ਪੰਜਾਬਪਟਿਆਲਾ

ਫਲਾਵਰ ਸ਼ੋਅ ਪ੍ਰਦਰਸ਼ਨੀ ਪ੍ਰੋਗਰਾਮ ਵਿਦਿਆਰਥੀਆਂ ਲਈ ਭਵਿੱਖ ਵਿੱਚ ਰੁਜ਼ਗਾਰ ਲਈ ਵਸੀਲੇ ਪ੍ਰਦਾਨ ਕਰਦੇ: ਸੁਮੇਰ ਸਿੰਘ

ਪਟਿਆਲਾ, 4 ਮਾਰਚ (ਕੰਵਰ ਬੇਦੀ)
ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਵਿਖੇ ਦੋ ਦਿਨਾਂ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ। ਖੇਤੀਬਾੜੀ ਵਿਭਾਗ ਵੱਲੋਂ ਲਗਾਈ ਇਸ ਪ੍ਰਦਰਸ਼ਨੀ ਦੇ ਦੂਜੇ ਦਿਨ ਮੁੱਖ ਮਹਿਮਾਨ ਸੁਮੇਰ ਸਿੰਘ ਗੁੱਜ਼ਰ ਡਵਿਜ਼ਨਲ ਕਮਿਸ਼ਨਰ ਪਟਿਆਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।

