ਪੰਜਾਬ ਸਰਕਾਰ ਵੱਲੋਂ 19 ਆਈ.ਏ.ਐਸ ਅਤੇ 1 ਪੀ.ਸੀ.ਐਸ ਅਫਸਰ ਦੇ ਤਬਾਦਲੇ
ਚੰਡੀਗੜ੍ਹ, 17 ਮਾਰਚ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਅੱਜ 19 ਆਈ.ਏ.ਐਸ ਅਤੇ 1 ਪੀ.ਸੀ.ਐਸ ਅਫਸਰ ਦੇ ਤਬਾਦਲਿਆਂ ਸਬੰਧੀ ਹੁਕਮ ਜਾਰੀ ਕੀਤੇ ਹਨ।
ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਰਮਲਜੀਤ ਸਿੰਘ ਕਲਸੀ ਆਈ.ਏ.ਐਸ ਨੂੰ ਵਧੀਕ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ, ਦੇ ਨਾਲ ਖੇਤੀ ਬਾੜੀ, ਸ਼ਿਕਾਇਤ ਨਿਵਾਰਣ, ਪ੍ਰਸ਼ਾਸਕੀ ਸੁਧਾਰ ਨਿਯੁਕਤ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪ੍ਰਿੰਸੀਪਾਲ ਰੈਜ਼ੀਡੈਂਟ ਕਮਿਸ਼ਨਰ (ਇੰਨਵੈਸਟਮੈਂਟ ਪ੍ਰਮੋਸ਼ਨ ਐਂਡ ਇੰਡੀਸਟਰੀਅਲ ਲਾਈਜ਼ਨ) ਪੰਜਾਬ ਭਵਨ ਨਵੀਂ ਦਿੱਲੀ ਨਿਯੁਕਤ ਕੀਤਾ ਹੈ।
ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਕੇ.ਜੇ.ਐਸ ਚੀਮਾ ਆਈ.ਏ.ਐਸ ਨੂੰ ਸਕੱਤਰ ਸੁਤੰਤਰਤਾ ਸੰਗਰਾਮੀ, ਸ੍ਰੀ ਕਰੁਣਾ ਰਾਜੂ ਆਈ.ਏ.ਐਸ ਨੂੰ ਸਕੱਤਰ ਵਿੱਤ-ਕਮ-ਸਕੱਤਰ ਇੰਸਟੀਟਿਊਸ਼ਨਲ ਫਾਇਨਾਂਸ ਐਂਡ ਬੈਕਿੰਗ, ਸ੍ਰੀ ਰਾਹੁਲ ਤਿਵਾੜੀ ਆਈ.ਏ.ਐਸ ਸਕੱਤਰ ਮਾਲ ਤੇ ਪੁਨਰ ਨਿਵਾਸ, ਸ੍ਰੀ ਵਰੁਣ ਰੂਜ਼ਮ ਆਈ.ਏ.ਐਸ ਨੂੰ ਚੀਫ ਐਡਮਨਿਸਟਰੇਟਰ ਗੁਮਾਡਾ, ਐਸ.ਏ.ਐਸ ਨਗਰ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਟਰ ਦਾ ਵਾਧੂ ਚਾਰਜ, ਸ੍ਰੀ ਬਸੰਤ ਗਰਗ ਆਈ.ਏ.ਐਸ ਮਿਸ਼ਨ ਡਾਇਰੈਕਟਰ ਫੂਡ ਪ੍ਰੋਸੈਸਇੰਗ ਅਤੇ ਐਕਸ-ਆਫੀਸੋ ਵਿਸ਼ੇਸ ਸਕੱਤਰ ਫੂਡ ਪ੍ਰੋਸੈਸਇੰਗ ਅਤੇ ਡਾਇਰੈਕਟਰ ਫੂਡ ਪ੍ਰੋਸੈਸਇੰਗ ਦਾ ਵਾਧੂ ਚਾਰਜ, ਸ੍ਰੀ ਮਨਵੇਸ਼ ਸਿੰਘ ਸਿੱਧੂ ਆਈ.ਏ.ਐਸ ਨੂੰ ਵਿਸ਼ੇਸ ਸਕੱਤਰ ਸਕੂਲ ਸਿੱਖਿਆ, ਸ੍ਰੀ ਗਗਨਦੀਪ ਸਿੰਘ ਬਰਾੜ ਆਈ.ਏ.ਐਸ ਨੂੰ ਵਿਸ਼ੇਸ ਸਕੱਤਰ ਸਹਿਕਾਰਤਾ ਅਤੇ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਆਈ.ਏ.ਐਸ ਦੀਆਂ ਸੇਵਾਵਾਂ ਗਲਾਡਾ ਲੁਧਿਆਣਾ ਦੇ ਮੁੱਖ ਪ੍ਰਸ਼ਾਸਕ ਲਾਉਣ ਲਈ ਹਾਊਸਇੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਸਪੁੱਰਦ ਕੀਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਅਰੁਣੇਸ਼ ਸੇਖੜੀ ਆਈ.ਏ.ਐਸ ਨੂੰ ਵਿਸੇਸ਼ ਸਕੱਤਰ ਪ੍ਰਸੋਨਲ ਅਤੇ ਵਿਜੀਲੈਂਸ ਅਤੇ ਐਮ.ਡੀ ਪੰਜਾਬ ਐਗਰੋ ਇੰਡੀਸਟਰੀ ਕਾਰਪੋਰੇਸ਼ਨ ਦਾ ਵਾਧੂ ਚਾਰਜ, ਸ੍ਰੀ ਅਭਿਨਵ ਆਈ.