ਪੰਜਾਬ

ਚੋਣ ਕਮਿਸ਼ਨ ਨੇ ਐਗਜ਼ਿਟ ਪੋਲ ‘ਤੇ ਪਾਬੰਦੀ ਦੀ ਸਮਾਂ ਸੀਮਾ ਵਧਾਈ

ਚੰਡੀਗੜ੍ਹ, 6 ਮਾਰਚ (ਮਧੂਸਾਰ ਬਿਊਰੋ)
ਚੋਣ ਕਮਿਸ਼ਨ ਭਾਰਤ ਵਲੋਂ ਦੇਸ਼ ਦੇ ਪੰਜ ਰਾਜਾਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 4 ਫਰਵਰੀ ਤੋਂ 8 ਮਾਰਚ, 2017 ਤੱਕ ਐਗਜ਼ਿਟ ਪੋਲ ‘ਤੇ ਲਗਾਈ ਗਈ ਪਾਬੰਦੀ ਨੂੰ ਵਧਾਕੇ 9 ਮਾਰਚ, 2017 ਸ਼ਾਮ 5.30 ਕਰ ਦਿੱਤੀ ਗਈ ਹੈ। ਇਹ ਪਾਬੰਦੀ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ‘ਤੇ ਵੀ ਲਾਗੂ ਰਹੇਗੀ।

ਚੋਣ ਕਮਿਸ਼ਨ ਦੇ ਬੁਲਾਰੇ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਪ੍ਰਤੀਨਿਧ ਕਾਨੂੰਨ 1951 ਦੀ ਧਾਰਾ 126 ਏ ਅਨੁਸਾਰ 4 ਫਰਵਰੀ 2017 ਨੂੰ ਸਵੇਰੇ 7 ਵਜੇ ਤੋਂ ਲੈ ਕੇ 8 ਮਾਰਚ 2017 ਸ਼ਾਮ ਸਾਢੇ ਪੰਜ ਵਜੇ ਤੱਕ ਕੋਈ ਵੀ ਐਗਜ਼ਿਟ ਪੋਲ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕੋਈ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਅਤੇ ਹੋਰ ਕਿਸੇ ਵੀ ਸੰਚਾਰ ਸਾਧਨ ਉਪਰ ਐਗਜ਼ਿਟ ਪੋਲ ਦਿਖਾਉਣ ਸਬੰਧੀ ਲਗਾਈ ਗਈ ਸੀ ਪਰੰਤੂ ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਨੰਬਰ 279 ਅਲਾਪੁਰ (ਰਾਖਵਾਂ) ਤੋਂ ਚੋਣ ਲੜ ਰਹੇ ਸ੍ਰੀ ਚਾਂਦ ਸਹਿਕਰ ਅਤੇ ਉਤਰਾਖੰਡ ਦੇ ਕਰਨ ਪ੍ਰਯਾਗ ਵਿਧਾਨ ਸਭਾ ਹਲਕਾ ਨੰ 06 ਤੋਂ ਚੋਣ ਲੜ ਰਹੇ ਕੁਲਦੀਪ ਸਿੰਘ ਕਨਵਸੀ ਦੀ ਮੌਤ ਕਾਰਨ ਇਨ੍ਹਾਂ ਹਲਕਿਆਂ ਵਿਚ 9 ਮਾਰਚ, 2017 ਨੂੰ ਵੋਟਾਂ ਪੈਣਗੀਆਂ ਜਿਸਦੇ ਮੱਦੇਨਜ਼ਰ ਐਗਜਿਟ ਪੋਲ ਦੇ ਪ੍ਰਸਾਰਨ ਉੱਤੇ 9 ਮਾਰਚ, 2017 ਸ਼ਾਮ 5.30 ਵਜੇ ਤੱਕ ਪਾਬੰਦੀ ਲਗਾਈ ਗਈ ਹੈ।

Leave a Reply

Your email address will not be published. Required fields are marked *