ਦੇਸ਼ ਤੇ ਧਰਮ ਦੀ ਰੱਖਿਆ ਲਈ ਸ਼ਿਵ ਸੈਨਾ ਹਿੰਦੁਸਤਾਨ ਹਰ ਸਮੇਂ ਤਿਆਰ : ਪਵਨ ਗੁਪਤਾ
ਸ਼ਿਵ ਸੈਨਾ ਹਿੰਦੁਸਤਾਨ ਨੇ ਹਵਨ ਕਰ ਕੇ ਰਮੇਸ਼ ਗੋਇਲ ਪੱਪੂ ਨੂੰ ਦਿੱਤੀ ਸ਼ਰਧਾਂਜਲੀ
ਪਟਿਆਲਾ 1 ਅਪ੍ਰੈਲ (ਮਧੂਸਾਰ ਬਿਊਰੋ)
ਉੱਤਰ ਭਾਰਤ ਦੇ ਪ੍ਰਸਿੱਧ ਮੰਦਰ ਸ਼੍ਰੀ ਕਾਲੀ ਦੇਵੀ ਵਿਖੇ ਲੋਕਾਂ ਨੂੰ ਪੋਸ਼ ਆ ਰਹੀ ਪਾਰਕਿੰਗ ਦੀ ਸਮੱਸਿਆ ਦੀ ਆਵਾਜ਼ ਚੁੱਕਣ ਅਤੇ ਉਸ ਦੇ ਸੰਘਰਸ਼ ਵਜੋਂ ਸ਼ਹੀਦ ਹੋਏ ਰਮੇਸ਼ ਗੋਇਲ ਪੱਪੂ 8ਵਾਂ ਸ਼ਰਧਾਂਜਲੀ ਸਮਾਗਮ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਮਨਾਇਆ ਗਿਆ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਰਮੇਸ਼ ਗੋਇਲ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹਵਨ ਕਰਦਿਆਂ ਉਨ•ਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਮੁਖੀ ਸ਼੍ਰੀ ਪਵਨ ਕੁਮਾਰ ਗੁਪਤਾ ਸਮੇਤ ਵੱਡੀ ਗਿਣਤੀ ਚ ਸ਼ਿਵ ਸੈਨਿਕਾਂ ਨੇ ਪਹੁੰਚ ਕੇ ਪੱਪੂ ਨੂੰ ਸ਼ਰਧਾਂਜਲੀ ਭੇਟ ਦਿੱਤੀ ਗਈ। ਇਸ ਸ਼ਰਧਾਂਜਲੀ ਸਮਾਗਮ ਚ ਰਮੇਸ਼ ਗੋਇਲ ਦੇ ਪਿਤਾ ਜਗਦੀਸ਼ ਗੋਇਲ, ਪਤਨੀ ਆਸ਼ੂ ਗੋਇਲ ਤੇ ਪੁੱਤਰੀ ਸ਼ਿਫਾਲੀ ਗੋਇਲ ਵੀ ਹਾਜ਼ਰ ਰਹੇ।
ਇਸ ਮੌਕੇ ਸ਼੍ਰੀ ਗੁਪਤਾ ਨੇ ਕਿਹਾ ਕਿ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਆਉਣ ਵਾਲੇ ਭਗਤਾਂ ਨੂੰ ਪਾਰਕਿੰਗ ਲਈ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ। ਜਿਸ ਨੂੰ ਲੈ ਕੇ ਸ਼ਹਿਰ ਦੇ ਹਿੰਦੂ ਸੰਗਠਨਾਂ ਵੱਲੋਂ ਸਰਕਾਰ ਤੋਂ ਮੰਗ ਵੀ ਕੀਤੀ ਗਈ। ਜਿਸ ਦੇ ਬਾਵਜੂਦ ਵੀ ਜਦੋਂ ਪਾਰਕਿੰਗ ਦੀ ਸਮੱਸਿਆ ਦਾ ਹਨ ਨ ਕੀਤਾ ਗਿਆ ਤਾਂ ਰਮੇਸ਼ ਗਾਇਕ ਪੱਪੂ ਵੱਲੋਂ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਉਹ ਸ਼ਹੀਦੀ ਪ੍ਰਾਪਤ ਕਰ ਗਏ ਸੀ। ਉਨ•ਾਂ ਦੇ ਮਜ਼ਬੂਤ ਇਰਾਦਿਆਂ ਦੇ ਸਦਕਾ ਹੀ ਅੱਜ ਸ਼੍ਰੀ ਕਾਲੀ ਮਾਤਾ ਮੰਦਰ ਦੀ ਪਾਰਕਿੰਗ ਦਾ ਨਿਰਮਾਣ ਹੋ ਸਕਿਆ ਹੈ। ਇਸ ਦੇ ਨਾਲ ਸ਼੍ਰੀ ਗੁਪਤਾ ਵੱਲੋਂ ਰਮੇਸ਼ ਗੋਇਲ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਉਨ•ਾਂ ਨੂੰ ਵਿਸ਼ਵਾਸ ਦਵਾਇਆ ਕਿ ਪਾਰਟੀ ਉਨ•ਾਂ ਦੇ ਹਰ ਦੁੱਖ ਸੁਖ ਚ ਨਾਲ ਖੜੀ ਹੈ।
ਗੁਪਤਾ ਨੇ ਦੱਸਿਆ ਕਿ ਮੰਦਰ ਦੀ ਪਾਰਕਿੰਗ ਦੇ ਮਾਮਲੇ ਨੂੰ ਲੈ ਕੇ ਰਮੇਸ਼ ਗੋਇਲ ਵੱਲੋਂ 28 ਮਾਰਚ 2009 ਨੂੰ ਮੰਦਰ ਪਰਿਸਰ ਚ ਆਪਣੇ ਆਪ ਨੂੰ ਅੱਗ ਲਗਾ ਲਈ ਸੀ। ਜਿਸ ਤੋਂ ਬਾਅਦ ਉਨ•ਾਂ ਨੂੰ ਪੀ.ਜੀ.ਆਈ. ਚੰਡੀਗੜ• ਰੈਫ਼ਰ ਕਰ ਦਿੱਤਾ ਗਿਆ ਸੀ। ਜਿੱਥੇ 1 ਅਪ੍ਰੈਲ 2009 ਨੂੰ ਨੂੰ ਉਨ•ਾਂ ਦਾ ਦਿਹਾਂਤ ਹੋ ਗਿਆ ਸੀ। ਉਨ•ਾਂ ਦੱਸਿਆ ਕਿ ਉਸ ਸਮੇਂ ਸ਼ਹਿਰ ਦੇ ਹਿੰਦੂ ਸੰਗਠਨਾਂ ਵੱਲੋਂ ਮੰਦਰ ਚ ਪਾਰਕਿੰਗ ਨੂੰ ਵਧੀਆਂ ਬਣਾਉਣ ਦੀ ਮੰਗ ਕੀਤੀ ਗਈ ਸੀ ਤੇ ਇਸ ਦੇ ਨਾਲ ਹੀ ਮੰਦਰ ਚ ਆਉਣ ਵਾਲੇ ਭਗਤਾਂ ਨੂੰ ਪੇਸ਼ ਆ ਰਹੀ ਸਮੱਸਿਆਵਾਂ ਦਾ ਹੱਲ ਕੀਤੇ ਜਾਨ ਦੀ ਮੰਗ ਕੀਤੀ ਗਈ ਸੀ। ਜੀਣਾ ਨੂੰ ਮੰਨਦਿਆਂ ਪੰਜਾਬ ਸਰਕਾਰ ਵੱਲੋਂ ਮੰਦਿਰ ਦੀ ਪਾਰਕਿੰਗ ਦਾ ਨਿਰਮਾਣ ਕਰਵਾਇਆ ਗਿਆ ਤੇ ਮੰਦਰ ਚ ਹੋਰ ਵੀ ਕਈ ਕਾਰਜ ਕੀਤੇ ਗਏ। ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਤੋਂ ਰਾਕੇਸ਼ ਅਟਵਾਲ, ਰਾਜੇਸ਼ ਕੌਸ਼ਿਕ, ਰਵਿੰਦਰ ਸਿੰਗਲਾ, ਪਰਵੀਤ ਕਥੂਰੀਆ, ਵਿਕਾਸ ਸ਼ਰਮਾ, ਸ਼ਮਾਕਾਂਤ ਪਾਂਡੇ, ਭਰਤ ਦੀਪ ਠਾਕੁਰ, ਪਵਨ ਸਡਾਣਾ, ਅਮਰਜੀਤ ਬੰਟੀ, ਪੰਡਿਤ ਬਦਰੀ ਪ੍ਰਸ਼ਾਦ ਸਮੇਤ ਵੱਡੀ ਗਿਣਤੀ ਚ ਸ਼ਿਵ ਸੈਨਿਕ ਹਾਜ਼ਰ ਰਹੇ।

