ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ ਦੇ ਵਿਦਿਆਰਥੀਆਂ ਨੇ ‘ਲੰਡਨ ਫ਼ੈਸ਼ਨ ਵਿਕ’ ‘ਚ ਪਟਿਆਲਾ ਦਾ ਨਾਂ ਰੁਸ਼ਨਾਇਆ
ਪਟਿਆਲਾ ਪਹੁੰਚਣ ਤੇ ਕੀਤਾ ਗਿਆ ਸਵਾਗਤ
ਪਟਿਆਲਾ, 3 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਦੇ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ (ਇਨਿਫਡ) ਦੇ ਵਿਦਿਆਰਥੀਆਂ ਦੀ ਲਾ ਮਿਸਾਲ ਕਾਰਗੁਜ਼ਾਰੀ ਦੇ ਚੱਲਦੇ ਦੋ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਲੰਡਨ ਫ਼ੈਸ਼ਨ ਵੀਕ ਲਈ ਚੋਣ ਕੀਤੀ ਗਈ। ਜਿਸ ਦੇ ਚੱਲਦੇ ਇਸ ਵਾਰ ਲੰਡਨ ਫ਼ੈਸ਼ਨ ਵੀਕ ਦੌਰਾਨ ਫ਼ੈਸ਼ਨ ਸਕਾਊਟ ਵਿਖੇ ਆਪਣੀ ਕਾਰਗੁਜ਼ਾਰੀ ਨੂੰ ਪੇਸ਼ ਕੀਤੀ ਗਈ।
ਜਿਸ ਦੀ ਵੱਖ ਵੱਖ ਦੇਸ਼ਾਂ ਤੋਂ ਪਹੁੰਚੇ ਫ਼ੈਸ਼ਨ ਜਗਤ ਵੱਲੋਂ ਸ਼ਲਾਘਾ ਕੀਤੀ ਗਈ। ਦੇਸ਼ ਭਰ ਤੋਂ 5 ਹਜ਼ਾਰ ਤੋਂ ਵੱਖ ਉਮੀਦਵਾਰਾਂ ਵੱਲੋਂ ਆਪਣੀ ਕਾਰਗੁਜ਼ਾਰੀ ਭੇਜੀ ਗਈ ਸੀ। ਜਿਨ੍ਹਾਂ ਚੋਂ ਇਨਿਫਡ ਪਟਿਆਲਾ ਦੇ ਹਰਮਨ ਜੋਤ ਕੌਰ ਤੇ ਸ਼ਿਖਾ ਗੋਥਵਾਲ ਦੀ ਚੋਣ ਕੀਤੀ ਗਈ ਸੀ। ਜਿਨ੍ਹਾਂ ਦਾ ਪਟਿਆਲਾ ਪਹੁੰਚਣ ਤੇ ਇਨਿਫਡ ਦੇ ਸੀ.ਈ.ਓ. ਅਨਿਲ ਖੋਸਲਾ ਤੇ ਇਨਿਫਡ ਪਟਿਆਲਾ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਵੱਲੋਂ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਇਸ ਮੌਕੇ ਇਨਿਫਡ ਪਟਿਆਲਾ ਦਾ ਪ੍ਰੋਸਪੈਕਟਸ ਵੀ ਜਾਰੀ ਕੀਤਾ ਗਿਆ।
ਇਸ ਸਬੰਧੀ ਇਨਿਫਡ ਪਟਿਆਲਾ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਨੇ ਦੱਸਿਆ ਕਿ ਲੰਡਨ ਫ਼ੈਸ਼ਨ ਵੀਕ ਚ ਹਰਮਨਪ੍ਰੀਤ ਕੌਰ ਵੱਲੋਂ ਰੋਜ਼ ਵਿਨਡੋ ਸਟੇਨ ਗਲਾਸ’ ਤੇ ਸ਼ਿਖਾ ਗੋਥਵਾਲ ਵੱਲੋਂ ‘ਹੈਰੀਟੇਜ ਆਫ਼ ਪੰਜਾਬ’ ਨੂੰ ਪੇਸ਼ ਕਰ ਦੀ ਕਾਰਗੁਜ਼ਾਰੀ ਪੇਸ਼ ਕੀਤੀ ਜਾ ਰਹੀ ਹੈ। ਜਿਸ ਦੀ ‘ਲੰਡਨ ਫ਼ੈਸ਼ਨ ਵਿਕ’ ਦੇ ਅਧਿਕਾਰੀਆਂ ਵੱਲੋਂ ਸ਼ਲਾਘਾ ਕੀਤੀ ਗਈ। ਕਥੂਰੀਆ ਨੇ ਦੱਸਿਆ ਕਿ ਦੋਵੇਂ ਵਿਦਿਆਰਥੀਆਂ ਦੀ ਕੜੀ ਮਿਹਨਤ ਸਦਕਾ ਹੀ ਅੱਜ ਉਨ੍ਹਾਂ ਨੇ ਇਸ ਮੁਕਾਮ ਨੂੰ ਹਾਸਿਲ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਵਿਅਕਤੀ ਜ਼ਿੰਦਗੀ ਚ ਮਿਹਨਤ ਕਰੇ ਤਾਂ ਕੁੱਝ ਵੀ ਹਾਸਿਲ ਕਰਨਾ ਮੁਸ਼ਕਿਲ ਨਹੀਂ ਹੈ। ਇਸ ਦੇ ਨਾਲ ਹੀ ਦੋਵਾਂ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਸੂਬੇ ਦੇ ਛੋਟੇ ਤੇ ਪਛੜੇ ਇਲਾਕਿਆਂ ਚੋਂ ਨਿਕਲ ਕੇ ਲੰਡਨ ਫ਼ੈਸ਼ਨ ਵਿਕ ਚ ਆਪਣੀ ਕਾਰਗੂਜਾਰੀ ਨੂੰ ਪੇਸ਼ ਕਰ ਕੇ ਆਈ ਹਨ।
ਇਸ ਦੌਰਾਨ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ ਦੇ ਸੀ.ਈ.ਓ ਅਨਿਲ ਖੋਸਲਾ ਨੇ ਵਿਦਿਆਰਥੀਆਂ ਨੂੰ ਆਪਣੀ ਸੰਸਥਾ ਤੇ ਭਾਰਤ ਦਾ ਨਾਮ ਕੌਮਾਂਤਰੀ ਪੱਧਰ ‘ਤੇ ਚਮਕਾਉਣ ਦੀ ਵਧਾਈ ਦਿੱਤੀ ਤੇ ਆਖਿਆ ਕਿ ਇਹ ਇਨਿਫਡ ਪਟਿਆਲਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਵਿਦਿਆਰਥੀਆਂ ਨੇ ਆਪਣੀ ਡਿਜ਼ਾਈਨ ਕਲੈਕਸ਼ਨ ਲੰਡਨ ਫ਼ੈਸ਼ਨ ਵੀਕ ਦੌਰਾਨ ਫ਼ੈਸ਼ਨ ਸਕਾਊਟ ਵਿਚ ਕੌਮਾਂਤਰੀ ਫ਼ੈਸ਼ਨ ਡਿਜ਼ਾਈਨਾਂ ਨੂੰ ਵਿਖਾਇਆਂ ਹੈ ਜਿੱਥੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਇਸ ਕਲੈਕਸ਼ਨ ਦੀ ਸ਼ਲਾਘਾ ਕੀਤੀ ਤੇ ਇਸ ਵਾਰ ‘ਲੰਡਨ ਫ਼ੈਸ਼ਨ ਵਿਕ’ ਲਈ ਚੋਣ ਕੀਤੀ ਗਈ।
ਉਨ੍ਹਾਂ ਨੇ ਪਟਿਆਲਾ ਸੰਸਥਾ ਦੀ ਮੈਨੇਜਮੈਂਟ ਨੂੰ ਆਪਣੀ ਦੂਰ-ਦ੍ਰਿਸ਼ਟੀ ਵਾਲੀ ਪਹੁੰਚ ਲਈ ਤੇ ਡਿਜ਼ਾਈਨ ਵਿਚ ਵਿਸ਼ੇਸ਼ ਮੁਹਾਰਤ ਵਾਲੀ ਸਿਖਲਾਈ ਦੇਣ ਲਈ ਟੀਮ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਡਾਇਰੈਕਟਰ ਮੋਨਿਕਾ ਕਥੂਰੀਆ ਨੂੰ ਵੀ ਵਧਾਈ ਦਿੱਤੀ ਤੇ ਉਨ੍ਹਾਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਭਵਿੱਖ ਚ ਵੀ ਇਸੇ ਤਰਾਂ ਇਨਿਫਡ ਅਤੇ ਦੇਸ਼ ਦਾ ਨਾਂਅ ਦੁਨੀਆ ਭਰ ਚ ਰੌਸ਼ਨ ਕਰਨ ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਇਨਿਫਡ ਪਟਿਆਲਾ ਦਾ ਸਟਾਫ਼ ਦੇ ਦੋਵੇਂ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਰਹੇ।

