ਪਟਿਆਲਾ

ਸਰਕਾਰ ਮਲਟੀਪਰਪਜ਼ ਹੈਲਥ ਵਰਕਰਾਂ ਨੂੰ ਜਲਦ ਨਿਯੁਕਤੀ ਪੱਤਰ ਜਾਰੀ ਕਰੇ

ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮੰਗ ਪੱਤਰ ਸੌਂਪਿਆ
ਪਟਿਆਲਾ 10 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਬੇਰੁਜਗਾਰ ਮਲਟੀਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਪਟਿਆਲਾ ਸੁਖਵੀਰ ਬਾਵਾ ਦੀ ਅਗਵਾਈ ‘ਵੱਚ ਬੇਰੁਜਗਾਰ ਹੈਲਥ ਵਰਕਰਾਂ ਵੱਲੋ ਮਾਨਯੋਗ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਪਟਿਆਲਾ ਰਾਹੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਨੂੰ 1263 ਮਲਟੀਪਰਪਜ਼ ਹੈਲਥ ਵਰਕਰਾਂ (ਮੇਲ) ਨੂੰ ਜਲਦੀ ਤੋ ਜਲਦੀ ਨਿਯੁਕਤੀ ਪੱਤਰ ਜਾਰੀ ਕਰਨ ਸਬੰਧੀ ਭੇਜਿਆ ਮੰਗ ਪੱਤਰ ਸੌਂਪਿਆ

ਇਸ ਮੌਕੇ ਜ਼ਿਲ੍ਹਾ ਉਪ ਪ੍ਰਧਾਨ ਯਾਦਵਰਿੰਦਰ ਸਿੰਘ ਵਲੋ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਲਿਖਤੀ ਪ੍ਰੀਖਿਆਂ ਲੈ ਕੇ ਇਸ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਯੋਗ ਉਮੀਦਵਾਰਾਂ ਦੀ ਕਾਊਂਸਲਿੰਗ ਪ ਮੁਕੰਮਲ ਕਰ ਲਈ ਗਈ ਹੈ, ਪ੍ਰੰਤੂ ਸਿਹਤ ਵਿਭਾਗ ਵੱਲੋ ਚੋਣ ਚਾਬਤੇ ਦਾ ਬਹਾਨਾ ਲਗਾ ਕੇ ਯੋਗ ਉਮੀਦਵਾਰਾਂ ਨੂੰ ਹੁਣ ਤੱਕ ਨਿਯੁਕਤੀ ਪੱਤਰ ਜਾਰੀ ਨਹੀ ਕੀਤੇ ਗਏ।ਜੋ ਕਿ ਨਾਇਨਸਾਫੀ ਵਾਲੀ ਗੱਲ ਹੈ ਅਤੇ ਯੂਨੀਅਨ ਮੈਬਰ ਨਿਯੁਕਤੀ ਪੱਤਰਾਂ ਦੇ ਸੰਬੰਧ ਵਿੱਚ ਸਿਹਤ ਮੰਤਰੀ ਪੰਜਾਬ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਈ ਵਾਰ ਮਿਲ ਚੁੱਕੇ ਹਨ ਪ੍ਰੰਤੂ ਅਜੇ ਤੱਕ ਕੋਈ ਸਿੱਟਾ ਨਹੀ ਨਿਕਲਿਆ, ਜੇਕਰ 23 ਅਪ੍ਰੈਲ ਤੱਕ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਗਏ ਤਾਂ ਸੂਬੇ ਭਰ ਤੋਂ ਬੇਰੁਜਗਾਰ ਮਲਟੀਪਰਪਜ ਹੈਲਥ ਵਰਕਰ ਅਪਣੇ ਪਰਿਵਾਰਾਂ ਸਮੇਤ ਸ਼ਹਿਰ ਪਟਿਆਲਾ ਵਿੱਚ ਰੋਸ ਮਾਰਚ ਕਰਨਗੇ। ਪਿਛਲੇ 10 ਸਾਲਾ ਤੋ ਸਰਕਾਰ ਵੱਲੋ ਹੈਲਥ ਵਰਕਰ (ਮੇਲ) ਦੀ ਇੱਕ ਵੀ ਅਸਾਮੀ ਉਪਰ ਭਰਤੀ ਨਹੀਂ ਕੀਤੀ ਜਿਸ ਕਾਰਨ ਸਿਹਤ ਵਿਭਾਗ ਮੇਲ ਹੈਲਥ ਵਰਕਰਾਂ ਦੀ ਕਮੀ ਨਾਲ ਜੂਝ ਰਿਹਾ ਹੈ ਅਤੇ ਪਿਛਲੇ ਸਮੇਂ ਦੌਰਾਨ ਡੇਂਗੂ ਅਤੇ ਚਿਕਨਗੁਨੀਆ ਮਹਾਂਮਾਰੀ ਦਾ ਰੂਪ ਧਾਰਨ ਕਰਕੇ ਪੰਜਾਬ ਅੰਦਰ ਹਜ਼ਾਰਾ ਲੋਕਾਂ ਦੀ ਜਾਨ ਲੈ ਚੁੱਕੇ ਹਨ। ਉਹਨ ਕਿਹਾ ਕਿ ਸਰਕਾਰ ਚੁਣੇ ਗਏ ਯੋਗ ਉਮੀਦਵਾਰਾਂ ਨੂੰ ਜਲਦ ਹੀ ਨਿਯੁਕਤੀ ਪੱਤਰ ਜਾਰੀ ਕਰਦੇ ਹੋਏ ਹਰ ਘਰ ਨੌਕਰੀ ਦੇ ਵਾਅਦੇ ਦੀ ਸੁਰੂਆਤ ਸਰਕਾਰ ਸਾਡੇ ਤੋ ਕਰੇ। ਇਸ ਮੋਕੇ ਜਿਲ੍ਹਾ ਖਜਾਨਚੀ ਬਲਦੇਵ ਸਿੰਘ, ਸਕੱਤਰ ਸਾਵਨ, ਜਸਪ੍ਰੀਤ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ, ਮਨਦੀਪ ਸਿੰਘ, ਖੇਮ ਰਾਜ, ਸਤਨਾਮ ਸਿੰਘ, ਸਤਿੰਦਰ, ਬਿੰਦਰ, ਜ਼ਸਵੀਰ ਸਿੰਘ, ਕੁਲਦੀਪ ਸਿੰਘ, ਗੁਰਸੇਵਕ ਸਿੰਘ, ਅਜੇ, ਰਣਜੀਤ, ਬੰਟੀ, ਗੁਲਾਬ ਸਿੰਘ, ਸੱਤਪਾਲ ਅਤੇ ਸੁਖਵਿੰਦਰ ਸਿੰਘ ਆਦਿ ਹੈਲਥ ਵਰਕਰ (ਮੇਲ) ਸਾਮਿਲ ਹੋਏ।

Leave a Reply

Your email address will not be published. Required fields are marked *