ਸਾਹਿਤ ਤੇ ਸਭਿਆਚਾਰ ਕਿਸੇ ਵੀ ਸਮਾਜ ਦਾ ਆਇਨਾ ਹੁੰਦਾ – ਮੁੱਖ ਮੰਤਰੀ
ਚੰਡੀਗੜ੍ਹ, 17 ਮਾਰਚ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਹਿਤ ਤੇ ਸਭਿਆਚਾਰ ਕਿਸੇ ਵੀ ਸਮਾਜ ਦਾ ਆਇਨਾ ਹੁੰਦਾ ਹੈ। ਵੇਦ ਤੇ ਉਪਨਿਸ਼ਦਾਂ ਦੀ ਹਰਿਆਣਾ ਦੀ ਧਰਤੀ ਦੀ ਸਾਰੀਆਂ ਸਾਹਿਤ ਅਕਾਦਮੀਆਂ ਨੁੰ ਡਿਜੀਟਲਾਇਜ ਕੀਤਾ ਜਾਵੇਗਾ ਤਾਂ ਜੋ ਕੋਈ ਵੀ ਵਿਅਕਤੀ ਵੈਬਸਾਈਟ ਰਾਹੀਂ ਇੰਨ੍ਹਾਂ ਦੀ ਜਾਣਕਾਰੀ ਲੈ ਸਕਣ।
ਮੁੱਖ ਮੰਤਰੀ ਨੇ ਹਰਿਆਣਾ ਸਾਹਿਤ ਅਕਾਦਮੀਆਂ ਵੱਲੋਂ ਹਰ ਸਾਲ ਸਾਹਿਤਕਾਰਾਂ ਅਤੇ ਲੇਖਕਾਂ ਨੂੰ ਦਿੱਤੀ ਜਾਣ ਵਾਲੀ ਪ੍ਰੋਤਸਾਹਨ ਰਕਮ 5 ਲੱਖ ਰੁਪਏ ਤੋਂ 7 ਲੱਖ ਤੇ 2.50 ਲੱਖ ਤੋਂ ਵੱਧਾ ਕੇ 5 ਲੱਖ ਕਰਨ ਦਾ ਐਲਾਨ ਵੀ ਕੀਤਾ। ਹਰਿਆਣਾ ਗ੍ਰੰਥ ਅਕਾਦਮੀ ਵੱਲੋਂ ਲੇਖਕਾਂ ਨੂੰ ਹਰ ਸਾਲ ਇਕ-ਇਕ ਲੱਖ ਰੁਪਏ ਦੇ 10 ਹੋਸਲਾ ਅਫਜਾਓ ਪੁਰਸਕਾਰ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ, ਜੋ ਪੰਡਿਤ ਦੀਨ ਦਆਲ ਉਪਾਧਾਏ, ਸਵਾਮੀ ਵਿਵੇਕਾਨੰਦ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸਵਰਗੀ ਮੰਗਲ ਸੈਨ ਦੇ ਨਾਂਅ ‘ਤੇ ਹੋਣਗੇ।
ਮੁੱਖ ਮੰਤਰੀ, ਜੋ ਹਰਿਆਣਾ ਸਾਹਿਤ ਅਕਦਾਮੀਆਂ ਦੇ ਚੇਅਰਮੈਨ ਵੀ ਹਨ, ਅੱਜ ਪੰਚਕੂਲਾ ਦੇ ਸੈਕਟਰ 5 ਸਥਿਤੀ ਇੰਦਰਧਨੂਸ਼ ਆਡਿਓਟੋਰਿਅਮ ਵਿਚ ਹਰਿਆਣਾ ਗੋਲਡਨ ਜੁਬਲੀ ਸਾਲ ਪ੍ਰੋਗਾ੍ਰਮਾਂ ਦੀ ਲੜੀ ਵਿਚ ਹਰਿਆਣਾ ਸੂਚਨਾ, ਲੋਕ ਸੰਪਰਕ ਤੇ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਤਿੰਨ ਦਿਨਾਂ ਹਰਿਆਣਾ ਸਾਹਿਤ ਸੰਗਮ ਪ੍ਰੋਗ੍ਰਾਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਹਾਜ਼ਿਰ ਲੋਕਾਂ ਨੂੰ ਸੰਬੋਧਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਗਠਨ ਦੇ ਗੋਲਡਨ ਜੁਬਲੀ ਸਾਲ ਦੇ ਪ੍ਰੋਗ੍ਰਾਮਾਂ ਨੂੰ ਉਨ੍ਹਾਂ ਨੇ ਸੂਬੇ ਦੀ 2.50 ਕਰੋੜ ਜਨਤਾ ਨੂੰ ਸਪਰਪਿਤ ਕੀਤਾ ਹੈ ਅਤੇ ਉਹ ਚਾਹੁੰਦੇ ਹਨ ਕਿ ਹਰ ਕੋਈ ਇਸ ਵਿਚ ਆਪਣੀ ਹਿੱਸੇਦਾਰੀ ਦੇਵੇ, ਚਾਹੇ ਉਹ ਪਿੰਡ ਦਾ ਹੋਵੇ, ਸ਼ਹਿਰ ਦਾ ਹੋਵੇ ਜਾਂ ਹੋਰ ਕਿਸੇ ਸ਼ਹਿਰ ਦਾ। ਭਾਵੇਂ ਕਿ ਉਹ ਇਕ ਦਰਸ਼ਕ ਵੱਜੋਂ ਗੋਲਡਨ ਜੁਬਲੀ ਪ੍ਰੋਗਾ੍ਰਮ ਨਾਲ ਜੋੜੇ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਸਾਹਿਤਕ ਤੌਰ ‘ਤੇ ਭੂਤਕਾਲ ਵਧੀਆ ਰਿਹਾ ਹੈ। ਭਵਿੱਖ ਨੂੰ ਵੀ ਉਹ ਵਧੀਆ ਬਣਾਉਣਾ ਚਾਹੁੰਦੇ ਹਨ। ਸੰਸਕ੍ਰਿਤ, ਉਰਦੂ ਤੇ ਪੰਜਾਬੀ ਭਾਸ਼ਾਵਾਂ ਦੀ ਸ਼ੁਰੂਆਤ ਹਰਿਆਣਾ ਤੋਂ ਹੁੰਦੀ ਹੈ। ਫਾਰਸੀ ਤੇ ਅਰਬੀ ਤੋਂ ਬੋਲਚਾਲ ਦੀ ਭਾਸ਼ਾ ਉਰਦੂ ਨਿਕਲੀ। ਹਰਿਆਣਾ ਵਿਚ ਸਰਸਵਤੀ ਨਦੀ ਦੇ ਕਿਨਾਰਿਆਂ ‘ਤੇ ਮਹਾਰਿਸ਼ੀ ਵਾਲਮਿਕੀ ਨੇ ਰਮਾਇਣ ਦੀ ਰਚਨਾ ਰਚੀ। ਰਿੰਗਵੇਦ ਦੀ ਰਚਨ ਵੀ ਇੱਥੇ ਹੋਈ ਹੈ। ਹਰਿਆਣਾ ਦੀਆਂ ਵੱਖ-ਵੱਖ ਬੋਲੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਹੀਰਵਾਟੀ, ਬਾਗੜੀ, ਮੇਵਾਤੀ, ਬਾਂਗਰ, ਕੌਰਵੀ ਤੇ ਬ੍ਰਜ ਭਾਸ਼ਾ ਇੱਥੇ ਬੋਲੀ ਜਾਂਦੀ ਹੈ ਅਤੇ ਹਰਿਆਣਾ ਦੀ ਭਾਸ਼ਾ ਨੂੰ ਵਿੱਟੀ ਭਾਸ਼ਾ ਕਿਹਾ ਜਾਂਦਾ ਹੈ, ਭਾਵੇਂ ਹੀ ਉਹ ਹਾਂਸ ਹੋਵੇ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਰਿਆਣਾ ਪੁਲਿਸ ਵੱਲੋਂ ਗਾਰਡ ਆਫ ਆਨਰ ਦਿੱਤਾ ਗਿਆ। ਮੁੱਖ ਮੰਤਰੀ ਨੇ ਸਾਹਿਤ ਸੰਗਮ ਦੇ ਥੀਮ ਮਸਕਟ ‘ਲਾਡੋ’ ਦੀ ਘੁੰਡ ਚੁੱਕਾਈ ਵੀ ਕੀਤੀ। ਉਨ੍ਹਾਂ ਨੇ ਪੁਸਤਕ ਮੇਲੇ ਵਿਚ ਲਗਾਈ ਗਈ ਪ੍ਰਦਰਸ਼ਨੀ ਨੂੰ ਵੀ ਵੇਖਿਆ। ਮੁੱਖ ਮੰਤਰੀ ਨੇ ਹਰਿਆਣਾ ਸਾਹਿਤ ਅਕਾਦਮੀ ਦੇ ਸਹਿਯੋਗ ਨਾਂਲ ਡਾ. ਮਾਕੰਡੋਰਯ ਆਹੂਜਾ ਵੱਲੋਂ ਲਿਖੀ ਦੋ ਕਿਤਾਬਾਂ ਦੀ ਘੁੰਡ ਚੁੱਕਾਈ ਕੀਤੀ। ਮੁੱਖ ਮੰਤਰੀ ਨੇ ਸਾਲ 2014, 2015 ਤੇ 2016 ਦੇ ਸਾਹਿਤਕਾਰਾਂ ਤੇ ਲੇਖਕਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ‘ਤੇ ਹਰਿਆਣਾ ਸਾਹਿਤ ਅਕਾਦਮੀ ਦੀ ਯਾਤਰਾ ਸ਼ਾਨਦਾਰ ਸਭਿਆਚਾਰਕ ਪੇਸ਼ਕਾਰੀ ਦਿੱਤੀ ਗਈ। ਸਮਾਰੋਹ ਵਿਚ ਕਾਲਕਾ ਦੀ ਵਿਧਾਇਕ ਲਤਿਕਾ ਸ਼ਰਮਾ, ਮੇਅਰ ਉਪੇਂਦਰ ਕੌਰ ਆਹਲੂਵਾਲਿਆ, ਖੇਡ ਤੇ ਯੁਵਾ ਮਾਮਲੇ ਪ੍ਰੋਗ੍ਰਾਮ ਦੇ ਵਧੀਕ ਮੁੱਖ ਸਕੱਤਰ ਡਾ. ਕੇ.ਕੇ.ਖੰਡੇਲਵਾਲ, ਹਰਿਆਣਾ ਸਾਹਿਤ ਅਕਾਦਮੀ ਦੇ ਡਿਪਟੀ ਚੇਅਰਮੈਨ ਰਾਧੇ ਸ਼ਾਮ ਸ਼ਰਮਾ, ਗ੍ਰੰਥ ਅਕਾਦਮੀ ਦੇ ਡਿਪਟੀ ਚੇਅਰਮੈਨ ਪ੍ਰੋ. ਵੀਰੇਂਦਰ ਚੌਹਾਨ ਤੋਂ ਇਲਾਵਾ ਜਿਲਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਿਰ ਸਨ।

