ਪੰਜਾਬਪਟਿਆਲਾ

ਵਾਈਸ ਚਾਂਸਲਰ ਖਿਲਾਫ਼ ਵਿਜੀਲੈਂਸ ਜਾਂਚ ਨੂੰ ਲੈ ਕੇ ਯੂਨੀਵਰਸਿਟੀ ਗੇਟ ਨੂੰ ਤਾਲਾ ਜੜਿਆ, ਲਾਇਬ੍ਰੇਰੀ ਤੱਕ ਕੀਤਾ ਰੋਸ ਮਾਰਚ

ਕੈਪਟਨ ਸਰਕਾਰ ਵਾਈਸ ਚਾਂਸਲਰ ਦੀ ਵਿਜੀਲੈਂਸ ਜਾਂਚ ਕਰਵਾਏ : ਸੰਧੂ
ਪਟਿਆਲਾ 20 ਮਾਰਚ (ਕੰਵਰ ਬੇਦੀ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਖਿਲਾਫ਼ ਵਿਜੀਲੈਂਸ ਜਾਂਚ ਦੀ ਮੰਗ ਨੂੰ ਲੈ ਕੇ ਸੈਕੂਲਰ ਯੂਥ ਫੈਡਰੇਂਸਨ ਆਫ਼ ਇੰਡੀਆਂ (ਸੈਫੀ) ਪਾਰਟੀ ਵਲੋਂ ਯੂਨੀਵਰਸਿਟੀ ਦਾ ਮੇਨ ਗੇਟ ਬੰਦ ਕਰਕੇ ਰੋਸ ਪ੍ਰਦਸ਼ਨ ਕੀਤਾ ਗਿਆ।

