ਪੰਜਾਬਪਟਿਆਲਾ

ਸਲਾਰੀਆ ਵਿਹਾਰ ਵਿਖੇ ਬੱਚੇ ਦੀ ਭੇਦਭਰੀ ਹਾਲਤਾਂ ‘ਚ ਮੌਤ

ਪਟਿਆਲਾ, 9 ਮਾਰਚ (ਕੰਵਰ ਬੇਦੀ) : ਸਲਾਰੀਆਂ ਵਿਹਾਰ ਅਰਬਨ ਅਸਟੇਟ ਫੇਜ-1 ਵਿਖੇ ਭੇਦਭਰੀ ਹਾਲਤਾਂ ‘ਚ ਬੱਚੇ (14 ਸਾਲਾ)ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ।

ਇਸ ਸਬੰਧੀ ਐਡੀ. ਐਸਐਚਓ ਮਨਜੀਤ ਸਿੰਘ ਨੇ ਦੱÎਸਿਆ ਕਿ ਮ੍ਰਿਤਕ ਅਰਸ਼ਦੀਪ ਸਿੰਘ (14 ਸਾਲ) ਦੇ ਪਿਤਾ ਹਰਬੰਸ ਸਿੰਘ ਵਸਨੀਕ ਸਲਾਰੀਆ ਵਿਹਾਰ ਮਕਾਨ ਨੰ: 4 ‘ਚ ਰਹਿਣ ਵਾਲੇ ਨੇ ਬੀਤੀ ਦੇਰ ਰਾਤ ਡੇਢ ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦਾ ਬੱਚਾ ਭੇਦਭਰੇ ਹਾਲਤਾਂ ‘ਚ ਗੁੰਮ ਹੋ ਗਿਆ। ਉਨ੍ਹਾਂ ਪੁਲਿਸ ਨੂੰ ਇਹ ਵੀ ਦੱÎਸਿਆ ਕਿ ਜਦੋਂ ਅਰਸ਼ਦੀਪ ਦੀ ਮਾਤਾ ਨੇ ਉਸ ਨੂੰ ਵੀਡੀਓ ਗੇਮ ਖੇਡਦੇ ਨੂੰ ਦੇਖਿਆ ਤਾਂ ਉਸ ਨੇ ਝਿੜਕਦਿਆਂ ਕਿਹਾ ਕਿ ਅਰਸ਼ਦੀਪ ਤੇਰੇ ਪੇਪਰ ਹਨ ਤੂੰ ਪੜ੍ਹਾਈ ਕਰ ਲੈ, ਪ੍ਰੰਤੂ ਬਾਅਦ ‘ਚ ਬੱਚੇ ਨੇ ਗੁੱਸੇ ‘ਚ ਘਰ ਦੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਚੁੱਕੀ ਸੀ, ਪ੍ਰੰਤੂ ਫਿਰ ਵੀ ਅਰਸ਼ਦੀਪ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਬੱਚੇ ਦੇ ਮਾਪਿਆਂ ਨੇ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਰਾਜਿੰਦਰਾ ਹਸਪਤਾਲ ਦੀ ਮੌਰਚਰੀ ‘ਚ ਲਿਆਂਦਾ। ਪੁਲਿਸ ਨੇ ਸੂਚਨਾ ਮਿਲਦਿਆਂ ਹੀ ਫੌਰੀ ਮੌਰਚਰੀ ‘ਚ ਪਹੁੰਚ ਕੀਤੀ, ਜਿਥੇ ਡਾ. ਰਵਦੀਪ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਬੱਚੇ ਦੀ ਮੌਤ ਦੇ ਕਾਰਨਾਂ ਬਾਰੇ ਦੱਸਿਆ ਜਾ ਸਕਦਾ ਹੈ। ਪੁਲਿਸ ਨੇ ਕਿਹਾ ਕਿ ਬੱਚੇ ਦੇ ਮਾਪਿਆਂ ਵੱਲੋਂ ਸ਼ਿਕਾਇਤ ਦਰਜ ਕਰਾਉਣ ‘ਤੇ ਹੀ ਅਗਲੇਰੀ ਕਾਰਵਾਈ ਨੂੰ ਤੋਰਿਆ ਜਾ ਸਕਦਾ ਹੈ। ਪੁਲਿਸ ਨੇ ਧਾਰਾ 174-ਸੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

Leave a Reply

Your email address will not be published. Required fields are marked *