ਓਮ ਪੁਰੀ ਫਿਲਮ ਫੈਸਟੀਵਲ ‘ਚ ਸਾਰਾ ਸਿੰਘ ਦੀ ਫਿਲਮ ”ਏ ਮਿਲੀਅਨ ਰੀਵਰ” ਦਿਖਾਈ
ਪਟਿਆਲਾ, 9 ਮਾਰਚ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਥਿਏਟਰ ਅਤੇ ਟੈਲੀਵੀਜਨ ਵਿਭਾਗ ਵੱਲੋਂ ਪ੍ਰਸਿੱਧ ਫਿਲਮ ਸਟਾਰ ਓਮ ਪੁਰੀ ਨੂੰ ਸਮਰਪਿਤ ਤਿੰਨ ਰੋਜਾ ਫਿਲਮ ਫੈਸਟੀਵਲ ਕਲਾ ਭਵਨ ਵਿਖੇ ਸ਼ੁਰੂ ਕੀਤਾ ਗਿਆ। ਸਾਰਾ ਸਿੰਘ ਦੀ ਫਿਲਮ ”ਏ ਮਿਲੀਅਨ ਰੀਵਰ” ਇਸ ਮੇਲੇ ਵਿੱਚ ਦਿਖਾਈ ਗਈ।
ਇਸ ਫਿਲਮ ਵਿੱਚ ਟੁੱਟਦੇ ਰਿਸ਼ਤੇ ਦੁੱਖ ਸੱਚ ਅਤੇ ਕਲਪਨਾਵਾਂ ਦਾ ਮੇਲ ਹੈ।ਇੱਕ ਖਾਸ ਵਿਸ਼ੇ ਨੂੰ ਲੈ ਕੇ ਬਣੀ ਇਸ ਫਿਲਮ ਵਿੱਚ ਆਪਸੀ ਟੁੱਟਦੇ ਰਿਸ਼ਤੇ ਅਤੇ ਗੁੰਮ ਹੁੰਦੀ ਪਹਿਚਾਣ ਨੂੰ ਸੰਵਾਦਾਂ ਰਾਹੀ ਦਿਖਾਇਆ ਗਿਆ ਹੈ।
ਸਾਰਾ ਇੱਕ ਅਵਾਰਡੀ ਕਲਾਕਾਰ ਹੈ ਜ਼ੋ ਕਿ ਪਟਿਆਲਾ ਦੇ ਸ਼ਾਹੀ ਪਰਿਵਾਰ ਵਿੱਚ ਪੈਦਾ ਹੋਈ ਹੈ ਅਤੇ ਨਿਊ ਯਾਰਕ ਵਿੱਚ ਹੀ ਰਹਿ ਰਹੀ ਹੈ।ਛੋਟੀ ਉਮਰ ਤੋਂ ਹੀ ਭਾਰਤ ਬਾਰੇ ਦਰਸਾਉਣ ਦੀ ਉਸਦੀ ਤਾਂਘ ਨੇ ਉਸ ਨੂੰ ਮਨੋਵਿਗਿਆਨਕ ਤੌਰ ਤੇ ਦੇਸ਼ ਨਾਲ ਜ਼ੋੜ ਦਿੱਤਾ ਅਤੇ ਉਸ ਪ੍ਰਤੀ ਖਿੱਚ ਪੈਦਾ ਕਰ ਦਿੱਤੀ। ”ਸਕਾਈ ਬੀਲੋ” ਉਸਦੀ ਪਹਿਲੀ ਡਾਕੂਮੈਂਟਰੀ ਸੀ, ਜਿਸ ਵਿੱਚ ਉਸਨੇ ਬਟਵਾਰੇ ਦੇ ਦਰਦ ਅਤੇ ਤਕਲੀਫ ਦਿਖਾਈ।ਮੁੱਖ ਕਿਰਦਾਰਾਂ ਦੀ ਭੂਮਿਕਾ ਦੋ ਮੁੱਖ ਕਲਾਕਾਰਾਂ ਲਿਲੇਟ ਦੂਬੇ ਅਤੇ ਓਮ ਪੂਰੀ ਨੇ ਨਿਭਾਈ। ”ਏ ਮਿਲੀਅਨ ਰੀਵਰ” ਦਾ ਵਰਲਡ ਪ੍ਰੀਮੀਅਰ ਵਿਕਟੋਰੀਆ ਅਤੇ ਐਲਬਰਟ ਮਿਊਜੀਅਮ ਲੰਡਨ ਵਿਖੇ ਹੋਇਆ ਸੀ।
ਵੀਸੀ ਡਾ. ਜ਼ਸਪਾਲ ਸਿੰਘ ਵੱਲੋਂ ਕੀਤੇ ਇਸ ਫੈਸਟੀਵਲ ਉੱਦਮ ਦਾ ਉਦਘਾਟਨ ਡਾ. ਗੁਰਨਾਮ ਸਿੰਘ ਡੀਨ ਅਕਾਦਮਿਕ ਨੇ ਕੀਤਾ। ਇਸ ਮੌਕੇ ਤੇ ਡੀਨ ਭਾਸ਼ਾਵਾਂ ਡਾ. ਅੰਮ੍ਰਿਤਪਾਲ ਕੌਰ, ਪ੍ਰਸਿੱਧ ਥਿਏਟਰ ਕਲਾਕਾਰ ਡਾ. ਸੁਨੀਤਾ ਧੀਰ ਅਤੇ ਡਾ. ਗੁਰਚਰਨ ਸਿੰਘ ਵੀ ਮੌਜੂਦ ਰਹੇ। ਥਿਏਟਰ ਅਤੇ ਟੈਲੀਵਿਜਨ ਵਿਭਾਗ ਦੀ ਮੁਖੀ ਡਾ. ਜ਼ਸਪਾਲ ਕੌਰ ਦਿਓਲ ਨੇ ਕਿਹਾ ਕਿ ਵਿਭਾਗ ਇਸ ਫੈਸਟੀਵਲ ਨੂੰ ਹਰ ਸਾਲ ਅਯੋਜਿਤ ਕਰੇਗਾ।

