ ਮੰਤਰੀ ਨੇ ਰੱਖੀ 30 ਸ਼ਹਿਰਾਂ ਵਿਚ ਰੇਲਵੇ ਓਵਰਬ੍ਰਿਜ ਜਾਂ ਅੰਡਰ ਪਾਸ ਬਣਾਏ ਜਾਣ ਦੀ ਮੰਗ

2872 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 5 ਸੜਕ ਪਰਿਯੋਜਨਾਵਾਂ ਦੇ ਉਦਘਾਟਨ ਮੌਕੇ ‘ਤੇ ਬੋਲ ਰਹੇ ਸਨ ਮੁੱਖ ਮੰਤੀ

ਚੰਡੀਗੜ੍ਹ, 4 ਅਪ੍ਰੈਲ (ਮਧੂਸਾਰ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੇਂਦਰੀ ਸੜਕ, ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾ ਦੇ ਵੱਲੋਂ ਪੂਰੇ ਦੇਸ਼ ਵਿਚ ਰੋਡ ਬਣਾਉਨ ਦੀ ਤੇਜੀ, ਇੰਨ੍ਹਾ ਰੋਡ ‘ਤੇ ਚਲਣ ਵਾਲੇ ਵਾਹਨਾਂ ਦੀ ਗਤੀ ਤੋਂ ਵੀ ਵੱਧ ਹੈ। ਸੂਬੇ ਵਿਚ ਤੇਜੀ ਨਾਲ ਸੜਕਾਂ ਦਾ ਨੈਟਵਰਕ ਮਜਬੂਤ ਹੋ ਰਿਹਾ ਹੈ, ਇਹ ਨੈਟਵਰਕ ਜਿਨ੍ਹਾਂ ਮਜਬੂਤ ਹੋਵੇਗਾ, ਉਨ੍ਹਾ ਹੀ ਰੁਜਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਸੂਬੇ ਉਨੱਤੀ ਦੇ ਵੱਲ ਵਧੇਗਾ। ਮੁੱਖ ਮੰਤਰੀ ਅੱਜ ਸੋਨੀਪਤ ਵਿਚ ਆਯੋਜਿਤ ਜਨਸਭਾ ਵਿਚ 2872 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 5 ਸੜਕ ਪਰਿਯੋਜਨਾਵਾਂ ਦੇ ਉਦਘਾਟਨ ਮੌਕੇ ‘ਤੇ ਬੋਲ ਰਹੇ ਸਨ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਹਮੇਸ਼ਾ ਨਵੀਂ ਤਕਨੀਕ ‘ਤੇ ਕੰਮ ਕਰਦੇ ਹਨ। ਉਨ੍ਹਾ ਦੀ ਸੋਚ ਵਿਗਿਆਨਕ ਹੈ, ਪਿਛਲੇ ਦਿਨਾਂ ਹੀ ਉਨ੍ਹਾਂ ਨੇ ਖੁਦ ਹਾਈਡਰੋਜਨ ਨਾਲ ਚਲਣ ਵਾਲੀ ਕਾਰਜ ਚਲਾਈ। ਪੈਟਰੋਲ -ਡੀਜਲ ਦੀ ਸਮਸਿਆ ਨੂੰ ਖਤਮ ਕਰਨ ਦੇ ਲਈ ਉਹ ਏਥਨਾਲ ਇਸਤੇਮਾਲ ‘ਤੇ ਜੋਰ ਦੇ ਰਹੇ ਹਨ। ਪਹਾੜਾਂ ਦੇ ਲਈ ਰੋਪ-ਵੇ ਚਲਾਈ। ਅੱਜ ਕਲ ਹਵਾ ਵਿਚ ਚਲਣ ਵਾਲੀ ਟੈਕਸੀ (ਪੋਡ ਟੈਕਸੀ) ‘ਤੇ ਕੰਮ ਕਰ ਰਹੇ ਹਨ। ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪੋਡ ਟੈਕਸੀ ਦੀ ਯੋਜਨਾ ਬਣਾਉਨ, ਅਸੀਂ ਕੇਂਦਰ ਸਰਕਾਰ ਦਾ ਪੂਰੀ ਤਰ੍ਹਾ ਨਾਲ ਸਹਿਯੋਗ ਕਰਨ ਦੇ ਲਈ ਤਿਆਰ ਹਨ। ਹਰਿਆਣਾ ਪੋਡ ਟੈਕਸੀ ਸਰਵਿਸ ਚਲਾਉਣ ਵਾਲਾ ਪਹਿਲਾ ਸੂਬਾ ਬਨਣਾ ਚਾਹੁੰਦਾ ਹੈ। ਇਸ ਦੇ ਲਈ ਜੋ ਵੀ ਸਹਿਯੋਗ ਕਰਨਾ ਹੋਵੇਗਾ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਰੱਖੀ 30 ਸ਼ਹਿਰਾਂ ਵਿਚ ਰੇਲਵੇ ਓਵਰਬ੍ਰਿਜ ਜਾਂ ਅੰਡਰ ਪਾਸ ਬਣਾਏ ਜਾਣ ਦੀ ਮੰਗ

