ਨੌਜਵਾਨਾਂ ਦੇ ਹੁਨਰਾਂ ਨੂੰ ਉਜਾਗਰ ਕਰਨਾ ਵਿੱਦਿਆ ਦਾ ਮੁੱਖ ਮੰਤਵ : ਡਾ. ਰਜਨੀਸ਼ ਅਰੋੜਾ
ਅੰਮ੍ਰਿਤਸਰ, 15 ਮਾਰਚ (ਮਧੂਸਾਰ ਬਿਊਰੋ)
ਇਤਿਹਾਸਕ ਖਾਲਸਾ ਕਾਲਜ ਵਿਖੇ ਕਾਮਰਸ ਐਂਡ ਬਿਜਨੈਸ ਵਿਭਾਗ ਵੱਲੋਂ ‘ਕਾਮ ਫੈਸਟ-2017’ ਸੈਮੀਨਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਉਚੇਚੇ ਤੌਰ ‘ਤੇ ਪੁੱਜੇ ਡਾ. ਰਜ਼ਨੀਸ਼ ਅਰੋੜਾ ਡਾਇਰੈਕਟਰ ਏ. ਸੀ. ਈ. ਟੀ. ਅਤੇ ਸਾਬਕਾ ਉੱਪ ਕੁਲਪਤੀ ਪੀ. ਟੀ. ਯੂ. ਨੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨਾਲ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਮੁੱਖ ਮਹਿਮਾਨ ਸ੍ਰੀ ਐੱਸ. ਜੇ. ਸਿੰਘ ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ ਅਤੇ ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਸ਼ਰਨਜੀਤ ਕੌਰ ਅਤੇ ਡਾਂਸ ਅਤੇ ਮਿਊਜ਼ਿਕ ਸੋਸਾਇਟੀ ਵਿਰਸਾ ਵਿਹਾਰ ਤੋਂ ਕਾਰਜਕਾਰੀ ਮੈਂਬਰ ਰੀਤੂ ਸ਼ਰਮਾ ਵੀ ਮੌਜ਼ੂਦ ਸਨ।
ਪ੍ਰੋਗਰਾਮ ਮੌਕੇ ਆਪਣੇ ਭਾਸ਼ਣ ‘ਚ ਡਾ. ਰਜ਼ਨੀਸ਼ ਅਰੋੜਾ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ ਅਤੇ ਉਨ੍ਹਾਂ ਅੰਦਰਲੇ ਹੁਨਰਾਂ ਨੂੰ ਉਜਾਗਰ ਕਰਨਾ ਹੀ ਵਿੱਦਿਆ ਦਾ ਮੁੱਖ ਮੰਤਵ ਹੈ। ਉਨ੍ਹਾਂ ਨੇ ਨੌਜਵਾਨ ਵਰਗ ਨੂੰ ਲਾਮਬੱਧ ਕਰਕੇ ਦੇਸ਼ ਦੀ ਉੱਨਤੀ ਅਤੇ ਤਰੱਕੀ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ. ਅਬਦੁਲ ਕਲਾਮ ਦੇ ਸੁਪਨਿਆਂ ਦਾ ਸੰਸਾਰ ਸਿਰਜਨ ਲਈ ਕਿਹਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਚਹੁਪੱਖੀ ਸਖਸ਼ੀਅਤ ਨੂੰ ਨੁਹਾਰਨ ਲਈ ਅਧਿਆਪਕਾਂ ਨੂੰ ਪਹਿਲਕਦਮੀ ਕਰਨੀ ਚਾਹੀਦੀ ਹੈ।
ਇਸ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਕਾਮਰਸ ਮੁੱਖੀ ਅਤੇ ਡੀਨ ਡਾ. ਜੇ.