ਏ.ਐਸ ਨੂੰ ਡਾਇਰੈਕਟਰ ਖਜਾਨਾ ਅਤੇ ਲੇਖਾ ਤੋਂ ਇਲਾਵਾ ਵਿਸੇਸ਼ ਸਕੱਤਰ ਵਿੱਤ ਦਾ ਵਾਧੂ ਚਾਰਜ, ਸ੍ਰੀ ਰਵੀ ਭਗਤ ਆਈ.ਏ.ਐਸ ਦੀਆਂ ਸੇਵਾਵਾਂ ਪੁੱਡਾ ਦਾ ਮੁੱਖ ਪ੍ਰਸਾਸ਼ਕ ਲਗਾਉਣ ਲਈ ਸੇਵਾਵਾਂ ਹਾਊਸਇੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਸਪੁੱਰਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹਾਊਸਇੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਵਿਸੇਸ਼ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸ੍ਰੀ ਦਲਬੀਰ ਸਿੰਘ ਮਾਂਗਟ ਆਈ.ਏ.ਐਸ ਨੂੰ ਵਿਸੇਸ਼ ਸਕੱਤਰ ਪਾਵਰ ਅਤੇ ਨਵੀਂ ਅਤੇ ਨਵਿਆਉਣਯੋਗ ਉਰਜਾ ਤੋਂ ਇਲਾਵਾ ਡਾਇਰੈਕਟਰ ਪਲੈਨਿੰਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ੍ਰੀ ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ ਦੀਆਂ ਸੇਵਾਵਾਂ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਲਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਹਵਾਲੇ ਕੀਤੀਆਂ ਗਈਆਂ ਹਨ। ਸ੍ਰੀ ਅਸ਼ਵਨੀ ਕੁਮਾਰ ਆਈ.ਏ.ਐਸ ਨੂੰ ਵਿਸੇਸ਼ ਸਕੱਤਰ ਸਮਾਜਕ ਸੁਰੱਖਿਆ ਅਤੇ ਔਰਤਾਂ ਤੇ ਬੱਚਿਆਂ ਦਾ ਵਿਕਾਸ, ਸ੍ਰੀ ਮਾਲਵਿੰਦਰ ਸਿੰਘ ਜੱਗੀ ਆਈ.ਏ.ਐਸ ਨੂੰ ਡਾਇਰੈਕਟਰ ਵੈਲਫੇਅਰ ਆਫ਼ ਐਸ.ਸੀ ਐਂਡ ਬੀ.ਸੀ ਅਤੇ ਪੰਜਾਬ ਰਾਜ ਪੱਛੜੀਆਂ ਸ੍ਰੇਣੀਆਂ ਕਮਿਸ਼ਨ ਦੇ ਮੈਂਬਰ ਸਕੱਤਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ੍ਰੀ ਜਸਕਿਰਨ ਸਿੰਘ ਆਈ.ਏ.ਐਸ ਦੀਆਂ ਸੇਵਾਵਾਂ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਲੁਧਿਆਣਾ ਲਾਉਣ ਲਈ ਸਥਾਨਕ ਸਰਕਾਰਾਂ ਵਿਭਾਗ ਦੇ ਹਵਾਲੇ ਕੀਤੀਆਂ ਗਈਆਂ ਹਨ, ਸ੍ਰੀਮਤੀ ਅਨੰਦਿੱਤਾ ਮਿੱਤਰਾ ਆਈ.ਏ.ਐਸ ਨੂੰ ਸੰਯੁਕਤ ਵਿਕਾਸ ਕਮਿਸ਼ਨਰ ਇੰਟੈਗਰੇਟਿਡ ਰੂਰਲ ਡਿਵੈਲਪਮੈਂਟ ਅਤੇ ਕਮਿਸ਼ਨਰ ਨਰੇਗਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸ੍ਰੀ ਕਰਨੇਸ਼ ਸ਼ਰਮਾ ਆਈ.ਏ.ਐਸ ਨੂੰ ਵਧੀਕ ਸਕੱਤਰ ਕੋਆਰਡੀਨੇਸ਼ਨ ਅਤੇ ਪ੍ਰਟੋਕੋਲ ਅਤੇ ਡਾਇਰੈਕਟਰ ਪ੍ਰਹੁਣਾਚਾਰੀ ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਪੀ.ਸੀ.ਐਸ ਸ੍ਰੀ ਮੋਨੀਸ਼ ਕੁਮਾਰ ਨੂੰ ਵਧੀਕ ਸਕੱਤਰ ਜੰਗਲਾਤ ਅਤੇ ਜੰਗਲੀ ਜੀਵ ਲਾਇਆ ਗਿਆ ਹੈ।

