ਮਹਾਰਾਜਾ ਦਲੀਪ ਸਿੰਘ ਦੀ ਜੀਵਨ ‘ਤੇ ਬਣੀ ਫਿਲਮ ‘ਬਲੈਕ ਪ੍ਰਿੰਸ’ 19 ਮਈ ਨੂੰ ਜਾਰੀ ਹੋਏਗੀ
ਚੰਡੀਗੜ੍ਹ 3 ਮਾਰਚ (ਮਧੂਸਾਰ ਬਿਊਰੋ)
ਸਤਿੰਦਰ ਸਰਤਾਜ ਦੀ ਪਹਿਲੀ ਫਿਲਮ ‘ਬਲੈਕ ਪ੍ਰਿੰਸ’ 19 ਮਈ 2017 ਨੂੰ ਸਾਰੀ ਦੁਨੀਆ ਵਿਚ ਜਾਰੀ ਕੀਤੀ ਜਾਏਗੀ। ਇਹ ਫਿਲਮ ਸਿੱਖ ਰਾਜ ਦੇ ਆਖਰੀ ਬਾਦਸ਼ਾਹ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਿਤ ਹੈ।
ਉਸਦੇ ਪਿਤਾ ਮਹਾਰਾਜਾ ਰਣਜੀਤ ਸਿੰਘ ਦੀ ਦੁਖਦ ਮੌਤ ਤੋਂ ਬਾਅਦ ਉਸਦੇ ਪੁੱਤਰ ਨੂੰ ਉਸਦੀ ਮਾਂ ਤੋਂ ਦੂਰ ਅਮੀਰ ਅੰਗ੍ਰੇਜ਼ਾਂ ਵਿਚ ਰਹਿਣ ਲਈ ਲਿਜਾਇਆ ਗਿਆ।
ਸਤਿੰਦਰ ਸਰਤਾਜ ਨੇ ਇਸ ਫਿਲਮ ‘ਚ ਮਹਾਰਾਜਾ ਦਲੀਪ ਸਿੰਘ ਦਾ ਰੋਲ ਨਿਭਾਇਆ ਹੈ। ਸਰਤਾਜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫਿਲਮ ਤੋਂ ਬਹੁਤ ਉਮੀਦਾਂ ਹਨ।
ਸਰਤਾਜ ਨੇ ਕਿਹਾ, “ਫਿਲਮ ਦੇ ਬਹੁਤੇ ਸੰਵਾਦ (ਡਾਇਲਾਗ) ਅੰਗ੍ਰੇਜ਼ੀ ਵਿਚ ਹਨ, ਬਹੁਤ ਥੋੜ੍ਹੇ ਸੰਵਾਦ ਪੰਜਾਬੀ ‘ਚ ਹਨ ਪਰ ਹਾਲੇ ਅਸੀਂ ਫਿਲਮ ਨੂੰ ਪੰਜਾਬੀ ‘ਚ ਡਬ ਕਰਨ ਦੀ ਕੋਈ ਯੋਜਨਾ ਨਹੀਂ ਬਣਾ ਰਹੇ।”
ਇਸ ਫਿਲਮ ‘ਚ ਸ਼ਬਾਨਾ ਆਜ਼ਮੀ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦ ਕੌਰ ਦਾ ਕਿਰਦਾਰ ਨਿਭਾਏਗੀ

