ਐਸਬੀਆਈ ਦੁਨੀਆ ਦੇ 50 ਵੱਡੇ ਬੈਂਕਾਂ ‘ਚ ਸ਼ੁਮਾਰ, 37 ਕਰੋੜ ਖਾਤਾਧਾਰਕ, 24,000 ਬ੍ਰਾਂਚਾਂ
ਪੰਜ ਸਹਿਯੋਗੀ ਬੈਂਕਾਂ ਸਮੇਤ ਭਾਰਤੀ ਮਹਿਲਾ ਬੈਂਕ ਵੀ ਮਰਜ਼
ਨਵੀਂ ਦਿੱਲੀ 1 ਅਪ੍ਰੈਲ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਸਟੇਟ ਬੈਂਕ ਆਫ ਬੀਕਾਨੇਰ ਅਤੇ ਜੈਪੁਰ ਸਮੇਤ ਭਾਰਤੀ ਸਟੇਟ ਬੈਂਕਾਂ ਦੀਆਂ ਪੰਜ ਸਹਿਯੋਗੀ ਬੈਂਕਾਂ ਸਮੇਤ ਭਾਰਤੀ ਮਹਿਲਾ ਬੈਂਕ ਨੂੰ 1 ਅਪ੍ਰੈਲ ਤੋਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ‘ਚ ਮਰਜ਼ ਕਰ ਦਿੱਤਾ ਗਿਆ ਹੈ, ਜਿਸ ਨਾਲ ਸਟੇਟ ਬੈਂਕ ਦੁਨੀਆ ਦੇ 50 ਵੱਡੇ ਬੈਂਕਾਂ ‘ਚ ਸ਼ਾਮਲ ਹੋ ਗਿਆ ਹੈ।
ਬੈਂਕਾਂ ਦੇ ਮਰਜ਼ ਹੋਣ ਦੇ ਨਾਲ ਖਾਤਾਧਾਰਕਾਂ ਦੀ ਕੁੱਲ ਸੰਖਿਆ 37 ਕਰੋੜ ਅਤੇ ਬੈਂਕ ਸ਼ਾਖਾਵਾਂ ਦਾ ਨੈਟਵਰਕ 24,00 ਦੇ ਅੰਕੜੇ ਨੂੰ ਛੂੰਹੇਗਾ। ਦੇਸ਼ ਭਰ ‘ਚ 59,000 ਏਟੀਐਮ, ਮਰਜ਼ ਤੋਂ ਬਾਅਦ ਬੈਂਕ ‘ਚ ਜਮਾਂ ਰਾਸ਼ੀ 26 ਲੱਖ ਕਰੋੜ ਤੋਂ ਵੱਧ ਅਤੇ ਕਰਜ਼ੇ ‘ਤੇ ਦਿੱਤੀ ਗਈ ਰਾਸ਼ੀ 18.50 ਲੱਖ ਕਰੋੜ ਰੁਪਏ ਹੋਵੇਗੀ।
ਸਟੇਟ ਬੈਂਕ ਵੱਲੋਂ ਜਾਰੀ ਆਦੇਸ਼ਾਂ ‘ਚ ਕਿਹਾ ਗਿਆ ਹੈ ਕਿ ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ, ਸਟੇਟ ਬੈਂਕ ਆਫ ਹੈਦਰਾਬਾਦ, ਸਟੇਟ ਬੈਂਕ ਆਫ ਮੈਸੂਰ, ਸਟੇਟ ਬੈਂਕ ਆਫ ਪਟਿਆਲਾ ਅਤੇ ਸਟੇਟ ਬੈਂਕ ਆਫ ਤ੍ਰਵਰਨਾਕੋਰ ਸਮੇਤ ਭਾਰਤੀ ਮਹਿਲਾ ਬੈਂਕ ਨੂੰ 1 ਅਪ੍ਰੈਲ ਤੋਂ ਭਾਰਤੀ ਸਟੇਟ ਬੈਂਕ ‘ਚ ਮਰਜ਼ ਕਰ ਲਿਆ ਗਿਆ ਹੈ।

