ਭਾਈ ਗੁਰਦਾਸ ਨਰਸਿੰਗ ਕਾਲਜ਼ ਪਟਿਆਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ
ਸਿੱਖ ਬੁੱਧੀਜੀਵੀ ਕੌਂਸਲ ਪ੍ਰਧਾਨ ਪ੍ਰੋਫੈ. ਬਲਦੇਵ ਸਿੰਘ ਬੱਲੂਆਣਾ ਸਮੇਤ ਪ੍ਰਸਿੱਧ ਨਾਮਵਰ ਸਾਹਿਤਕਾਰ ਹੋਏ ਸ਼ਾਮਲ
ਪਟਿਆਲਾ 9 ਮਾਰਚ (ਮਧੂਸਾਰ ਬਿਊਰੋ)
ਸਿੱਖ ਬੁੱਧੀਜੀਵੀ ਕੌਂਸਲ ਪ੍ਰਧਾਨ ਪ੍ਰੋਫੈ. ਬਲਦੇਵ ਸਿੰਘ ਬੱਲੂਆਣਾ ਨੇ ਅੱਜ ਇਥੇ ਇਕ ਬਿਆਨ ਜ਼ਾਰੀ ਕਰਦਿਆਂ ਕਿਹਾ ਕਿ ਭਾਈ ਗੁਰਦਾਸ ਨਰਸਿੰਗ ਕਾਲ਼ਜ ਪਟਿਆਲਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਸਾਹਿਤਕ ਤੇ ਸਭਿਆਚਾਰਕ ਪ੍ਰੋਗਰਾਮ ਕਰਵਾ ਕੇ ਮਨਾਇਆ ਗਿਆ।
ਇਸ ਮਹਿਲਾ ਦਿਵਸ ਦੇ ਸਮਾਗਮ ਦੇ ਮੁੱਖ ਮਹਿਮਾਨ ਡਾ. ਕਮਲੇਸ਼ ਉਪਲ ਸਾਬਕਾ ਪ੍ਰੋਫੈਸਰ, ਡਾਇਰੈਕਟਰ ਨਟਾਸ ਸ਼੍ਰੀ ਪ੍ਰਾਣ ਸਭਰਵਾਲ ਅਤੇ ਸ਼੍ਰੀ ਦੇਵੀ ਦਿਆਲ ਗੋਇਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਨਾਰੀ ਦਿਵਸ ਨੂੰ ਸਮਰਪਿਤ ਪ੍ਰਾਣ ਸਭਰਵਾਲ ਨਟਾਸ ਦੇ ਡਾਇਰੈਕਟਰ ਦੀ ਅਗਵਾਈ ਵਿੱਚ ਤਿੰਨ ਨਾਟਕ ਵੀ ਪੇਸ਼ ਕੀਤੇ ਗਏ, ਜਿਵੇਂ ਸੁੱਕੀ ਕੁੱਖ, ਸੁਹਾਗ ਅਤੇ ਬੇਬੇ ਰਾਮ ਭਜਨੀ (ਲੇਖਕ ਅਜਮੇਰ ਔਲਖ) ਪੇਸ਼ ਕੀਤੇ ਗਏ। ਇਨ੍ਹਾਂ ਨਾਟਕਾਂ ਵਿੱਚ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਜਿਵੇਂ ਭਰੂਣ ਹੱਤਿਆ, ਨਸ਼ੇ, ਦਹੇਜ਼ ਅਤੇ ਔਰਤ ਤੇ ਘਰੇਲੂ ਹਿੰਸਾ ਆਦਿ ਕੁਰੀਤੀਆਂ ਉਜਾਗਰ ਕਰਕੇ ਸਮਾਜ ਨੂੰ ਸਾਰੀਆਂ ਉਪਰੋਕਤ ਬੀਮਾਰੀਆਂ ਤੇ ਲਾਹਨਤਾਂ ਤੋਂ ਬਚਣ ਦੀ ਅੱਜ ਦੇ ਸਮਾਜ ਨੂੰ ਪ੍ਰੇਰਣਾ ਦਿੱਤੀ ਗਈ।
ਅੰਤ ਵਿੱਚ ਭਾਈ ਗੁਰਦਾਸ ਨਰਸਿੰਗ ਕਾਲਜ਼ ਦੇ ਚੇਅਰਮੈਨ ਪ੍ਰੋਫੈ. ਬਲਦੇਵ ਸਿੰਘ ਬੱਲੂਆਣਾ ਨੇ ਕਾਲਜ਼ ਵੱਲੋਂ ਸ਼੍ਰੀ ਪ੍ਰਾਣ ਸੱਭਰਵਾਲ, ਡਾ. ਕਮਲੇਸ਼ ਉਪਲ ਸਾਬਕਾ ਹੈੱਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਸ਼੍ਰੀ ਦੇਵੀ ਦਿਆਲ ਗੋਇਲ ਸੀਨੀਅਰ ਮੀਤ ਪ੍ਰਧਾਨ ਸਨਾਤਨ ਧਰਮ ਕੁਮਾਰ ਸਭਾ ਨੂੰ ਸਿਰੋਪਾਓ ਤੇ ਸਨਮਾਨ ਚਿੰਨ ਭੇਂਟ ਕੀਤੇ। ਪ੍ਰੋਫੈ. ਬੱਲੂਆਣਾ ਨੇ ਕਾਲਜ਼ ਵੱਲੋਂ ਨਟਾਸ ਦੇ ਡਾਇਰੈਕਟਰ ਸ਼੍ਰੀ ਪ੍ਰਾਣ ਸੱਭਰਵਾਲ ਦੀ ਨਾਟਕ ਮੰਡਲੀ ਨੂੰ 5100 ਰੁਪਏ ਵੀ ਭੇਂਟ ਕੀਤੇ ਗਏ।
ਮਹਿਲਾ ਦਿਵਸ ਵਿੱਚ ਕਾਲਜ਼ ਦੀਆਂ ਜੀ.ਐਨ.ਐਮ. ਕੋਰਸ ਤੇ ਏ.ਐਨ.ਐਮ. ਕੋਰਸ ਦੀਆਂ ਸਾਰੀਆਂ ਵਿਦਿਆਰਥਣਾਂ, ਕਾਲਜ਼ ਪ੍ਰਿੰਸੀਪਲ ਹਰਵਿੰਦਰ ਕੌਰ, ਵਾਈਸ ਪ੍ਰਿੰਸੀਪਲ ਸਿੰਮੀ, ਅਗਮਪ੍ਰੀਤ ਕੌਰ ਸਹਾਇਕ ਪ੍ਰੋਫੈਸਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਕੁਲਦੀਪ ਕੌਰ, ਪ੍ਰੋ. ਰੁਪਿੰਦਰ ਕੌਰ, ਪ੍ਰੋ. ਦਲਜੀਤ ਕੌਰ, ਪ੍ਰੋ. ਸੋਨੀਆ, ਸ਼੍ਰੀ ਡੀ.ਐਸ. ਨੰਦਾ, ਗੁਰ੍ਰਪੀਤ ਸਿੰਘ ਅਤੇ ਸਵਰਨ ਕੌਰ ਆਦਿ ਹਾਜ਼ਰ ਸਨ।

