ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਸ੍ਰੀ ਪਵਨ ਗੁਪਤਾ ਦੀ ਸੱਸ ਨੂੰ ਨਮ ਅੱਖਾਂ ਨਾਲ ਦਿੱਤੀ ਸ਼ਰਧਾਂਜਲੀ
ਸ਼ਹਿਰ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਨੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ
ਪਟਿਆਲਾ, 3 ਦਸੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ) ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਮੁੱਖ ਸ੍ਰੀ ਪਵਨ ਕੁਮਾਰ ਗੁਪਤਾ ਦੀ ਸੱਸ ਸ੍ਰੀਮਤੀ ਬਸੰਤੀ ਦੇਵੀ (72 ਸਾਲਾਂ) ਵਾਸੀ ਰੌਣੀ ਦਾ ਬਿਮਾਰੀ ਕਰ ਕੇ ਲੰਘੀ ਸ਼ਾਮ ਦੇਹਾਂਤ ਹੋ ਗਿਆ ਸੀ। ਜਿਨ•ਾਂ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਦੇ ਬਡੂੰਗਰ ਵਿਖੇ ਸਥਿਤ ਸ਼ਮਸ਼ਾਨਘਾਟ ਵਿਖੇ ਉਨ•ਾਂ ਦੇ ਪੁੱਤਰ ਦੀਪ ਕੁਮਾਰ ਅਤੇ ਵਿਜੇ ਕੁਮਾਰ ਵੱਲੋਂ ਅਗਨੀ ਭੇਟ ਕੀਤੀ ਗਈ। ਇਸ ਮੌਕੇ ਪਟਿਆਲਾ ਸ਼ਹਿਰ ਦੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਵੱਲੋਂ ਉੱਥੇ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਵਧੇਰਿਆਂ ਵੱਲੋਂ ਫ਼ੋਨ ਰਾਹੀ ਉਨ•ਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਸ਼੍ਰੀਮਤੀ ਬਸੰਤੀ ਦੇਵੀ ਦੀ ਮ੍ਰਿਤਕ ਦੇਹ ਤੋਂ ਫ਼ੁਲ ਚੁੱਕਣ ਦੀ ਰਸਮ 5 ਦਸੰਬਰ 2018 ਦਿਨ ਬੁੱਧਵਾਰ ਨੂੰ ਸਵੇਰੇ ਚੁੱਕੇ ਜਾਣਗੇ। ਉਹ ਆਪਣੇ ਪਿੱਛੇ ਦੋ ਪੁੱਤਰ, ਚਾਰ ਪੁੱਤਰੀਆਂ ਸ੍ਰੀਮਤੀ ਸਰੋਜ ਰਾਣੀ, ਸ੍ਰੀਮਤੀ ਲਤਾ ਦੇਵੀ, ਸ੍ਰੀਮਤੀ ਪਰਮਜੀਤ, ਸ੍ਰੀਮਤੀ ਸੁਮਨ ਗੁਪਤਾ, ਪੋਤੇ ਮਨੋਜ ਕੁਮਾਰ, ਸਾਹਿਲ, ਅਰੁਣ ਅਤੇ ਹੋਰਨਾ ਮੈਂਬਰਾ ਨੂੰ ਵਿਛੋੜਾ ਦੇ ਗਏ ਹਨ। ਇਸ ਮੌਕੇ ਸੈਰ ਸਪਾਟਾ ਵਿਭਾਗ ਦੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਯੂਥ ਅਕਾਲੀ ਆਗੂ ਸਾਹਿਲ ਗੋਇਲ, ਕਾਂਗਰਸ ਦੇ ਸਾਬਕਾ ਡਿਪਟੀ ਮੇਅਰ ਬੋਪਾਰਾਏ ਅਤੇ ਸੀਨੀਅਰ ਨੇਤਾ ਪਵਨਜੀਤ ਸ਼ਰਮਾ, ਸ੍ਰੀ ਰਾਮ ਹਨੂਮਾਨ ਸੇਵਾ ਦਲ ਤੋਂ ਜਗਦੀਸ਼ ਰਾਏਕਾ, ਰਾਜ ਕੁਮਾਰ ਬਿੱਟੂ, ਸ਼੍ਰੀ ਚੰਦ ਸ਼ਰਮਾ, ਪ੍ਰਸਿੱਧ ਭਜਨ ਗਾਇਕਾ ਵੀਨਾ ਬਾਂਸਲ ਸਹਿਤ ਵੱਖ ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂ ਵੀ ਉੱਥੇ ਹਾਜ਼ਰ ਰਹੇ।
ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸ਼ਰਮਾ (ਲੁਧਿਆਣਾ), ਮੀਤ ਪ੍ਰਧਾਨ ਸੰਜੀਵ ਦੇਣ (ਲੁਧਿਆਣਾ), ਸੁਸ਼ੀਲ ਕੁਮਾਰ ਸੰਗਠਨ ਮੰਤਰੀ, ਭਾਰਗਵ, ਯੁਵਾ ਵਿੰਗ ਦੇ ਸੂਬਾ ਪ੍ਰਧਾਨ ਹਨੀ ਮਹਾਜਨ, ਵਪਾਰ ਸੈਨਾ ਤੋਂ ਸੂਬਾ ਪ੍ਰਧਾਨ ਚੰਦਰਕਾਂਤ ਚੱਡਾ, ਮਜ਼ਦੂਰ ਸੈਨਾ ਦੇ ਭਾਰਦਵਾਜ ਅਤੇ ਚੰਦਰ ਦੇਵ, ਲੁਧਿਆਣਾ ਦੇ ਜਿਲਾ ਚੇਅਰਮੈਨ ਚੰਦਰ ਕਾਲੜਾ, ਜਿਲਾ ਪ੍ਰਧਾਨ ਬਾਬੀ ਮਿੱਤਲ, ਚੰਡੀਗੜ• ਤੋਂ ਪ੍ਰਧਾਨ ਅਜੇ ਕੁਮਾਰ, ਪਟਿਆਲਾ ਤੋਂ ਰਵਿੰਦਰ ਸਿੰਗਲਾ, ਸੰਜੀਵ ਕੁਮਾਰ ਬਬਲਾ, ਰਾਜੇਸ਼ ਕੌਸ਼ਿਕ, ਸ਼ਮਾਕਾਂਤ ਪਾਂਡੇ, ਨਿੱਜੀ ਸਚਿਵ ਸੁਧੀਰ ਕੌਸ਼ਿਕ, ਸ਼ੰਕਰ ਭਾਰਦਵਾਜ, ਅਮਰਜੀਤ ਬੰਟੀ, ਰਾਜਿੰਦਰ ਯਾਦਵ, ਪ੍ਰਦੀਪ ਵਰਮਾ, ਹਿੰਦੁਸਤਾਨ ਮਹਲਾ ਸੈਨਾ ਦੀ ਸੂਬਾ ਜਨਰ ਸਕੱਤਰ ਰਾਜਬੀਰ ਕੌਰ ਵਰਮਾ, ਪਵਨ ਸਡਾਨਾ, ਜ਼ਿਲ•ਾ ਉਪ ਪ੍ਰਧਾਨ ਨਾਭਾ ਰਿੰਕੂ, ਰਾਜਿੰਦਰ ਪਵਾਰ, ਵਿਸ਼ਾਲ ਕੰਬੋਜ, ਕੇ.ਕੇ. ਗਾਬਾ, ਬਾਬੀ ਕੰਪਾਨੀ, ਖੰਨਾ ਤੋਂ ਲਲਿਤ ਕੁਮਾਰ, ਮਹਿਲਾ ਸੈਨਾ ਦੀ ਮੀਤ ਪ੍ਰਧਾਨ ਅਨੀਤਾ ਸ਼ਰਮਾ, ਸਨਾਤਨ ਧਰਮ ਪ੍ਰਚਾਰ ਸੈਨਾ ਦੇ ਜ਼ਿਲ•ਾ ਪ੍ਰਧਾਨ ਪੰਡਿਤ ਬਦਰੀ ਪ੍ਰਸਾਦ, ਹਿੰਦੁਸਤਾਨ ਵਿਦਿਆਰਥੀ ਸੈਨਾ ਦੇ ਸ਼ਹਿਰੀ ਪ੍ਰਧਾਨ ਵਰੁਨ ਕੌਸ਼ਿਕ, ਸਮਾਣਾ ਤੋਂ ਵਿਸ਼ਾਲ ਜਿੰਦਲ ਸਮੇਤ ਸ਼ਿਵ ਸੈਨਾ ਹਿੰਦੁਸਤਾਨ ਦੇ ਵੱਖ ਵੱਖ ਵਿੰਗਾ ਤੋਂ ਵੱਡੀ ਗਿਣਤੀ ਚ ਸ਼ਿਵ ਸੈਨਿਕ ਹਾਜ਼ਰ ਰਹੇ।