ਐੱਸ. ਅਰੋੜਾ ਅਤੇ ਕੋਆਰਡੀਨੇਟਰ ਪ੍ਰੋ: ਰਛਪਾਲ ਸਿੰਘ ਦਾ ਇਸ ਪ੍ਰੋਗਰਾਮ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦਾ ਮਕਸਦ ਵਿਦਿਆਰਥੀਆਂ ਵਿਚਲੀ ਕਾਬਲੀਅਤ ਨੂੰ ਜਗ-ਜਾਹਿਰ ਕਰਨ ਲਈ ਪਲੇਟਫ਼ਾਰਮ ਮੁਹੱਈਆ ਕਰਨਾ ਹੈ। ਉਨ੍ਹਾਂ ਕਾਲਜ ‘ਚ ਆਯੋਜਿਤ ਇਸ ਪ੍ਰੋਗਰਾਮ ਨੂੰ ਮਿਲੇ ਭਰਵੇਂ ਹੁੰਗਾਰੇ ਬਾਰੇ ਦੱਸਦਿਆ ਕਿਹਾ ਕਿ ਸੈਮੀਨਾਰ ‘ਚ ਪੰਜਾਬ ਦੇ ਵੱਖ-ਵੱਖ ਕਾਲਜਾਂ ਤੋਂ 125 ਤੋਂ ਵਧੇਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਨ੍ਹਾਂ ਨੇ ਫ਼ੋਟੋਗ੍ਰਾਫ਼ੀ, ਪੀ. ਪੀ. ਟੀ., ਪੇਟਿੰਗ ਅਤੇ ਬਾਗਬਾਨੀ, ਸਲੋਗਨ ਲਿਖਣਾ, ਕਾਵਿ ਸਿੰਪੋਜ਼ੀਅਮ, ਰੰਗੋਲੀ, ਲੋਕ ਗੀਤ, ਗਰੁੱਪ ਨਾਚ ਅਤੇ ਸੱਭਿਆਚਾਰਕ ਫ਼ੈਸ਼ਨ ਸ਼ੋਅ ਆਦਿ ਮੁਕਾਬਲਿਆਂ ‘ਚ ਹਿੱਸਾ ਲਿਆ। ਇਸ ਮੌਕੇ ਸ: ਐੱਸ. ਜੇ. ਸਿੰਘ ਨੇ ਪ੍ਰਿੰ: ਡਾ. ਮਹਿਲ ਸਿੰਘ ਨਾਲ ਮਿਲ ਕੇ ਮੁਕਾਬਲਿਆਂ ‘ਚ ਜੇਤੂ ਆਉਣ ‘ਤੇ ਖ਼ਾਲਸਾ ਕਾਲਜ ਚਵਿੰਡਾ ਦੇਵੀ ਨੂੰ ਓਵਰ ਆਲ ਟਰਾਫ਼ੀ ਅਤੇ ਹੋਰਨਾਂ ਜੇਤੂ ਆਏ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕਰਕੇ ਸਨਮਾਨਿਤ ਕੀਤਾ।
ਪ੍ਰੋਗਰਾਮ ਨੂੰ ਸਫ਼ਲ ਬਣਾਉਣ ‘ਚ ਡਾ. ਅਜੈ ਸਹਿਗਲ, ਪ੍ਰੋ: ਆਂਚਲ ਅਰੋੜਾ, ਪ੍ਰੋ: ਰੀਮਾ ਅਰੋੜਾ ਨੇ ਵੀ ਆਪਣੀ ਭੂਮਿਕਾ ਬਾਖੂਬੀ ਨਿਭਾਈ। ਪ੍ਰੋਗਰਾਮ ਮੌਕੇ ਵੱਖ-ਵੱਖ ਟੀਮ ਜਿਨ੍ਹਾਂ ‘ਚ ਰੀਚਾ ਅਨੇਜਾ, ਸ਼ਰੂਤੀ ਅਰੋੜਾ, ਸ੍ਰੀ ਕੁਨਾਲ, ਡਾ. ਪ੍ਰਮਿੰਦਰ ਸਿੰਘ ਗਰੋਵਰ, ਅਰਸ਼ਦੀਪ ਕੌਰ, ਦੀਪ ਮਨਦੀਪ, ਸੁਪਨਰਦਰਦੀਪ ਕੌਰ, ਡਾ. ਮਨਦੀਪ ਸੋਖੀ, ਰਿੰਪਲ ਭੰਡਾਰੀ, ਸੋਨੀਆ, ਲਤਿਕਾ ਅਰੋੜਾ, ਅਤੁਲ ਮੇਹਰਾ, ਸ੍ਰੀ ਦੇਵ ਦਰਦ, ਮੀਨਾਕਸ਼ੀ ਮੇਹਰਾ, ਸ: ਸੁਮਨ ਠਾਕੁਰ, ਸੰਦੀਪ ਸਿੰਘ, ਨਵਤੇਜ ਸਿੰਘ, ਮਾਲਾ ਸ਼ਰਮਾ, ਹਰਮਿੰਦਰ ਸਿੰਘ ਗੰਭੀਰ ਆਦਿ ਨੇ ਜੱਜ ਭੂਮਿਕਾ ਨਿਭਾਉਂਦਿਆਂ ਵਿਦਿਆਰਥੀਆਂ ਦੀ ਪਰਖ ਮੁਤਾਬਕ ਚੋਣ ਕੀਤੀ।
ਇਸ ਮੌਕੇ ਡਾ. ਏ. ਕੇ. ਕਾਹਲੋਂ, ਡਾ. ਅਵਤਾਰ ਸਿੰਘ, ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਨਿਧੀ ਸਭਰਵਾਲ, ਪ੍ਰੋ: ਮੀਨੂੰ ਚੋਪੜਾ, ਡਾ. ਜਯੋਤੀ ਵੋਹਰਾ, ਪ੍ਰੋ: ਰਜਨੀ ਗੁਪਤਾ, ਪ੍ਰੋ: ਸੁਖਦੀਪ ਕੌਰ, ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਸਾਖਸ਼ੀ ਸ਼ਰਮਾ, ਪ੍ਰੋ: ਸੀਖਾ ਚੌਧਰੀ, ਪ੍ਰੋ: ਮਨੀਸ਼ਾ ਬਹਿਲ, ਡਾ. ਸ਼ਿਵਾਨੀ ਨਿਸਚਲ, ਪ੍ਰੋ: ਹਰਤੇਜਪ੍ਰੀਤ ਸਿੰਘ, ਡਾ. ਮੇਘਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ ਮੌਜ਼ੂਦ ਸਨ।