ਸੈਕੜੇ ਵਿਦਿਆਰਥੀਆਂ ਅਤੇ ਮੁਲਾਜਮਾ ਨੇ ਯੂਨੀਵਰਸਿਟੀ ਮੇਨ ਗੇਟ ਨੂੰ ਤਾਲਾ ਲਾ ਕੇ 2 ਘੰਟੇ ਦੇ ਕਰੀਬ ਗੇਟ ਬੰਦ ਰੱਖਿਆ ਅਤੇ ਜਥੇਬੰਦੀ ਨੇ ਲਾਈਬ੍ਰੇਰੀ ਤੱਕ ਰੋਸ ਮਾਰਚ ਕੱਢਿਆ ।
ਇਸ ਮੋਕੇ ਪੰਜਾਬੀ ਯੂਨੀਵਰਸਿਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਤੇ ਯੂਨੀਵਰਸਿਟੀ ਇੰਨਚਾਰਜ ਪਰਮਜੀਤ ਸਿੰਘ ਨੇ ਕਿਹਾ ਕਿ ਪਿਛਲੇ 9 ਸਾਲਾਂ ਦੇ ਕਾਰਜਕਾਲ ‘ਚ ਯੂਨੀਵਰਸਿਟੀ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਤੇ ਉਨ੍ਹਾਂ ਦੀ ਸਾਰੀ ਟੀਮ ਨੇ ਯੂਨੀਵਰਸਿਟੀ ‘ਚ ਵਿੱਤੀ ਅਤੇ ਪ੍ਰਸ਼ਾਸਨਿਕ ਘਪਲੇ ਕੀਤੇ ਹਨ ਅਤੇ ਰਲ ਮਿਲ ਕੇ ਯੂਨੀਵਰਸਿਟੀ ਨੂੰ ਕੰਗਾਲ ਕੀਤਾ ਹੈ। ਹੁਣ ਪ੍ਰਸ਼ਾਸਨ ਵਿਦਿਆਰਥੀਆਂ ਦੇ ਫੀਸ ਵਾਧੇ ਕਰਨ ਦੀ ਸੋਚ ਰਹੀ ਹੈ।
ਡਾ. ਜਸਪਾਲ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਨੂੰ ਕਦੇ ਵੀ ਆਪਣਾ ਨਹੀ ਸਮਝਿਆ ਉਨ੍ਹਾਂ ਨੇ ਹਮੇਸਾਂ ਆਪਣੇ ਹਿੱਤਾ ਦੀ ਪੂਰਤੀ ਲਈ ਯੂਨੀਵਰਸਿਟੀ ਦੀ ਬਲੀ ਦਿੱਤੀ ਹੈ। ਇਸ ਮੋਕੇ ਪਾਰਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸੰਧੂ ਨੇ ਕਿਹਾ ਕਿ ਵਾਈਸ ਚਾਂਸਲਰ ਨੇ ਆਪਣੇ ਹਿੱਤ ਲਈ ਬਾਦਲ ਸਰਕਾਰ ਨੂੰ ਮੈਰੀਟੋਰੀਅਸ ਸਕੂਲ ਲਈ 6 ਏਕੜ ਯੂਨੀਵਰਸਿਟੀ ਦੀ ਜ਼ਮੀਨ ਦਿੱਤੀ ਅਤੇ ਆਪਣੀ ਐਕਟੈਨਸ਼ਨ ‘ਚ ਵਾਧਾ ਕੀਤਾ। ਇਸ ਤੋਂ ਇਲਾਵਾ ਨੋਕਰੀਆਂ ਵਿੱਚ ਘਪਲੇ ਇਥੋ ਤੱਕ ਕੀ ਪੈਸੇ ਲੈਕੇ ਨੌਕਰੀਆਂ ਦੇਣੀਆਂ ਕੰਨਸਟਰਕਸਨ ਵਿੱਚ ਹਿੱਸਾ ਰੱਖਣਾ ਆਦਿ ਘਪਲੇ ਹੋਏ ਹਨ।ਉਹਨ੍ਹਾਂ ਕਿਹਾ ਕਿ ਡਾ ਜਸਪਾਲ ਸਿੰਘ ਨੇ ਯੂਨੀਵਰਸਿਟੀ ਨੂੰ ਕਦੇ ਆਪਣਾ ਨਹੀ ਸਮਝਿਆ ਸਿਰਫ ਇਕ ਪੈਸੇ ਕਮਾਉਣ ਦਾ ਜ਼ਰੀਆ ਬਣਾਈ ਰੱਖਿਆ, ਜੇਕਰ ਡਾ. ਜਸਪਾਲ ਸਿੰਘ ਨੇ ਯੂਨੀਵਰਸਿਟੀ ਨੂੰ ਆਪਣਾ ਸਮਝਿਆ ਹੁੰਦਾ ਤਾ ਅੱਜ ਯੂਨੀਵਰਸਿਟੀ ਦੀ ਵਿੱਤੀ ਤੇ ਪ੍ਰਸ਼ਾਸਨਿਕ ਹਾਲਾਤ ਇਹੋ ਜਿਹੇ ਨਾ ਹੁੰਦੇ। ਆਗੂਆਂ ਨੇ ਕਿਹਾ ਕਿ ਅਸੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋ ਮੰਗ ਕਰਦੇ ਹਾਂ ਕਿ ਡਾ ਜਸਪਾਲ ਸਿੰਘ ਨੂੰ ਇਸ ਤਰ੍ਹਾ ਚੁੱਪ-ਚਪੀਤੇ ਨਾ ਜਾਣ ਦਿੱਤਾ ਜਾਵੇ। ਸਗੋ ਇਸ ਦੀ ਵਿਜੀਲੈਸ ਜਾਂਚ ਕਰਵਾਈ ਜਾਵੇ ਅਸੀਂ ਵਿਸਵਾਸ ਦਿਵਾਉਂਦੇ ਹਾਂ ਕਿ ਕਰੋੜਾਂ ਰੁਪਏ ਦਾ ਘਪਲਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਸੰਬਧੀ ਮਹਾਰਾਣੀ ਪ੍ਰਨੀਤ ਕੋਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਜਾਵੇਗਾ। ਇਸ ਮੋਕੇ ਸੰਦੀਪ ਢਿਲੋ, ਕਰਨਜੀਤ, ਗੁਰਜੀਤ ਬਰਾੜ, ਅਮਰਵੀਰ ਸਰਹਾਲੀ, ਸੀਤੂ ਹੰਜਰਾ ਗੁਰਲਾਲ ਸਿੰਘ ਸਰਪੰਚ ਚਪੜ ਆਦਿ ਸੈਕੜੇ ਪਾਰਟੀ ਦੇ ਆਗੂ ਤੇ ਵਿਦਿਆਰਥੀ ਸਾਥੀ ਸਾਮਿਲ ਹੋਏ।

Leave a Reply

Your email address will not be published. Required fields are marked *