ਸ਼੍ਰੀ ਸੁਮੇਰ ਨੇ ਕਿਹਾ ਕਿ ਮਹਿੰਦਰਾ ਕਾਲਜ ਵੱਲੋਂ ਲਗਾਈ ਗਈ ਇਸ ਪ੍ਰਦਰਸ਼ਨੀ ਲਈ ਕਾਲਜ ਵਧਾਈ ਦਾ ਪਾਤਰ ਹੈ ਕਿਉਂਕਿ ਲੋਕਾਂ ਲਈ ਇਨ੍ਹਾਂ ਵੱਡਾ ਆਯੋਜਨ ਆਪਣੇ ਮੋਢਿਆਂ ‘ਤੇ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਉਨ੍ਹਾਂ ਨੇ ਦੇਖਿਆ ਕਿ ਲੋਕਾਂ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਫੁੱਲਾਂ ਦੀ ਪ੍ਰਦਰਸ਼ਨੀ ਵਿੱਚ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਆਪਣੀ ਮਿਹਨਤ ਨਾਲ ਵੱਖ-ਵੱਖ ਤਰ੍ਹਾਂ ਦੇ ਗੁਲਦਸਤੇ ਤਿਆਰ ਕੀਤੇ। ਜਿਸ ਨਾਲ ਉਨ੍ਹਾਂ ਵਿੱਚ ਕੁਝ ਨਵਾਂ ਕਰਨ ਦੀ ਜਗਿਆਸਾ ਪੈਦਾ ਹੁੰਦੀ ਹੈ ਤੇ ਇਹ ਕਲਾ ਉਨ੍ਹਾਂ ਭਵਿੱਖ ਵਿੱਚ ਰੁਜ਼ਗਾਰ ਲਈ ਵਸੀਲੇ ਵੀ ਪ੍ਰਦਾਨ ਕਰਦੀ ਹੈ।
ਡਵਿਜ਼ਨਲ ਕਮਿਸ਼ਨਰ ਨੇ ਅੱਗੇ ਕਿਹਾ ਕਿ ਜਿਹੜਾ ਵਿਦਿਆਰਥੀ ਜੇਕਰ 10ਵੀਂ ਫੇਲ੍ਹ ਹੈ ਤੇ ਕਿਸੇ ਕਾਰਨ ਵਸ ਅੱਗੇ ਨਹੀਂ ਪੜ੍ਹ ਸਕਿਆ, ਉਸ ਲਈ ਅਜਿਹੀਆਂ ਕਲਾਵਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਕਿਉਂ ਜੋ ਉਹ ਇਨ੍ਹਾਂ ਜਰੀਏ ਆਪਣਾ ਰੁਜ਼ਗਾਰ ਖੁਦ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਵੀ ਇਹੀ ਮਨਸਾ ਹੈ ਕਿ ਸਵੈ ਰੁਜ਼ਗਾਰ ਪੈਦਾ ਕੀਤਾ ਜਾਵੇ ਤਾਂ ਜੋ ਲੋਕਾਂ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।
ਇਸ ਮੌਕੇ ਉੁਨ੍ਹਾਂ ਖੁਦ ਵੰਨ ਸੁਵੰਨੇ ਫੁੱਲਾਂ ਅਤੇ ਪੌਦਿਆਂ ਨੂੰ ਨਿਹਾਰਿਆ ਤੇ ਸਹਾਰਨਾ ਕੀਤੀ ਕਾਲਜ ਦੀ ਵਿਜ਼ਟਰ ਬੁੱਕ ਵਿੱਚ ਆਪਣੇ ਵਧੀਆ ਵਿਚਾਰ ਦਿੱਤੇ। ਇਸ ਮੌਕੇ ਪ੍ਰਿੰਸੀਪਲ ਡਾ: ਸੁਖਬੀਰ ਸਿੰਘ ਥਿੰਦ ਨੇ ਡਵਿਜ਼ਨਲ ਕਮਿਸ਼ਨਰ ਪਟਿਆਲਾ ਸ਼੍ਰੀ ਸੁਮੇਰ ਦਾ ਨਿੱਘਾ ਸੁਆਗਤ ਕੀਤਾ।
ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਕਲਾ ਉਜਾਗਰ ਕਰਨ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਇਹ ਪ੍ਰੋਗਰਾਮ ਪਟਿਆਲਾ ਨਿਵਾਸੀਆਂ ਤੇ ਲੋਕਾਂ ਲਈ ਹਰ ਸਾਲ ਕਾਲਜ ਵੱਲੋਂ ਆਪਣੇ ਖਰਚੇ ‘ਤੇ ਕਰਵਾਇਆ ਜਾਂਦਾ ਹੈ ਤੇ ਅਗਾਂਹ ਵੀ ਇਸ ਨੂੰ ਜਾਰੀ ਰੱਖਿਆ ਜਾਵੇਗਾ। ਇਸ ਪ੍ਰੋਗਰਾਮ ਦਾ ਪ੍ਰਬੰਧ ਕਰਨ ਵਿੱਚ ਖੇਤੀਬਾੜੀ ਵਿਭਾਗ ਦੀ ਮੁਖੀ ਮੈਡਮ ਅਬਿੰਕਾ ਬੇਰੀ ਨੇ ਕਨਵੀਨਰ ਵਜੋਂ ਅਤੇ ਰੋਮੀ ਗਰਗ ਨੇ ਪ੍ਰਬੰਧਕ ਸਕੱਤਰ ਵਜੋਂ ਭੂਮਿਕਾ ਨਿਭਾਈ।
