ਪਟਿਆਲਾ

12ਵੇਂ ਕਬੱਡੀ ਖੇਡ ਮੇਲਾ ਅਲੀਵਾਲ ਦਾ ਬੀਬੀ ਚੰਦੂਮਾਜਰਾ ਵੱਲੋਂ ਉਦਘਾਟਨ

ਪਹਿਲੇ ਦਿਨ 28 ਟੀਮਾਂ ਨੇ ਖੇਡੇ ਮੈਚ, ਲੜਕੀਆਂ ਦਾ ਹੋਇਆ ਸ਼ੋਅ ਮੈਚ
ਪਟਿਆਲਾ, 27 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਸਨੌਰ ਦੇ ਪਿੰਡ ਆਲੀਵਾਲ ਦਾ 12ਵਾਂ ਕਬੱਡੀ ਖੇਡ ਮੇਲਾ ਸ਼ੁਰੂ ਹੋ ਗਿਆ। ਸਿੱਧ ਬਾਬਾ ਲਛਮਣ ਜਤੀ ਕਲੱਬ ਵੱਲੋਂ ਪੰਜ ਆਬ ਸੇਵਾ ਮੰਚ ਐਨ.ਆਰ.ਆਈਜ਼ ਅਤੇ ਪਿੰਡ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਕਬੱਡੀ ਖੇਡ ਮੇਲੇ ਦੇ ਪਹਿਲੇ ਦਿਨ ਹੀ ਸ਼ੁਰੂਆਤ ਵੱਖ ਵੱਖ ਭਾਰ ਵਰਗ ਦੀਆਂ ਟੀਮਾਂ ਦੇ ਖੇਡ ਪ੍ਰਦਰਸ਼ਨ ਨਾਲ ਹੋਈ।

ਸਲਾਨਾ ਖੇਡ ਮੇਲੇ ਦੀ ਉਦਘਾਟਨ ਰਸਮ ਹਲਕਾ ਸਨੌਰ ਤੋਂ ਵਿਧਾਨ ਸਭਾ ਮੈਂਬਰ ਦੀ ਧਰਮ ਪਤਨੀ ਬੀਬੀ ਨਵਪ੍ਰੀਤ ਕੌਰ ਵੱਲੋਂ ਰਿਬਨ ਕੱਟ ਕੇ ਕੀਤੀ। ਇਸ ਕਬੱਡੀ ਟੂਰਨਾਮੈਂਟ ਵਿਚੋਂ 37 ਕਿੱਲੋ ਵਰਗ, 45 ਕਿੱਲੋ, 55 ਕਿੱਲੋ, 65 ਕਿੱਲੋ ਦੀਆਂ ਕੁੱਲ 28 ਟੀਮਾਂ ਨੇ ਭਾਗ ਲਿਆ ਇਸ ਤੋਂ ਇਲਾਵਾ ਲੜਕੀਆਂ ਦਾ ਸ਼ੋਅ ਮੈਚ ਵੀ ਕਰਵਾਇਆ। ਇਸ ਟੂਰਨਾਮੈਂਟ ਵਿਚ ਜੱਗੀ ਸ਼ਾਹ ਕਲੱਬ ਸਰਾਲਾ, ਮਾਤਾ ਗੁਜਰੀ ਅਕੈਡਮੀ, ਹੇੜੀਆਂ, ਆਲੀਵਾਲ, ਹੁਸੈਨਪੁਰ, ਬਲਬੇੜਾ ਕਾਠਕਾ, ਦੁਬਲ, ਹਰਿਆਣਾ, ਬਲਬੇੜਾ ਸਕੂਲ ਭਾਗਲ, ਸਰਾਲਾ, ਰਾਮ ਬਾਬਾ ਜੋਗੀਪੁਰੀ,, ਵਿਛੀਆ (ਹਰਿਆਣਾ) ਬਲਵੰਡੀ ਕੈਥਲ, ਭੁੱਨਰਹੇੜੀ, ਨਾਭਾ, ਸਹੌਲੀ ਰਾਮਪੁਰੀ ਆਦਿ ਟੀਮਾਂ ਦੇ ਮੈਚ ਕਰਵਾਏ ਗਏ। ਇਸ ਮੌਕੇ ਨਵਪ੍ਰੀਤ ਕੌਰ ਚੰਦੂਮਾਜਰਾ, ਜਗਜੀਤ ਸਿੰਘ ਕੋਹਲੀ, ਬੀਬੀ ਬਲਜੀਤ ਕੌਰ ਅਕਾਗਲੜ੍ਹ, ਕੁਲਜੀਤ ਸਿੰਘ ਮੱਲੀ, ਕਰਨਬੀਰ ਸਿੰਘ, ਨਵਪ੍ਰੀਤ ਸਿੰਘ, ਗੁਰਜੀਤ ਸਿੰਘ ਸਰਪੰਚ, ਅਨੂਪ ਸਿੰਘ, ਅਵਤਾਰ ਸਿੰਘ, ਪਾਲਾ ਸਿੰਘ, ਜਸਵਿੰਦਰ ਸਿੰਘ, ਬਲਬੀਰ ਸਿੰਘ ਰਾਣਾ, ਮੱਖਣ ਸਿੰਘ, ਕਿਰਪਾ ਸਿੰਘ ਤੋਂ ਇਲਾਵਾ ਦਰਸ਼ਕ ਹਾਜਰ ਸਨ।

Leave a Reply

Your email address will not be published. Required fields are marked *