ਚਾਰ ਮਹੀਨੇਆ ਤੋਂ ਤਨਖਾਹਾਂ ਨਾ ਮਿਲਣ ਕਾਰਣ ਪਸ਼ੂ ਪਾਲਣ ਕਾਮਿਆਂ ਦਾ ਪੱਕਾ ਮੋਰਚਾ ਪੰਜਵੇਂ ਦਿਨ ਵਿੱਚ ਜਾਰੀ।
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਸ਼ੂ ਪਾਲਣ ਵਰਕਰਜ਼ ਯੂਨੀਅਨ ਪੰਜਾਬ ਨਾਲ ਸਬੰਧਤ ਪਸ਼ੂ ਪਾਲਣ ਵਿਭਾਗ ਦੇ ਕੁੱਲੇ ਮਾਜਰਾ ਫਾਰਮ ਦੇ ਕੱਚੇ ਅਤੇ ਪੱਕੇ ਮੁਲਾਜਮਾਂ ਨੂੰ ਚਾਰ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਣ ਲਾਈਆਂ ਪੱਕਾ ਮੋਰਚਾ ਪੰਜਵੇਂ ਦਿਨ ਵਿੱਚ ਜਾਰੀ ਰਿਹਾ ਮੋਰਚੇ ਤੇ ਬੈਠੇ ਗੁਰਦੀਪ ਸਿੰਘ, ਕਸ਼ਮੀਰ ਸਿੰਘ, ਤਰਸੇਮ ਸਿੰਘ, ਮੋਹਨ ਸਿੰਘ ਨੇ ਕਿਹਾ ਕਿ ਅਸੀਂ ਪਸ਼ੂ ਪਾਲਣ ਵਿਭਾਗ ਦੇ ਕੁੱਲੇਮਾਜਰਾ ਫਾਰਮ ਵਿੱਚ ਬਤੌਰ ਕੱਚੇ ਤੇ ਪੱਕੇ ਮੁਲਾਜਮ ਕੰਮ ਕਰਦੇ ਆ ਰਹੇ ਹਾਂ। ਅੱਜ ਅੱਤ ਦੀ ਹੋ ਰਹੀ ਮਹਿੰਗਾਈ ਵਿੱਚ ਤਨਖਾਹਾਂ ਨਾ ਮਿਲਣ ਕਾਰਨ ਸਾਰੇ ਪਰਿਵਾਰਾਂ ਦੀ ਭੁੱਖੇ ਮਰਨ ਤੱਕ ਦੀ ਨੋਬਤ ਆ ਚੁੱਕੀ ਹੈ। ਇੱਥੋਂ ਤੱਕ ਕਿ ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਵੀ ਨਹੀਂ ਭਰ ਸਕੇ। ਸੀਜਨ ਮੁਤਾਬਿਕ ਅਸੀਂ ਕਣਕ ਵੀਹ ਨਹੀਂ ਖਰੀਦ ਸਕੇ। ਤਨਖਾਹਾਂ ਨਾ ਮਿਲਣ ਕਾਰਨ ਅਸੀਂ ਮਜਬੂਰ ਹੋ ਅਧਿਕਾਰੀਆਂ ਦੇ ਲਾਰਿਆਂ ਤੋਂ ਤੰਗ ਆਕੇ ਫਾਰਮ ਦਾ ਕੰਮ ਬੰਦ ਕਰਕੇ ਧਰਨੇ ਦੇਣ ਲਈ ਮਜਬੂਰ ਹਾਂ ਅਤੇ ਵਿਭਾਗੀ ਅਧਿਕਾਰੀ ਵੱਲੋਂ ਤਨਖਾਹਾਂ ਦਾ ਹਲੇ ਤੱਕ ਕੋਈ ਪਰਬੰਧ ਨਹੀਂ ਕੀਤਾ ਗਿਆ। ਜਿਸ ਕਾਰਣ ਵਰਕਰਾ ਵਿੱਚ ਭਾਰੀ ਗੁੱਸਾ ਤੇ ਬੇਚੇਨੀ ਪਾਈ ਜਾ ਰਹੀ ਹੈ ।
ਮਨਪ੍ਰੀਤ ਸਿੰਘ, ਨਰਿੰਦਰ ਪਾਲ, ਨੀਸਾ ਰਾਣੀ, ਬਲਵਿੰਦਰ ਕੌਰ, ਮਹਿੰਦਰ ਕੌਰ, ਨਿਰਮਲਾ ਕੌਰ ਨੇ ਕਿਹਾ ਕਿ ਤਨਖਾਹ ਨਾ ਮਿਲਣ ਕਾਰਨ ਸਾਰੇ ਪਰਿਵਾਰਾਂ ਦਾ ਭੁੱਖੇ ਮਾਰਨ ਤੱਕ ਦੀ ਨੋਬਿਤ ਆ ਚੁੱਕੀ ਹੈ। ਜਿਸ ਕਾਰਨ ਅਸੀਂ ਪਰਿਵਾਰ ਸਮੇਤ ਧਰਨਾ ਦੇਣ ਲਈ ਮਜਬੂਰ ਹੋਵਾਗੇ। ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪੀ.ਐਸ.ਐਸ.ਐਫ. ਦੇ ਜਿਲਾ ਆਗੂ ਰਜਿੰਦਰ ਧਾਲੀਵਾਲ, ਬਲਵਿੰਦਰ ਸਿੰਘ ,ਅਰੂਣ ਕੁਮਾਰ ਨੇ ਕਿਹਾ ਕਿ ਜੇਕਰ ਕੱਚੇ ਤੇ ਪੱਕੇ ਮੁਲਾਜਮਾਂ ਦੀਆਂ ਜਲਦੀ ਤਲਖਾਹਾਂ ਨਾ ਦਿੱਤੀਆਂ ਤਾਂ 1 ਮਾਰਚ 2020 ਤੋਂ ਵਧੇ ਹੋਏ ਡੀ.ਸੀ. ਰੇਟ ਦਾ ਬਕਾਇਆ ਨਾ ਦਿੱਤਾ ਤਾਂ ਅਸੀਂ ਸਮੁੱਚੇ ਫਾਰਮ ਦਾ ਮੁਕੰਮਲ ਕੰਮ ਬੰਦ ਕਰਕੇ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਲ ਇਸ ਸੰਘਰਸ਼ ਨੂੰ ਆਪਣੇ ਹੱਥ ਲੇਕੇ ਸੰਘਰਸ਼ ਹੋਰ ਤੇਜ ਕਰੇਗੀ ਜਿਸ ਦੀ ਸਾਰੀ ਜਿੰਮੇਵਾਰੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ, ਬਲਕਾਰ ਸਿੰਘ, ਬਲਦੇਵ ਸਿੰਘ, ਬੰਤ ਸਿੰਘ, ਤਰਸੇਮ ਸਿੰਘ ਮਿੱਠੂ, ਪ੍ਰੇਮ ਸਿੰਘ, ਅਰੁਣ ਕੁਮਾਰ, ਲਖਵਿੰਦਰ ਸਿੰਘ ਆਦਿ ਵਰਕਰਾ ਨੇ ਹਿੱਸਾ ਲਿਆ।