ਇਸ ਸਮੇਂ ਡਾ: ਹਰਵਿੰਦਰਜੀਤ ਕਲੇਰ, ਡਾ: ਨਿਸ਼ਠਾ ਤ੍ਰਿਪਾਠੀ ਨੇ ਸਟੇਜ ਦੀ ਜੁੰਮੇਵਾਰੀ ਬਾਖੂਬੀ ਨਿਭਾਈ। ਇਸ ਤੋਂ ਇਲਾਵਾ ਵਿਭਾਗ ਦੇ ਸਮੂਹ ਸਟਾਫ਼ ਨੇ ਇਸ ਪ੍ਰੋਗਰਾਮ ਵਿੱਚ ਵੱਧ ਚੜ੍ਹੇ ਕੇ ਆਪਣੀ ਜੁੰਮੇਵਾਰੀ ਨਿਭਾਈ। ਪ੍ਰੋਗਰਾਮ ਦੇ ਅਖੀਰਲੇ ਦਿਨ ਸਾਢੇ 10 ਵਜੇ ਤੋਂ ਆਮ ਲੋਕਾਂ ਅਤੇ ਵਿਦਿਆਰਥੀਆਂ ਲਈ ਖੋਲ੍ਹ ਦਿੱਤਾ ਗਿਆ। ਇਨਾਮਾਂ ਦੀ ਵੰਡ ਸ਼੍ਰੀਮਤੀ ਅਮ੍ਰਿਤ ਗਿੱਲ (ਪੀਸੀਐਸ) ਸੀ.ਏ. ਗਲਾਡਾ ਵੱਲੋਂ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪ੍ਰੋਗਰਾਮ ਦੇ ਦੂਜੇ ਦਿਨ ਵਿੱਚ ਫਲਾਵਰ ਅਰੇਂਮੈਂਟ (ਫੁੱਲਾਂ ਨੂੰ ਲਗਾਉਣਾ) ਅਤੇ ਫੁੱਲਾਂ ਦੇ ਗਹਿਣੇ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ 200 ਦੇ ਕਰੀਬ ਇਨਾਮ ਦਿੱਤੇ ਗਏ। ਜਿਨ੍ਹਾਂ ਵਿੱਚ ਕਲਾਸ ਏ ਵਿੱਚ ਫਲਾਵਰ ਅਰੇਂਮੈਂਟ ਅਤੇ ਫਲਾਵਰ ਜਵੈਲਿਰੀ ਵਿੱਚੋਂ ਪਹਿਲੇ ਸਥਾਨ, ਦੂਜੇ ਅਤੇ ਤੀਜੇ ਸਥਾਨ ‘ਤੇ ਦੋ, ਦੋ ਜੇਤੂ ਅਲਾਨੈ ਗਏ। ਕਲਾਸ ਬੀ ਕੱਟ ਫਲਾਵਰ ਵਿੱਚ ਦੇ ਮੁਕਾਬਲੇ ਵਿੱਚੋਂ ਪਹਿਲੇ ਸਥਾਨ ‘ਤੇ ਨਰਸਰੀ/ਸੰਸਥਾ/ਵਿਅਕਤੀਗਤ ਵਿੱਚੋਂ 28 ਅਤੇ ਦੂਜੇ ਸਥਾਨ ‘ਤੇ 33 ਜਣਿਆਂ ਨੂੰ ਇਨਾਮ ਦਿੱਤੇ ਗਏ। ਕਲਾਸ ਸੀ ਫਲਾਵਰ ਉਗਾਉਣਾ ਵਿੱਚੋਂ ਪਹਿਲੇ ਸਥਾਨ ‘ਤੇ ਨਰਸਰੀ/ਸੰਸਥਾ/ਵਿਅਕਤੀਗਤ ਵਿੱਚੋਂ 30 ਅਤੇ ਦੂਜੇ ਸਥਾਨ ‘ਤੇ 40 ਜਣਿਆਂ ਨੂੰ ਇਨਾਮ ਵੰਡੇ ਗਏ। ਇਸੇ ਤਰ੍ਹਾਂ ਕਲਾਸ ਡੀ ਨਰਸਰੀ/ਸੰਸਥਾ/ਵਿਅਕਤੀਗਤ ਵਿੱਚੋਂ ਪਹਿਲੇ ਸਥਾਨ ‘ਤੇ 12 ਅਤੇ ਦੂਜੇ ਸਥਾਨ ‘ਤੇ 24 ਜਣਿਆਂ ਨੂੰ ਇਨਾਮ ਵੰਡੇ ਗਏ। ਇਸ ਪ੍ਰਦਰਸ਼ਨੀ ਵਿੱਚ ਹਰ ਵਾਰ ਦੀ ਤਰ੍ਹਾਂ ਸ਼ੇਰਗਿੱਲ ਪ੍ਰੋਗਰੈਸਿਵ ਫਾਰਮਰ ਫੂਡ ਫਾਰਮਰ, ਕੇ.ਐਸ. ਸੇਖੋਂ ਜੋ ਦਵਾਈਆਂ ਦੇ ਪੌਦੇ ਉਗਾਉਂਦੇ ਹਨ, ਪੀਏਯੂ ਤੋਂ ਫਾਰਮ ਅਡਵਾਇਜਰੀ ਆਦਿ ਪਹੁੰਚੇ ਹੋਏ ਸਨ।

Leave a Reply

Your email address will not be published. Required fields are marked *