ਉਨ੍ਹਾਂ ਨੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਜਦੋਂ ਵੀ ਉਨ੍ਹਾਂ ਨੂੰ ਮਿਲਦੇ ਹਨ ਸੜਕਾਂ ਨਾਲ ਜੁੜੀ ਮੰਗ ਪੁਛਦੇ ਹਨ ਪਰ ਇਸ ਵਾਰ ਮੈਂ 30 ਸ਼ਹਿਰਾਂ ਨਾਲ ਜੁੜੀ ਰੇਲਵੇ ਓਵਰਬ੍ਰਿਜ ਅਤੇ ਅੰਡਰਪਾਸ ਬਣਾਏ ਜਾਣ ਦੀ ਮੰਗ ਕਰਦਾ ਹੈ। ਇੰਨ੍ਹਾ ਸ਼ਹਿਰਾਂ ਵਿਚ ਓਵਰਬ੍ਰਿਜ ਅਤੇ ਅੰਡਰਬ੍ਰਿਜ ਬਣਾਏ ਜਾਣ ਦੀ ਜਰੂਰਤ ਹੈ, ਇਸ ਤੋਂ ਲੋਕਾਂ ਨੂੰ ਜਾਮ ੋਤੋਂ ਮੁਕਤੀ ਮਿਲੇਗੀ।

17 ਨੈਸ਼ਨਲ ਹਾਈਵੇ ਐਲਾਨ ਕੀਤੇ ਜਿਆਦਾਤਰ ਦਾ ਕੰਮ ਹੋਇਆ ਪੂਰਾ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਰਿਆਣਾ ਦੇ ਲਈ 17 ਨੈਸ਼ਨਲ ਹਾਈਵੇ ਦਾ ਐਲਾਨ ਕੀਤਾ ਸੀ, ਜਿਨ੍ਹਾ ਵਿੱਚੋਂ 4 ਜਾਂ 5 ਨੂੰ ਛੱਡ ਦੇਣ ਤਾਂ ਜਿਆਦਾਤਰ ਹਾਈਵੇ ਦਾ ਕੰਮ ਪੂਰਾ ਹੋ ਚੁੱਕਾ ਹੈ। ਮੁੱਖ ਮੰਤਰੀ ਨੇ ਸੋਨੀਪਤ ਜਿਲ੍ਹੇ ਨੂੰ ਲੋਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਲੋਕਾਂ ਨੂੰ ਅਰਪਿਤ ਕੀਤੇ ਜਾ ਰਹੇ ਦੋ ਪਰਿਯੋਜਨਾਵਾਂ ਤਾਂ ਸਿੱਧੇ ਤੌਰ ‘ਤੇ ਉਨ੍ਹਾ ਨਾਲ ਜੁੜੀਆਂ ਹਨ, ਜਿਸ ਵਿਚ ਗੋਹਾਨਾ ਤੋਂ ਯੂਭੀ ਬਾਡਰ ਹਾਈਵੇ ਅਤੇ ਹਾਲਗੜ੍ਹ ਤੋਂ ਪਾਣੀਪਤ ਵਾਲਾ ਰੋਡ ਸ਼ਾਮਿਲ ਹੈ। ਇਸ ਮੌਕੇ ‘ਤੇ ਕੇਂਦਰੀ ਸੜਕ, ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ, ਕੇਂਦਰੀ ਰਾਜ ਮੰਤਰੀ ਵੀਕੇ ਸਿੰਘ, ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਸੋਨੀਪਤ ਦੇ ਸਾਂਸਦ ਰਮੇਸ਼ ਕੌਸ਼ਿਕ, ਸਾਂਸਦ ਅਰਵਿੰਦ ਸ਼ਰਮਾ, ਵਿਧਾਇਕ ਸੋਹਨਲਾਲ ਬੜੌਲੀ ਵਿਧਾਇਕ ਕ੍ਰਿਸ਼ਣ ਮਿੱਢਾ, ਵਿਧਾਇਕ ਨਿਰਮਲ ਚੌਧਰੀ ਮੌਜੂਦ ਰਹੇ।

Leave a Reply

Your email address will not be published. Required fields are marked *