ਪੰਜਾਬਪਟਿਆਲਾ

ਨਾਭਾ ਬਰੇਕ ਕਾਂਡ : ਮਿੰਟਾ, ਸੇਖੋਂ, ਨੀਟਾ ਦਿਓਲ ਸਮੇਤ 14 ਦੋਸ਼ੀ ਅਦਾਲਤ ‘ਚ ਪੇਸ਼

ਪਟਿਆਲਾ 5 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ) ਨਾਭਾ ਬਰੇਕ ਕਾਂਡ ਮਾਮਲੇ ‘ਚ ਨਾਮਜ਼ਦ ਦੋਸ਼ੀਆਂ ਨੂੰ ਪਟਿਆਲਾ ਪੁਲਿਸ ਨੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਐਡੀਸ਼ਨਲ ਸੈਸ਼ਨ ਜੱਜ ਮੁਹੰਮਦ ਗੁਲਜ਼ਾਰ ਦੀ ਕੋਰਟ ‘ਚ ਪੇਸ਼ ਕੀਤਾ ਗਿਆ, ਜਿਨ੍ਹਾਂ ਦੀ ਅਗਲੀ ਸੁਣਵਾਈ 20 ਅਪ੍ਰੈਲ ‘ਤੇ ਪਾ ਦਿੱਤੀ ਗਈ ਹੈ।

ਅਦਾਲਤ ‘ਚ ਪੇਸ਼ ਕੀਤੇ ਜਾਣ ਵਾਲ ਦੋਸ਼ੀਆਂ ‘ਚ ਹਰਮਿੰਦਰ ਸਿੰਘ ਮਿੰਟਾ, ਗੁਰਪ੍ਰੀਤ ਸੇਖੋਂ, ਨੀਟਾ ਦਿਓਲ ਸਮੇਤ 14 ਵਿਅਕਤੀਆਂ ਨੂੰ ਜੱਜ ਸਾਹਮਣੇ ਪੇਸ਼ ਕੀਤਾ ਗਿਆ, ਜਦਕਿ ਅੰਮ੍ਰਿਤਸਰ ਜੇਲ ‘ਚ ਬੰਦ ਪਲਵਿੰਦਰ ਸਿੰਘ ਪਿੰਦਾ ਵਾਸੀ ਜਲੰਧਰ ਨੂੰ ਪੁਲਿਸ ਵਲੋਂ ਪਸ਼ ਨਹੀਂ ਕੀਤਾ ਗਿਆ। ਕੋਰਟ ਨੇ ਅਗਲੀ ਸੁਣਵਾਈ ‘ਚ ਆਦੇਸ਼ ਦਿੱਤਾ ਹੈ ਕਿ ਪਲਵਿੰਦਰ ਸਿੰਘ ਪਿੰਦਾ ਦੀ ਪੇਸ਼ੀ ਨੂੰ ਯਕੀਨੀ ਬਣਾਇਆ ਜਾਵੇ।

Leave a Reply

Your email address will not be published. Required fields are marked *